• ਸੁਖਬੀਰ ਸਿੰਘ ਬਾਦਲ ਵਲੋ ਇਹ ਪ੍ਰਾਜੈਕਟ ਮਾਲਵਾ ਖੇਤਰ ਦੀ ਜੀਵਨ ਰੇਖਾ ਕਰਾਰ
• 2508 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਵਿਚ 3 ਰੇਲਵੇ ਓਵਰ ਬ੍ਰਿਜ ਅਤੇ 11 ਅੰਡਰ ਪਾਸ ਬਣਨਗੇ
ਚੰਡੀਗੜ•, 16 ਮਈ: ਅੱਜ ਜੀਰਕਪੁਰ-ਪਟਿਆਲਾ-ਬਠਿੰਡਾ ਸੜਕਾਂ ਦਾ ਚਹੁ-ਮਾਰਗੀ ਕਰਨ ਜਾ ਰਹੀਆਂ ਕੰਪਨੀਆਂ ਵਲੋ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਇਹ ਭਰੋਸਾ ਦਿੱਤਾ ਗਿਆ ਹੈ ਕਿ ਉਹ ਇਨ•ਾਂ ਵਕਾਰੀ ਪ੍ਰਾਜੈਕਟਾਂ ਦਾ ਨਿਰਮਾਣ 15 ਸਤੰਬਰ ਤੋ ਆਰੰਭ ਕਰ ਦੇਣਗੇ।
ਪਟਿਆਲਾ ਤੋ ਬਠਿੰਡਾ ਤੱਕ ਦਾ ਚਹੁ-ਮਾਰਗੀ ਕਰਨ ਵਾਲੀ ਆਈ.ਵੀ.ਆਰ.ਸੀ.ਐਲ. ਕੰਪਨੀ ਦੇ ਚੀਫ ਆਪਰੇਟਿੰਗ ਅਫਸਰ ਸ਼੍ਰੀ ਆਰ.ਕੇ. ਸਿੰਘ ਅਤੇ ਜੀਰਕਪੁਰ ਤੋ ਪਟਿਆਲਾ ਤੱਕ ਦਾ ਨਿਰਮਾਣ ਕਰਨ ਵਾਲੀ ਕੰਪਨੀ ਰੋਹਨ-ਰਾਜਦੀਪ ਟੋਲਵੇਜ਼ ਲਿਮਿਟਡ ਦੇ ਡਾਇਰੈਕਟਰ ਸ਼੍ਰੀ ਦਿਲੀਪ ਡਾਢੀਵਾਲ ਨੇ ਅੱਜ ਉਪ ਮੁੱਖ ਮੰਤਰੀ ਨੂੰ ਉਨ•ਾਂ ਦੀਆਂ ਆਸਾਂ ਤੇ ਪੂਰਾ ਉਤਰਨ ਅਤੇ ਇਨ•ਾਂ ਪ੍ਰਾਜੈਕਟਾਂ ਨੂੰ ਨਿਰਧਾਰਤ ਸਮਾਂ ਸੀਮਾ ਅੰਦਰ ਮੁਕੰਮਲ ਕਰਨ ਦਾ ਭਰੋਸਾ ਦਿੱਤਾ। ਉਨ•ਾਂ ਕਿਹਾ ਕਿ ਉਨ•ਾਂ ਨੂੰ ਅਜਿਹੇ ਵਕਾਰੀ ਪ੍ਰਾਜੈਕਟ ਦੀ ਜਿੰਮੇਵਾਰੀ ਮਿਲਣ ਦੀ ਬੇਹੱਦ ਖੁਸ਼ੀ ਹੈ ਕਿਉਕਿ ਇਹ ਪ੍ਰਾਜੈਕਟ ਸਿਰਫ ਮਾਲਵਾ ਖੇਤਰ ਹੀ ਨਹੀ ਬਲਕਿ ਸਮੁੱਚੇ ਪੰਜਾਬ ਦੇ ਸਰਬਪੱਖੀ ਵਿਕਾਸ ਵਿਚ ਵੱਡੀ ਭੂਮਿਕਾ ਨਿਭਾਏਗਾ। ਉਨ•ਾਂ ਦੱਸਿਆ ਕਿ 217.145 ਕਿਲੋਮੀਟਰ ਲੰਬੇ ਚੰਡੀਗੜ•-ਬਠਿੰਡਾ ਮਾਰਗ ਵਿਚ ਖਰੜ-ਬਨੂੜ, ਤੇਪਲਾ ਕਰਾਸਿੰਗ, ਲਿਬਰਟੀ ਚੌਕ ਰਾਜਪੁਰਾ, ਪਟਿਆਲਾ-ਸੰਗਰੂਰ-ਧਨੌਲਾ ਬਾਈਪਾਸ ਦੇ ਰਲੇਵੇ ਤੇ, ਸਮਾਣਾ-ਨਾਭਾ ਸੜਕ ਜੰਕਸ਼ਨ, ਬਰਨਾਲਾ ਵਿਖੇ ਨੈਸ਼ਨਲ ਹਾਈਵੇ 71 ਨਾਲ ਟੀ ਜੰਕਸ਼ਨ, ਹੰਢਿਆਇਆ ਚੌਕ, ਭੁੱਚੋ ਮੰਡੀ ਚੌਕ ਅਤੇ ਬਠਿੰਡਾ ਵਿਖੇ ਬੀਬੀ ਵਾਲਾ ਚੌਕ ਅਤੇ ਰੋਜ਼ ਗਾਰਡਨ ਚੌਕ ਵਿਖੇ 14 ਗ੍ਰੇਡ ਸੈਪਰੇਟਰ ਅਤੇ ਫਲਾਈਓਵਰਾਂ ਦਾ ਨਿਰਮਾਣ ਹੋਵੇਗਾ। ਇਸ ਤੋ ਇਲਾਵਾ ਰਾਜਪੁਰਾ ਬਾਈਪਾਸ, ਸੰਗਰੂਰ ਬਾਈਪਾਸ ਅਤੇ ਰਾਮਪੁਰਾ ਫੁਲ ਵਿਖੇ 3 ਰੇਲਵੇ ਓਵਰ ਬ੍ਰਿਜ ਬਣਨਗੇ। ਉਨ•ਾਂ ਅੱਗੇ ਦੱਸਿਆ ਕਿ ਚੰਡੀਗੜ•-ਬਠਿੰਡਾ ਸੜਕ ਤੇ ਵਾਹਨਾਂ ਲਈ 11 ਅੰਡਰਪਾਸ ਬਣਨਗੇ ਜਿਨ•ਾਂ ਵਿਚ ਇੱਕ ਬਨੂੜ ਕਸਬੇ ਵਿਖੇ, 5 ਪਟਿਆਲਾ ਬਾਈਪਾਸ ਤੇ ਅਤੇ 3 ਹੋਰ ਸੰਗਰੂਰ ਬਾਈਪਾਸ, ਸੁਨਾਮ ਜੰਕਸ਼ਨ ਅਤੇ ਆਰਮੀ ਕੈਪਿੰਗ ਗਰਾਉਡ ਨੇੜਲੇ ਆਰਮੀ ਖੇਤਰ ਵਿਖੇ ਹੋਣਗੇ। ਇਸ ਤੋ ਇਲਾਵਾ 21 ਅੰਡਰਪਾਸ ਪੈਦਲ ਜਾਣ ਵਾਲੇ ਲੋਕਾਂ ਲਈ ਵੀ ਬਣਾਏ ਜਾਣਗੇ ਜਿਨ•ਾਂ ਵਿਚੋ 17 ਪਟਿਆਲਾ ਬਾਈਪਾਸ ਅਤੇ ਬਾਕੀ ਪਿੰਡ ਚੰਨੋ, ਗੁਰਦੁਆਰਾ ਮਸਤੂਆਣਾ ਸਾਹਿਬ ਅਤੇ ਆਰਮੀ ਖੇਤਰ ਵਿਚ ਕੇ.ਵੀ. ਸਕੂਲ ਦੇ ਸਾਹਮਣੇ ਹੋਣਗੇ। ਇਸ ਤੋ ਇਲਾਵਾ ਇਸ ਸੜਕ ਤੇ ਪਟਿਆਲਾ ਬਾਈਪਾਸ ਤੇ ਭਾਖੜਾ ਮੇਨਲਾਈਨ ਤੇ ਇਕ ਵੱਡਾ ਉੱਚ ਪੱਧਰੀ ਪੁਲ ਬਨਾਇਆ ਜਾਵੇਗਾ। ਜਦਕਿ ਜੀਰਕਪੁਰ, ਬਨੂੜ, ਰਾਜਪੁਰਾ ਟਾਊਨ, ਭਵਾਨੀਗੜ•, ਮਸਤੂਆਣਾ ਸਾਹਿਬ, ਧਨੌਲਾ, ਬਰਨਾਲਾ, ਤਪਾ, ਰਾਮਪੁਰਾ ਫੂਲ ਅਤੇ ਲਹਿਰਾ ਮੁਹੱਬਤ ਤੋ ਬਠਿੰਡਾ ਸਹਿਰ ਤੱਕ ਸਰਵਿਸ ਸੜਕਾਂ ਦੀ ਵੀ ਵਿਵਸ਼ਥਾ ਕੀਤੀ ਜਾਵੇਗੀ।
ਮੀਟਿੰਗ ਵਿਚ ਦੱਸਿਆ ਗਿਆ ਕਿ ਪਟਿਆਲਾ ਤੋ ਬਠਿੰਡਾ ਅਤੇ ਜੀਰਕਪੁਰ ਤੋ ਪਟਿਆਲਾ ਤੱਕ ਦੀ ਚੁਹ ਮਾਰਗੀ ਕਰਨ ਤੇ ਕਰਮਵਾਰ 2007 ਅਤੇ 501 ਕਰੋੜ ਰੁਪਏ ਖਰਚ ਹੋਣਗੇ।
ਮੀਟਿੰਗ ਵਿਚ ਇਹ ਵੀ ਦੱਸਿਆ ਗਿਆ ਕਿ ਜੀਰਕਪੁਰ ਤੋ ਬਠਿੰਡਾ ਤੱਕ ਸੜਕ ਦੇ ਚਹੁ ਮਾਰਗੀ ਕਰਨ ਲਈ ਜਮੀਨ ਹਾਸਿਲ ਕੀਤੀ ਜਾ ਚੁੱਕੀ ਹੈ ਅਤੇ ਇਸ ਪ੍ਰਾਜੈਕਟ ਲਈ ਜੰਗਲਾਤ ਅਤੇ ਜੰਗਲੀ ਜੀਵਨ ਅਤੇ ਵਾਤਾਵਰਣ ਸਬੰਧੀ ਪ੍ਰਵਾਨਗੀਆਂ ਵੀ ਲਈਆਂ ਜਾ ਚੁੱਕੀਆਂ ਹਨ।
ਇਸ ਮੌਕੇ ਸ. ਬਾਦਲ ਨੇ ਦੋਵੇ ਪ੍ਰਾਜੈਕਟਾਂ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਨਿਰਮਾਣ ਕਾਰਜ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀ ਹੋਵੇਗਾ ਤੇ ਰਾਜ ਸਰਕਾਰ ਇਨ•ਾਂ ਪ੍ਰਾਜੈਕਟਾਂ ਲਈ ਪੂਰਨ ਸਹਿਯੋਗ ਦੇਵੇਗੀ।
ਇਸ ਮੌਕੇ ਸ਼੍ਰੀ ਅਨਿਰੁਧ ਤਿਵਾੜੀ, ਸਕੱਤਰ ਪਾਵਰ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਪੀ.ਐਸ. ਔਜਲਾ, ਸ਼੍ਰੀ ਅਨੁਰਾਗ ਅਗਰਵਾਲ, ਐਮ.ਡੀ.ਪੀ.ਆਈ.ਡੀ.ਬੀ, ਸ਼੍ਰੀ ਕੇ.ਡੀ.ਚੌਧਰੀ, ਚੇਅਰਮੈਨ ਪੀ.ਐਸ.ਪੀ.ਸੀ.ਐਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਗਗਨਦੀਪ ਸਿੰਘ ਬਰਾੜ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਮਨਵੇਸ਼ ਸਿੰਘ ਸਿੱਧੂ ਅਤੇ ਸ਼੍ਰੀ ਆਰ.ਪੀ. ਸਿੰਘ, ਮੁੱਖ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਪ੍ਰਮੁੱਖ ਤੌਰ ਤੇ ਹਾਜ਼ਰ ਸਨ।