May 17, 2012 admin

15ਵੀਂ ਲੋਕ ਸਭਾ ਦੇ ਮੈਂਬਰਾਂ ਨੇ ਸੜਕਾਂ, ਪੁਲਾਂ ਤੇ ਜਨਤਕ ਸਹੂਲਤਾਂ ਲਈ ਦਿੱਤੇ1050 ਕਰੋੜ ਰੁਪਏ

ਨਵੀਂ ਦਿੱਲੀ, 17 ਮਈ, 2012 : 15ਵੀਂ ਲੋਕ ਸਭਾ ਦੇ ਮੈਂਬਰਾਂ ਵੱਲੋਂ ਆਪਣੇ ਕਾਰਜਕਾਲ ਦੌਰਾਨ 1569 ਕਰੋੜ 92 ਲੱਖ ਰੁਪਏ ਦੀ ਲਾਗਤ ਵਾਲੇ ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ। ਅੰਕੜਾ ਤੇ ਪ੍ਰੋਗਰਾਮਾਂ ਨੂੰ ਅਮਲ ਵਿੱਚ ਲਿਆਉਣ ਬਾਰੇ ਮੰਤਰੀ ਸ਼੍ਰੀ ਸ੍ਰੀਕਾਂਤ ਜੇਨਾ ਨੇ ਲੋਕ ਸਭਾ ਵਿੱਚ ਦੱਸਿਆ ਕਿ ਸਾਂਸਦ ਸਥਾਨਕ ਖੇਤਰ ਵਿਕਾਸ ਫੰਡ ਹੇਠ ਮੈਂਬਰਾਂ ਵੱਲੋਂ ਖਰਚ ਕੀਤੇ ਗਏ ਫੰਡ ਦੀ ਕੰਮਵਾਰ ਫੀਸਦੀ ਦਾ ਰਿਕਾਰਡ ਮੰਤਰਾਲੇ ਵੱਲੋਂ ਨਹਂੀ ਰੱਖਿਆ ਜਾਂਦਾ । ਨੋਡਲ ਜ਼ਿਲਾ• ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ। 15ਵੀਂ ਲੋਕ ਸਭਾ ਦੇ ਮੈਂਬਰਾਂ ਨੇ ਸਭ ਤੋਂ ਵਧੇਰੇ 586 ਕਰੋੜ 51 ਲੱਖ ਰੁਪਏ ਦੀ ਲਾਗਤ ਵਾਲੇ ਸੜਕਾਂ, ਫੁਟਪਾਥਾ ਤੇ ਪੁਲਾਂ ਦੀ ਉਸਾਰੀ ਲਈ ਦਿੱਤੇ ਹੋਰ ਜਨਤਕ ਸਹੂਲਤਾਂ ਦੇ ਕੰਮਾਂ ਲਈ 463 ਕਰੋੜ 56 ਲੱਖ ਰੁਪਏ ਦੀ ਲਾਗਤ ਵਾਲੇ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਗਈ।  139 ਕਰੋੜ 20 ਲੱਖ ਰੁਪਏ ਪੀਣ ਵਾਲੇ ਪਾਣੀ ਸਹੂਲਤਾਂ, 174 ਕਰੋੜ 50 ਲੱਖ ਰੁਪÂ ਸਿੱਖਿਆ ਖੇਤਰ ਨੂੰ ਦਿੱਤੇ ਗਏ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸ਼੍ਰੀ ਜੇਨਾ ਨੇ ਦੱਸਿਆ ਕਿ ਸਾਂਸਦ ਸਥਾਨਕ ਖੇਤਰ ਵਿਕਾਸ ਫੰਡ ਰਾਹੀਂ ਕੀਤੇ ਗਏ ਕੰਮਾਂ ਦਾ ਲਗਾਤਾਰ ਨਿਰੀਖਣ ਕੀਤਾ ਜਾਂਦਾ ਹੈ ਤੇ ਇਸ ਵਿੱਚ ਜੋ ਕਮੀਆਂ ਮਹਿਸੂਸ ਕੀਤੀਆਂ ਜਾਂਦੀਆਂ ਹਨ ਉਨਾਂ• ਨੂੰ ਦੂਰ ਕਰਨ ਲਈ ਜ਼ਿਲਾ• ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਉਨਾਂ੍ਰ ਨੇ ਦੱਸ਼ਿਆ ਕਿ ਸਮਾਜਿਕ ਆਡਿਟ ਤੋਂ ਇਲਾਵਾ ਨਾਬਾਰਡ ਦੀ ਸਲਾਹਕਾਰ ਸੇਵਾਵਾਂ ਸੰਸਥਾ ਵੱਲੋਂ ਵੀ ਇਸ ਪ੍ਰੋਗਰਾਮ ਹੇਠ ਕੀਤੇ ਗਏ ਕੰਮਾਂ ਦੀ ਨਿਗਰਾਨੀ ਕੀਤੀ ਜਾਂਦੀ ਹੈ ।   

Translate »