May 17, 2012 admin

ਮੋਗਾ ਬਣੀ ਨਵੀਂ ਸੈਸ਼ਨ ਡਵੀਜਨ

ਚੰਡੀਗੜ੍ਹ, 16 ਮਈ- ਪੰਜਾਬ ਸਰਕਾਰ ਵਲੋਂ ਕੰਮ ਦੇ ਵਾਧੂ ਭਾਰ ਨੂੰ ਘਟਾਉਣ ਅਤੇ ਕੇਸਾਂ ਦੇ ਜਲਦ ਨਿਪਟਾਰੇ ਲਈ ਮੋਗਾ ਨੂੰ ਸੈਸ਼ਨਜ ਡਵੀਜਨ ਬਣਾਇਆ ਗਿਆ ਹੈ। ਇਸ ਸਬੰਧੀ  ਨੋਟੀਫਿਕੇਸ਼ਨ ਪੰਜਾਬ ਦੇ ਗ੍ਰਹਿ ਅਤੇ ਨਿਆਂ ਵਿਭਾਗ ਵਲੋਂ ਜਾਰੀ ਹੋ ਚੁੱਕਾ ਹੈ।
ਪੰਜਾਬ ਸਰਕਾਰ ਦੇ ਬੁਲਾਰੇ ਅਨੁਸਾਰ ਮੋਗਾ ਸੈਸ਼ਨਜ ਡਵੀਜਨ ਅਧੀਨ ਮੋਗਾ ਜ਼ਿਲ੍ਹੇ ਦੀਆਂ ਮੌਜੂਦਾ ਸਾਰੀਆਂ ਤਹਿਸੀਲਾਂ ਆਉਣਗੀਆਂ। ਰਾਜ ਸਰਕਾਰ ਵਲੋਂ ਜਾਰੀ ਕੀਤੀ ਗਈ ਅਧਿਸੂਚਨਾ ਅਨੁਸਾਰ ਜ਼ਿਲ੍ਹਾਂ ਜੱਜ ਮੋਗਾ ਹੁਣ ਮੋਗਾ ਜ਼ਿਲ੍ਹੇ ਦੇ ਜ਼ਿਲ੍ਹਾ ਜੱਜ ਹੋਣਗੇ।
ਇੱਥੇ ਇਹ  ਜਿਕਰਯੋਗ ਹੈ ਕਿ ਫਰੀਦਕੋਟ ਡਵੀਜਨ ਦੇ ਕੁੱਝ ਹਿੱਸੇ ਨੂੰ ਕੱਟ ਕੇ ਮੋਗਾ ਸੈਸ਼ਨ ਡਵੀਜਨ ਅਧੀਨ ਲਿਆਂਦਾ ਗਿਆ ਹੈ।

Translate »