May 16, 2012 admin

ਪੰਜਾਬ ਸਰਕਾਰ ਕੈਂਸਰ ਨੂੰ ਜੜ੍ਹੋ ਖਤਮ ਕਰਨ ਲਈ ਵਚਨਬੱਧ: ਭਗਤ ਚੁੰਨੀ ਲਾਲ

ਅੰਮ੍ਰਿਤਸਰ ਵਿਖੇ ਸਬਸਿਡੀ ਕੈਂਸਰ ਸੈਂਟਰ ਵਿਖੇ ਹੋਵੇਗਾ ਸਸਤਾ ਇਲਾਜ
੍ਹ       ਅੰਮ੍ਰਿਤਸਰ ਤੇ ਪਟਿਆਲਾ ਵਿਖੇ ਸਥਾਪਤ ਕੀਤੀਆਂ ਅਤਿ ਆਧੁਨਿਕ ਮਸ਼ੀਨਾਂ
੍ਹ       ਬਾਬਾ ਫਰੀਦ ਯੂਨੀਵਰਸਿਟੀ ਨੇ ਪਿੰਡਾਂ ਦੇ 60 ਹਜ਼ਾਰ ਲੋਕਾਂ ਦਾ ਸਰਵੇਖਣ ਕੀਤਾ
੍ਹ       ਇਲਾਜ ਦੀਆਂ ਨਵੀਆਂ ਤਕਨੀਕਾਂ ਸਿੱਖਣ ਲਈ ਅਮਰੀਕਾ ਜਾਣਗੇ ਡਾਕਟਰ

ਚੰਡੀਗੜ੍ਹ, 16 ਮਈ :   ਪੰਜਾਬ ਸਰਕਾਰ ਕੈਂਸਰ ਜਿਹੀ ਘਾਤਕ ਬਿਮਾਰੀ ਨੂੰ ਸੂਬੇ ਵਿੱਚੋਂ ਜੜ੍ਹੋਂ ਪੁੱਟਣ ਲਈ ਵਚਨਬੱਧ ਹੈ ਜਿਸ ਲਈ ਸਮੇਂ-ਸਮੇਂ ‘ਤੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਭਗਤ ਚੁੰਨੀ ਲਾਲ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਸਬਸਿਡੀ ਕੈਂਸਰ ਦੇ ਇਲਾਜ ਲਈ ਸੁਪਰ ਸਪੈਸ਼ਲਿਟੀ ਹਸਪਤਾਲ ਸਥਾਪਤ ਕੀਤਾ ਜਾ ਰਿਹਾ ਹੈ ਜਿੱਥੇ ਸਸਤਾ ਇਲਾਜ ਹੋਵੇਗਾ।
   ਭਗਤ ਚੁੰਨੀ ਲਾਲ ਨੇ ਦੱਸਿਆ ਕਿ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਸਥਾਪਤ ਕਰਨ ਲਈ ਵਿਦੇਸ਼ੀ ਕੋਬਾਲਟ ਮਸ਼ੀਨ ਖਰੀਦੀ ਗਈ ਹੈ ਜਿਸ ਨਾਲ ਕੈਂਸਰ ਦਾ ਵਧੀਆ ਤੇ ਸਸਤਾ ਇਲਾਜ ਹੋਵੇਗਾ। ਉਨ੍ਹਾਂ ਦੱਸਿਆ ਕਿ ਮੈਡੀਕਲ ਕਾਲਜ ਪਟਿਆਲਾ ਵਿਖੇ ਸਥਾਪਤ ਕਰਨ ਲਈ ਰਵਾਇਤੀ ਰੈਡੀਓਥੈਰੇਪੀ ਸਿਮੁਲੈਟਰ ਅਤੇ 3 ਡੀਟ੍ਰੀਟਮੈਂਟ ਪਲਾਨਿੰਗ ਸਿਸਟਮ ਖਰੀਦਿਆ ਗਿਆ ਹੈ।
   ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਨੇ ਕਿਹਾ ਕਿ ਕੈਂਸਰ ਦੀ ਸਭ ਤੋਂ ਵੱਧ ਮਾਰ ਝੱਲ ਰਹੇ ਮਾਲਵਾ ਖਿੱਤੇ ਵਿੱਚ ਕੈਂਸਰ ਦੇ ਕਾਰਨ ਅਤੇ ਇਲਾਜ ਬਾਰੇ ਜਾਣਕਾਰੀ ਹਾਸਲ ਕਰਨ ਲਈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਮੈਡੀਕਲ ਸਾਇੰਸਜ਼, ਫਰੀਦਕੋਟ ਵਿਖੇ ਕੈਂਸਰ ਪ੍ਰਭਾਵਿਤ ਪਿੰਡਾਂ ਦੇ 60 ਹਜ਼ਾਰ ਲੋਕਾਂ ਨੂੰ ਲੈ ਕੇ ਖੋਜ ਕੀਤੀ ਜਾ ਰਹੀ ਹੈ ਜਿਸ ਵਿੱਚ ਕੈਂਸਰ ਦੇ ਕਾਰਨ ਅਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਪਤਾ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਖੋਜ ਨਾਲ ਕੈਂਸਰ ਨੂੰ ਠੱਲ੍ਹ ਪਾਉਣ ਵਿੱਚ ਮੱਦਦ ਮਿਲੇਗੀ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਫਰੀਦਕੋਟ ਵਿਖੇ ਸਥਾਪਤ ਕੀਤੀਆਂ ਤਿੰਨ ਮਸ਼ੀਨਾਂ ਦਾ ਮਾਲਵੇ ਖੇਤਰ ਦੇ ਕੈਂਸਰ ਪੀੜਤ ਮਰੀਜ਼ਾਂ ਨੂੰ ਚੰਗਾ ਫਾਇਦਾ ਮਿਲ ਰਿਹਾ ਹੈ।
   ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਜਿੱਥੇ ਇਸ ਬਿਮਾਰੀ ਦੇ ਵਧੀਆ ਇਲਾਜਦਾ ਪ੍ਰਬੰਧ ਕੀਤਾ ਜਾਵੇ ਉਥੇ ਖੋਜ ਰਾਹੀਂ ਬਿਮਾਰੀ ਦੇ ਕਾਰਨਾਂ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ  ਕੈਂਸਰ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਮੈਡੀਕਲ ਕਾਲਜਾਂ ਦੇ 12 ਡਾਕਟਰਾਂ ਨੂੰ ਅਮਰੀਕਾ ਦੇ ਸ਼ਹਿਰ ਨਿਊਯਾਰਕ ਸਥਿਤ ਸਲੋਨ ਕੇਟਰਿੰਗ ਸਿਖਲਾਈ ਸੰਸਥਾ ਵਿਖੇ ਭੇਜਿਆ ਜਾਵੇਗਾ ਤਾਂ ਜੋ ਉਹ ਅਤਿ ਆਧੁਨਿਕ ਇਲਾਜ ਪ੍ਰਣਾਲੀ ਤੋਂ ਵਾਕਫ ਹੋ ਸਕਣ। ਭਗਤ ਚੁੰਨੀ ਲਾਲ ਨੇ ਕਿਹਾ ਕਿ ਪੰਜਾਬ ਸਰਕਾਰ ਕੈਂਸਰ ਜਿਹੀਆਂ ਨਾਮੁਰਾਦ ਬਿਮਾਰੀਆਂ ਦੇ ਟਾਕਰੇ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।

Translate »