ਰਾਜ ਦੀਆਂ ਮੰਡੀਆਂ ਵਿੱਚ 12534422 ਲੱਖ ਟਨ ਕਣਕ ਦੀ ਖਰੀਦ
ਚੰਡੀਗੜ੍ਹ, 17 ਮਈ: ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਜ਼ਰਾਂ ‘ਤੇ ਚੱਲ ਰਹੀ ਹੈ। ਇਸ ਤਹਿਤ ਸਰਕਾਰੀ ਏਜੰਸੀ ਪਨਸਪ ਕਣਕ ਖਰੀਦਣ ਵਿੱਚ ਸਭ ਤ ੋਂ ਮੋਹਰੀ ਰਹੀ। 16 ਮਈ ਤੱਕ ਪਨਸਪ ਨੇ 2834589 ਲੱਖ ਟਨ ਕਣਕ ਪੰਜਾਬ ਦੀਆਂ ਵੱਖ ਵੱਖ ਮੰਡੀਆਂ ਵਿੱਚ ੋਂ ਖਰੀਦੀ ਜੋ ਰਾਜ ਦੀ ਕੁੱਲ ਖਰੀਦ ਦਾ 22.61 ਫੀਸਦੀ ਹਿੱਸਾ ਬਣਦੀ ਹੈ। ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਵਲੋਂ ਰਾਜ ਵਿੱਚ ਪਿਛਲੀ ਸ਼ਾਮ ਤੱਕ 12534422 ਲੱਖ ਟਨ ਤੋ ਵੱਧ ਕਣਕ ਦੀ ਖਰੀਦ ਕੀਤੀ ਹੈ।
ਸਰਕਾਰੀ ਬੁਲਾਰੇ ਮੁਤਾਬਿਕ ਹੁਣ ਤੱਕ ਹੋਈ ਕੁੱਲ12534422 ਲੱਖ ਟਨ ਕਣਕ ਦੀ ਖਰੀਦ ਵਿਚੋਂ ਸਰਕਾਰੀ ਏਜੰਸੀਆਂ ਨੇ 12439038 ਟਨ ਕਣਕ ਜਦ ਕਿ ਮਿਲ ਮਾਲਕਾਂ ਨੇ 2141 ਟਨ ਕਣਕ ਦੀ ਖਰੀਦ ਕੀਤੀ। 16 ਮਈ ਨੂੰ ਪਨਸਪ ਨੇ2834589 (22.61 ਫੀਸਦੀ) ਲੱਖ ਟਨ ਕਣਕ ਜਦ ਕਿ ਮਾਰਕਫੈੱਡ ਨੇ 2754613 ਲੱਖ ਟਨ (21.98 ਫੀਸਦੀ), ਪਨਗ੍ਰੇਨ 2132077 ਲੱਖ ਟਨ (17.01 ਫੀਸਦੀ) ਜਦ ਕਿ ਪੰਜਾਬ ਰਾਜ ਗੁਦਾਮ ਨਿਗਮ 1421951 ਲੱਖ ਟਨ (11.34 ਫੀਸਦੀ), ਪੰਜਾਬ ਐਗਰੋ ਇੰਡਸਟਰੀ ਨਿਗਮ ਨੇ 1414072 ਲੱਖ ਟਨ (11.38ਫੀਸਦੀ), ਭਾਰਤੀ ਖੁਰਾਕ ਨਿਗਮ ਨੇ 1881736 (15.01 ਫੀਸਦੀ ) ਕਣਕ ਦੀ ਖਰੀਦ ਕੀਤੀ ਹੈ।
ਬੁਲਾਰੇ ਨੇ ਹੋਰ ਦੱਸਿਆ ਕਿ ਜ਼ਿਲ੍ਹਾ ਸੰਗਰੂਰ 1209585 ਲੱਖ ਟਨ ਕਣਕ ਖਰੀਦ ਕੇ ਸਭ ਤੋਂ ਅੱਗੇ ਰਿਹਾ ਹੈ ਜਦਕਿ ਜ਼ਿਲ੍ਹਾ ਲੁਧਿਆਣਾ 1033141 ਲੱਖ ਟਨ ਕਣਕ ਖਰੀਦ ਕੇ ਦੂਜੇ ਨੰਬਰ ‘ਤੇ ਰਿਹਾ ਅਤੇ ਜ਼ਿਲ੍ਹਾ ਪਟਿਆਲਾ 1021107 ਲੱਖ ਟਨ ਕਣਕ ਖਰੀਦ ਕੇ ਤੀਜੇ ਨੰਬਰ ‘ਤੇ ਰਿਹਾ।
ਪੰਜਾਬ ਸਰਕਾਰ ਵਲੋ’ ਸਾਰੀਆਂ ਏਜੰਸੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਕਿ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਭੁਗਤਾਨ ਬਿਨਾਂ੍ਹ ਕਿਸੇ ਦੇਰੀ ਤੋ’ ਕੀਤਾ ਜਾਵੇ। ਬੁਲਾਰੇ ਨੇ ਦੱਸਿਆ ਕਿ ਰਾਜ ਸਰਕਾਰ ਨੇ 1750 ਤੋ’ ਵੱਧ ਖਰੀਦ ਕੇਂਦਰ ਬਣਾਏ ਹਨ ਅਤੇ ਇਸ ਨਾਲ ਸਬੰਧਤ ਸਾਰੇ ਸਟਾਫ ਨੂੰ ਨਿਰਵਿਘਨ ਖਰੀਦ ਨੂੰ ਯਕੀਨੀ ਬਨਾਉਣ ਲਈ ਕਿਹਾ।