May 16, 2012 admin

ਰਾਸ਼ਟਰੀ ਦਿਹਾਤੀ ਸਿਹਤ ਮਿਸ਼ਨ ਹੇਠ ਪੰਜਾਬ ਲਈ 454.14 ਕਰੋੜ ਰੁਪਏ ਦੀ ਯੋਜਨਾ ਪ੍ਰਵਾਨ-ਮਿੱਤਲ ਮਿੱਤਲ ਵਲੋ ਸਿਹਤ ਸੇਵਾਵਾਂ ਵਿਚ ਕਈ ਨਵੀਆਂ ਪਹਿਲਕਦਮੀਆਂ ਦਾ ਐਲਾਨ

ਚੰਡੀਗੜ• 16 ਮਈ:’ :  ਭਾਰਤ ਸਰਕਾਰ ਨੇ ਰਾਸ਼ਟਰੀ ਦਿਹਾਤੀ ਸਿਹਤ ਮਿਸ਼ਨ (ਐਨ ਆਰ ਐਚ ਐਮ) ਪੰਜਾਬ ਦੀ ਸਾਲ 2011-12 ਦੀ ਕਾਰਗੁਜਾਰੀ ਦੀ ਪ੍ਰਸ਼ੰਸਾ ਕੀਤੀ ਹੈ। ਪੰਜਾਬ  ਨੇ ਬੱਚਿਆਂ ਦੇ ਜਨਮ,  ਬਾਲ ਸਿਹਤ, ਜਨਨੀ ਸ਼ਿਸ਼ੂ ਸੁਰਕਸ਼ਾ ਕਾਰਿਆਕ੍ਰਮ (ਗਰਭਵਤੀ)ਮਹਿਲਾਵਾਂ ਦੀ ਬਿਨਾ ਪੈਸੇ ਦੇ ਡਲਿਵਰੀ, ਮਾਂਵਾਂ ਦੀਆਂ ਮੌਤਾ ਬਾਰੇ ਰੀਵਿਊ, ਐਮਰਜੈਂਸੀ ਰਿਸਪੋਂਸ ਸਰਵਿਸ, ਮਟਰਨਿਲ ਅਤੇ ਚਾਇਲਡ ਟਰੇਕਿੰਗ ਪ੍ਰੋਗਰਾਮ ਸਿਸਟਮਜ਼, ਬੁਨਿਆਦੀ ਢਾਂਚੇ ਦਾ ਪੱਧਰ ਉਚਾ ਚੁੱਕਣ ਅਤੇ ਟੀਕਾਕਰਣ ਵਿਚ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਹਨ। ਰਾਸ਼ਟਰੀ ਪ੍ਰੋਗਰਾਮ ਤਾਲਮੇਲ ਕਮੇਟੀ (ਐਨ ਪੀ ਸੀ ਸੀ) ਦੀ ਮੀਟਿੰਗ ਅਨੁਰਾਧਾ ਗੁਪਤਾ, ਕੇਂਦਰੀ ਐਡੀਸ਼ਨਲ ਸਕੱਤਰ, ਸਿਹਤ ਅਤੇ ਮਿਸ਼ਨ ਡਾਇਰੈਕਟਰ, ਐਨ ਆਰ ਐਚ ਐਮ ਭਾਰਤ ਸਰਕਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਐਨ ਆਰ ਐਚ ਐਮ ਪੰਜਾਬ ਦੀ ਸਾਲ 2012-13 ਲਈ ਰਾਜ ਪ੍ਰੋਗਰਾਮ ਇੰਪਲੀਮੈ’ਟੇਸ਼ਨ ਯੋਜਨਾ ਨੂੰ ਐਨ ਆਰ ਐਚ ਐਮ ਪੰਜਾਬ ਦੇ ਹੇਠ 454.14 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਐਨ ਆਰ ਐਚ ਐਮ ਦੀ ਨਵਿਆਈ ਰਣਨੀਤੀ ਦੇ ਹਿੱਸੇ ਵਜੋਂ ਹੁਣ ਗਰਭਵਤੀ ਮਹਿਲਾਵਾਂ ਵਿਚ ਖੁਨ ਦੀ ਕਮੀ ਸਬੰਧੀ ਸਮੱਸਿਆ ‘ਤੇ ਜੋਰ ਦਿੱਤਾ ਜਾਵੇਗਾ। ਸਾਰੀਆਂ ਗਰਭਵਤੀ ਮਹਿਲਾਵਾਂ ਜਿਹਨਾਂ ਦਾ ਹਿਮੋਗਲੋਬਨ ਪਹਿਲੇ ਚੈਕਅਪ ‘ਤੇ (ਏ ਐਨ ਸੀ-1) 7 ਗ੍ਰਾਮ ਤੋ ਘੱਟ ਹੋਵੇਗਾ, ਉਨ•ਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਬੱਚੇ ਦੇ ਜਨਮ ਦੇ ਸਮੇਂ ਤੱਕ ਹਿਮੋਗਲੋਬਨ 9 ਗ੍ਰਾਮ ਤੱਕ ਲਿਆਂਦਾ ਜਾਵੇਗਾ। ਮਾਂ ਅਤੇ ਬੱਚੇ ਦੀ ਵਧੀਆ ਸਿਹਤ ਦੇ ਸਬੰਧ ਵਿਚ ਵੀ ਇਕ ਹੋਰ ਨਹੀ ਪਹਿਲਕਦਮੀ ਕੀਤੀ ਜਾ ਰਹੀ ਹੈ ਜਿਸ ਵਿਚ ਜਨਮ ਸਮੇਂ 2.25 ਕਿਲੋਗ੍ਰਾਮ ਤੋਂ ਘੱਟ ਭਾਰ ਵਾਲੇ ਬੱਚਿਆਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਮਾਮਲੇ ਤਿੰਨ ਮਹੀਨਿਆਂ ਵਿਚ ਬੱਚੇ ਦਾ ਭਾਰ ਆਮ ਵਰਗਾਂ  ਬਨਾਇਆ ਜਾਵੇਗਾ। ਇਸ ਸਬੰਧ ਵਿਚ ਆਸ਼ਾ ਵਰਕਰਾਂ ਨੂੰ ਲਾਭ ਦਿੱਤੇ ਜਾਣਗੇ।
ਸ਼੍ਰੀ ਮਿੱਤਲ ਨੇ ਅੱਗੇ ਕਿਹਾ ਕਿ ਰਾਜ ਵਿਚ ਕੈਂਸਰ ਦੇ ਮਰੀਜਾਂ ਦੀ ਗਿਣਤੀ ਨਾਲ ਨਿਪਟਣ ਲਈ ਸਰਵਾਈਕਲ  ਕੈਂਸਰ ਤੇ ਬਰੇਸਟ ਕੈਂਸਰ ਦੀ ਨਿਯਮਤ  ਜਾਂਚ ਲਈ ਵਿਸੇਸ਼ ਸਕੀਮ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਕੈਂਸਰ ਦਾ ਮੁਢਲੇ ਪੜਾਅ ‘ਤੇ ਪਤਾ ਲਾਉਣ ਲਈ ਸਿਹਤ ਵਰਕਰਾਂ ਨੂੰ ਅਜਿਹੇ ਕੇਸ ਸਾਹਮਣੇ ਲਿਆਉਣ ਲਈ ਲਾਭ ਪ੍ਰਦਾਨ ਕੀਤਾ ਜਾਵੇਗਾ। ਨਸ਼ਿਆ ਦੀ ਵਧ ਰਹੀ ਲਾਹਨਤ ਦੇ ਸਬੰਧ ਵਿਚ ਸ਼੍ਰੀ ਮਿੱਤਲ ਨੇ ਕਿਹਾ ਕਿ ਅਜਿਹੇ ਵਿਅਕਤੀਆਂ ਦੀ ਸਨਾਖਤ ਕਰਨ ਅਤੇ ਉਨ•ਾਂ ਨੂੰ ਨਸ਼ੇ ਦੀ ਆਦਤ ਛੱਡਣ ਲਈ ਪ੍ਰੇਰਿਤ ਕਰਨ ਤੇ ਮੁੜਵਸੇਬਾ ਕਰਨ ਲਈ ਵਿਸੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਵੀ ਸਹੀ ਹੈ ਕਿ ਅਜਿਹੇ ਵਿਅਕਤੀਆਂ  ਵਲੋਂ ਮੁੜ ਨਸ਼ੇ ਲੈਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਨਾਲ ਨਿਪਟਣ ਲਈ ਇਨ•ਾਂ ਵਿਅਕਤੀਆਂ ‘ਤੇ ਨਿਗਰਾਨੀ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਇਸ ਸਬੰਧ ਵਿਚ ਵੱਧੀਆ ਕਾਰਜ ਕਰਨ ਵਾਲੇ ਸਿਹਤ ਵਰਕਰਾਂ ਨੂੰ ਲਾਭ ਪ੍ਰਦਾਨ ਕੀਤਾ ਜਾਵੇਗਾ।
ਭਾਰਤ ਸਰਕਾਰ ਨੇ ਪੰਜਾਬ ਦੀਆਂ ਸਿਹਤ ਦੇ ਖੇਤਰ ਵਿਚ ਅਜਿਹੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ ਹੈ ਅਤੇ ਭਾਰਤ ਸਰਕਾਰ ਦੇ ਅਧਿਕਾਰੀਆਂ ਨੂੰੇ ਹੋਰਾਂ ਰਾਜਾਂ ਵਿਚ ਵੀ ਇਹ ਸਕੀਮਾਂ ਸ਼ੁਰੂ ਕਰਨ ਵਿਚ ਦਿਲਚਸਪੀ ਵਿਖਾਈ ਹੈ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਵਫਦ ਨੇ ਪ੍ਰਿਸਿਪਲ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ ਦੀ ਅਗੁਵਾਈ ਵਿਚ ਨਵੀਂ ਦਿੱਲੀ ਵਿਖੇ ਹੋਈ ਐਨ ਪੀ ਸੀ ਸੀ ਦੀ ਮੀਟਿੰਗ ਵਿਚ ਹਿੱਸਾ ਲਿਆ। ਵਫ਼ਦ ਵਿਚ ਸ਼੍ਰੀ ਐਸ ਕੇ ਸ਼ਰਮਾ ਮਿਸ਼ਨ ਡਾਇਰਕੈਟਰ ਐਨ ਆਰ ਐਮ ਐਮ ਪੰਜਾਬ, ਸ਼੍ਰੀਮਤੀ ਰਾਜੀ ਪੀ ਸ਼੍ਰੀਵਾਸਤਵਾ ਪ੍ਰਬੰਧੀ ਡਾਇਰੈਟਰ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਤੇ ਡਾਇਰੈਕਟਰ ਖੋਜ  ਅਤੇ ਡਾਕਟਰੀ ਸਿੱਖਿਆ ਪੰਜਾਬ ਸ਼ਾਮਲ ਸਨ।

Translate »