May 16, 2012 admin

ਪੰਜਾਬ ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਭਾਰਤੀ ਪਸ਼ੂ ਭਲਾਈ ਬੋਰਡ ਨਾਲ ਸਮਝੌਤਾ ਸਹੀਬੰਦ ਕਰੇਗਾ

ਚੰਡੀਗੜ੍ਹ, 16 ਮਈ:  ਸੂਬੇ ਵਿੱਚ ਅਵਾਰਾ ਕੁੱਤਿਆਂ ਅਤੇ ਲਾਵਾਰਸ ਫਿਰਦੇ ਪਸ਼ੂਆਂ ਦੀ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਸਮੱਸਿਆ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਵਲੋਂ ਵੈਟਰਨਰੀ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ਨੂੰ ਸਿਖਲਾਈ ਦੇਣ ਲਈ ਭਾਰਤੀ ਪਸ਼ੂ ਭਲਾਈ ਬੋਰਡ (ਏ.ਡਬਲਿਯੂ.ਬੀ.ਆਈ) ਨਾਲ ਛੇਤੀ ਹੀ ਇੱਕ ਸਮਝੌਤਾ (ਐਮ.ਓ.ਯੂ) ਸਹੀਬੰਦ ਕੀਤਾ ਜਾਵੇਗਾ।
       ਇਸ ਬਾਰੇ ਫ਼ੈਸਲਾ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਏ.ਡਬਲਿਯੂ.ਬੀ.ਆਈ. ਦੇ ਚੇਅਰਮੈਨ ਮੇਜਰ ਜਨਰਲ (ਸੇਵਾ ਮੁਕਤ) ਡਾ. ਆਰ.ਐਮ. ਖਰਬ ਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
       ਮੀਟਿੰਗ ਦੌਰਾਨ ਡਾ. ਖਰਬ ਨੇ ਜਾਣਕਾਰੀ ਦਿੱਤੀ ਕਿ ਭਾਰਤੀ ਪਸ਼ੂ ਭਲਾਈ ਬੋਰਡ ਭਾਰਤ ਸਰਕਾਰ ਦੀ ਕਾਨੂੰਨੀ ਅਤੇ ਸਲਾਹਕਾਰ ਸੰਸਥਾ ਹੈ ਜੋ ਵਾਤਾਵਰਨ ਤੇ ਜੰਗਲਾਤ ਮੰਤਰਾਲੇ ਦੇ ਅਧੀਨ ਕੰਮ ਕਰਦੀ ਹੈ। ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜੂਨ ਮਹੀਨੇ ਦੇ ਮੱਧ ਤੋਂ ਭਲਾਈ ਬੋਰਡ ਪੰਜਾਬ ਤੋਂ ਵੈਟਰਨਰੀ ਟੀਮਾਂ ਨੂੰ ਵੱਖ ਵੱਖ ਬੈਚਾਂ

Translate »