ਨਵੀਂ ਦਿੱਲੀ, 17 ਮਈ, 2012 : ਅੰਦਰੂਨੀ ਸੁਰੱਖਿਆ ਵਿੱਚ ਰਾਜਾਂ ਦੇ ਯਤਨਾਂ ਨੂੰ ਸਮਰਥਨ ਦੇਣ ਲਈ ਆਸਾਮ, ਬਿਹਾਰ,ਛਤੀਸ਼ਗੜ•, ਝਾਰਖੰਡ, ਉੜੀਸਾ, ਪੱਛਮੀ ਬੰਗਾਲ, ਨਾਗਾਲੈਂਡ, ਮਨੀਪੁਰ ਅਤੇ ਤ੍ਰਿਪੁਰਾ ਵਿੱਚ 21 ਬਗਾਵਤਵਿਰੋਧੀ ਅਤੇ ਅੱਤਵਾਦ ਵਿਰੋਧੀ ਸਕੂਲ ਮਨਜ਼ੂਰ ਕੀਤੇ ਗਏ ਹਨ। ਕੇਂਦਰੀ ਗ੍ਰਹਿਮੰਤਰੀ ਸ਼੍ਰੀ ਜਤਿੰਦਰ ਸਿੰਘ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਇਨਾਂ• ਸਕੂਲਾਂ ਦਾ ਮੰਤਵ ਅੱਤਵਾਦ ਦਾ ਟਾਕਰਾ ਕਰਨ ਲਈ ਰਾਜਾਂ ਦੀ ਸਿਖਲਾਈ ਸਮਰੱਥਾ ਨੂੰ ਵਧਾਉਣਾ ਹੈ।