ਨਵੀਂ ਦਿੱਲੀ, 16 ਮਈ, 2012 : ਮੌਜੂਦਾ ਮਾਲੀ ਵਰੇ• ਦੌਰਾਨ 28 ਖੁਦ ਮੁਖਤਿਆਰ ਸੰਗਠਨਾਂ ਲਈ 279 ਕਰੋੜ 97 ਲੱਖ ਰੁਪਏ ਯੋਜਨਾ ਅਤੇ 162 ਕਰੋੜ 26 ਲੱਖ ਰੁਪਏ ਦਾ ਬਜਟ ਗ਼ੈਰ ਯੋਜਨਾ ਵਿੱਚ ਰੱਖਿਆ ਗਿਆ ਹੈ। ਇਸ ਵਿੱਚ 7 ਕਰੋੜ 40 ਲੱਖ ਰੁਪਏ ਉਤੱਰ ਪੂਰਬੀ ਗਤੀਵਿਧੀਆਂ ਲਈ ਵੀ ਸ਼ਾਮਿਲ ਹਨ। ਸਭਿਆਚਾਰਕ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਗਰੀਬੀ ਹਟਾਓ ਮੰਤਰੀ ਕੁਮਾਰੀ ਸ਼ੈਲਜਾ ਨੇ ਲੋਕ ਸਭਾ ਵਿੱਚ ਇਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਸਭਿਆਚਾਰ ਮੰਤਰਾਲਾ ਵੱਲੋਂ ਹਰੇਕ ਮਹੀਨੇ ਉਚੱ ਪੱਧਰ ‘ਤੇ ਖੁਦ ਮੁਖਤਿਆਰ ਸੰਗਠਨਾਂ ਦੀਆਂ ਸਰਗਰਮੀਆਂ ਦੀ ਸਮੀਖਿਆ ਅਤੇ ਉਨਾਂ ਵੱਲੋਂ ਕੀਤੇ ਗਏ ਖਰਚ ਦੀ ਨਿਗਰਾਨੀ ਕੀਤੀ ਜਾਂਦੀ ਹੈ। ਸਾਲ 2010-11 ਦੌਰਾਨ ਅਜਿਹੇ ਸੰਗਠਨਾਂ ਨੂੰ ਜਾਰੀ ਕੀਤੇ ਜਾਣ ਵਾਲੇ ਫੰਡਾਂ ਦੇ ਅਮਲ ਨੂੰ ਸਰਲ ਬਣਾਇਆ ਗਿਆ ਹੈ। ਹੁਣ ਰਕਮਾਂ ਦੋ ਕਿਸ਼ਤਾਂ ਵਿੱਚ ਦਿੱਤੀਆਂ ਜਾਂਦੀਆਂ ਹਨ। ਪਹਿਲੇ ਪੜਾਅ ਵਿੱਚ 75 ਅਤੇ ਦੂਜੇ ਪੜਾਅ ਵਿੰਚ 25 ਫੀਸਦੀ ਰਕਮ ਜਾਰੀ ਕੀਤੀ ਜਾਂਦੀ ਹੈ।