May 16, 2012 admin

ਸਕੂਲ ਆਧਾਰਿਤ ਸ਼ੂਗਰ ਜਾਂਚ ਪ੍ਰੋਗਰਾਮ 6 ਜ਼ਿਲਿ•ਆਂ ਵਿੱਚ ਸ਼ੁਰੂ

ਨਵੀਂ ਦਿੱਲੀ, 16 ਮਈ, 2012 : ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਕੂਲ ਆਧਾਰਿਤ ਸ਼ੂਗਰ ਜਾਂਚ ਪ੍ਰੋਗਰਾਮ ਪਾਇਲਟ ਵਜੋਂ 6 ਜ਼ਿਲਿ•ਆਂ ਵਿੱਚ ਸ਼ੁਰੂ ਕੀਤਾ ਹੈ। ਇਨਾਂ• ਵਿੱਚ ਉਤਰਾਂਖੰਡ ਦਾ ਨੈਨੀਤਾਲ, ਤਾਮਿਲਨਾਡੂ ਦਾ ਤੇਨੀ, ਆਂਧਰਾ ਪ੍ਰਦੇਸ਼ ਦਾ ਨੇਲੋਰ ਅਤੇ ਆਸਾਮ ਦਾ ਡਿੱਬਰੂਗੜ•, ਰਾਜਸਥਾਨ ਦਾ ਭੀਲਵਾੜਾ ਅਤੇ ਮੱਧ ਪ੍ਰਦੇਸ਼ ਦਾ ਰਤਨਾਮ ਸ਼ਾਮਿਲ ਹੈ। ਹਰੇਕ ਜ਼ਿਲੇ• ਨੂੰ ਇਸ ਕਾਰਜ ਲਈ ਫੰਡ ਜਾਰੀ ਕੀਤਾ ਗਿਆ ਹੈ। ਜਾਂਚ ਦਾ ਟੀਚਾ ਮੁੱਢਲੇ ਤੌਰ ‘ਤੇ ਪਹਿਲੀ ਤੋਂ 10 ਕਲਾਸ ਦੇ ਵਿਦਿਆਰਥੀ ਹਨ। ਇਹ ਜਾਣਕਾਰੀ ਕੇਂਦਰੀ ਪਰਿਵਾਰ ਭਲਾਈ ਮੰਤਰੀ ਸ਼੍ਰੀ ਗੁਲਾਮ ਨੱਬੀ ਆਜ਼ਾਦ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।   

Translate »