May 17, 2012 admin

ਪੰਜਾਬ ਦੇ ਮਾਛੀਵਾੜਾ ਸਮੇਤ ਦੇਸ਼ ਵਿੱਚ15 ਨਵੇਂ ਹਵਾਈ ਅੱਡਿਆਂ ਦੀਆਂ ਤਜਵੀਜ਼ਾਂ ਵਿਚਾਰ ਅਧੀਨ

ਨਵੀਂ ਦਿੱਲੀ, 17 ਮਈ, 2012 : ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਅਜੀਤ ਸਿੰਘ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਭਾਰਤ ਸਰਕਾਰ ਨੇ ਪੰਜਾਬ ਸਮੇਤ ਵੱਖ ਵੱਖ ਰਾਜਾਂ ਤੋਂ 15 ਨਵੇਂ ਹਵਾਈ ਅੱਡਿਆਂ ਦੇ ਨਿਰਮਾਣ ਲਈ ਪ੍ਰਸਤਾਵ ਪ੍ਰਾਪਤ ਕੀਤੇ ਹਨ। ਗਰੀਨ ਫੀਲਡ ਹਵਾਈ ਅੱਡਿਆਂ ਦੀ ਨੀਤੀ ਦੇ ਮੁਤਾਬਿਕ ਇਹ ਤਜਵੀਜ਼ਾਂ ਸਮੀਖਿਆ ਲਈ ਵੱਖ ਵੱਖ ਪੜਾਅ ਵਿੱਚ ਪਈਆਂ ਹਨ। ਉਨਾਂ• ਨੇ ਦੱਸਿਆ ਕਿ ਹਵਾਈ ਮੁਸਾਫਿਰਾਂ  ਦੀ ਵੱਡੀ ਸੰਖਿਆ ਵਿੱਚ ਵਾਧੇ ਨੂੰ ਮੱਦੇਨਜ਼ਰ ਰੱਖਦਿਆਂ ਹਵਾਈ ਅੱਡਿਆਂ ਦੇ ਖੇਤਰ ਵਿੱਚ ਜਨਤਕ ਨਿੱਜੀ ਭਾਈਵਾਲੀ ਨੂੰ ਪਹਿਲ ਦੇਣ ਦੇ ਮਨੋਰਥ ਨਾਲ 2008 ਵਿੱਚ ਗਰੀਨ ਫੀਲਡ ਹਵਾਈ ਅੱਡਾ ਦੀ ਨੀਤੀ ਦਾ ਐਲਾਲ ਕੀਤਾ ਗਿਆ ਸੀ।  

Translate »