ਜਲੰਧਰ, 17 ਮਈ, 2012 : ਭਾਰਤ ਪੈਟਰੋਲੀਅਮ, ਇੰਡੀਅਨ ਆਇਲ ਤੇ ਹਿੰਦੋਸਤਾਨ ਪੈਟਰੋਲੀਅਮ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਅਜਿਹੇ ਘਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਜਿਨਾਂ• ਕੋਲ ਇੱਕ ਤੋਂ ਵਧੇਰੇ ਖਾਣਾ ਪਕਾਉਣ ਵਾਲੀ ਗੈਸ ਐਲ.ਪੀ.ਜੀ ਦੇ ਕਨੈਕਸ਼ਨ ਹਨ। ਇਨਾਂ• ਕੰਪਨੀਆਂ ਨੇ ਖਪਤਕਾਰਾਂ ਦਾ ਡਾਟਾ ਆਪਸ ਵਿੱਚ ਸਾਂਝਾ ਕੀਤਾ ਹੈ ਤੇ ਖਪਤਕਾਰਾਂ ਨੂੰ ਵਾਧੂ ਕਨੈਕਸ਼ਨ ਵਾਪਸ ਕਰਨ ਦੀ ਸਲਾਹ ਦਿੱਤੀ ਹੈ। ਕਨੈਕਸ਼ਨ ਵਾਪਸ ਨਾ ਕਰਨ ਦੀ ਸੂਰਤ ਵਿੱਚ ਇਨਾਂ• ਘਰਾਂ ਦੀ ਗੈਸ ਸਪਲਾਈ ਰੋਕੀ ਵੀ ਜਾ ਸਕਦੀ ਹੈ। ਵਾਧੂ ਗੈਸ ਕਨੈਕਸ਼ਨ ਵਾਪਸ ਕਰਨ ਮਗਰੋਂ ਜਿਹੜੇ ਘਰਾਂ ਕੋਲ ਇੱਕ ਹੀ ਸਲੰਡਰ ਬਚੇਗਾ ਉਨਾਂ• ਨੂੰ ਦੂਜਾ ਸਲੰਡਰ ਵੀ ਦਿੱਤਾ ਜਾਵੇਗਾ। ਭਾਰਤ ਸਰਕਾਰ ਦਾ ਐਲ.ਪੀ.ਜੀ. ਨਿਯੰਤਰਣ ਹੁਕਮ 2000 ਤੇ ਉਸ ਵਿੱਚ ਕੀਤੇ ਗਏ ਸੋਧ ਇੱਕ ਘਰ ਵਾਸਤੇ ਇੱਕ ਹੀ ਐਲ.ਪੀ.ਜੀ. ਰਸੋਈ ਗੈਸ ਦੀ ਇਜ਼ੱਾਜਤ ਦਿੰਦਾ ਹੈ। ਘਰ ਨੂੰ ਪਤੀ ਪਤਨੀ , ਅਣ ਵਿਆਹੇ ਬੱਚੇ, ਨਿਰਭਰ ਮਾਂ ਬਾਪ ਦੇ ਰੂਪ ਵਿੱਚ ਪ੍ਰਭਾਸ਼ਿਤ ਕੀਤਾ ਗਿਆ ਹੈ ਜੋ ਕਿ ਇੱਕ ਹੀ ਮਕਾਨ ਵਿੱਚ ਇਕੱਠੇ ਰਹਿੰਦੇ ਹਨ ਤੇ ਉਨਾਂ• ਦੀ ਰੋਸਈ ਵੀ ਇੱਕ ਹੈ। ਸਰਕਾਰ ਮਹਿਸੂਸ ਕਰਦੀ ਹੈ ਕਿ ਇੱਕ ਤੋਂ ਵਧੇਰੇ ਐਲ.ਪੀ.ਜੀ. ਕਨੈਕਸ਼ਨ ਰੱਖਣ ਨਾਲ ਹੋਰ ਲੋੜਵੰਦ ਗਾਹਕਾਂ ਨੂੰ ਕਨੈਕਸ਼ਨ ਦੇਣ ਵਿੱਚ ਮੁਸ਼ਕਿਲ ਆਉਂਦੀ ਹੈ ਜਿਨਾਂ• ਨੂੰ ਗੈਰ ਵਾਤਾਵਰਣ ਹਿਤੇਸ਼ੀ ਬਾਲਣ ਦਾ ਇਸਤੇਮਾਲ ਕਰਨਾ ਪੈਂਦਾ ਇਸ ਨਾਲ ਵਾਤਾਵਰਣ ਨੂੰ ਨੁਕਸਾਨ ਪਹੁੰਚਦਾ ਹੈ।