ਅੰਮ੍ਰਿਤਸਰ: 17 ਮਈ- ਸ.ਰਾਮ ਸਿੰਘ ਆਈ.ਪੀ.ਐਸ. ਡੀ.ਆਈ.ਜੀ. ਤੋਂ ਪਦ ਉੱਨਤ ਹੋ ਕੇ ਆਈ.ਜੀ. ਬਣਨ ਉਪਰੰਤ ਸ਼ੁਕਰਾਨੇ ਵਜੋਂ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ।
ਸ. ਰਾਮ ਸਿੰਘ ਆਈ.ਪੀ.ਐਸ. ਡੀ.ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਤਾਇਨਾਤ ਹਨ। ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਸੀਨੀਅਰ ਅਧਿਕਾਰੀਆਂ ਨੂੰ ਦਿੱਤੀਆਂ ਤਰੱਕੀਆਂ ‘ਚ ਸ.ਰਾਮ ਸਿੰਘ ਆਈ.ਪੀ.ਐਸ. ਡੀ.ਆਈ.ਜੀ. ਤੋਂ ਪਦ ਉਨਤ ਹੋ ਕੇ ਆਈ.ਜੀ ਬਣ ਗਏ ਹਨ ਉਪਰੰਤ ਸਤਿਗੁਰੂ ਦਾ ਸ਼ੁਕਰਾਨਾ ਕਰਨ ਲਈ ਆਪਣੀ ਧਰਮ ਸੁਪਤਨੀ ਸੋਨਿਕਾ ਸਿੰਘ ਨਾਲ ਰੁਹਾਨੀਅਤ ਦੇ ਕੇਂਦਰ ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ’ ਨਤਮਸਤਕ ਹੋਏ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸ.ਰਾਮ ਸਿੰਘ ਆਈ.ਪੀ.ਐਸ. ਆਪਣੀ ਧਰਮ ਸੁਪਤਨੀ ਨਾਲ ਉਚੇਚੇ ਤੌਰ ਤੇ ਸ.ਦਲਮੇਘ ਸਿੰਘ ਖੱਟੜਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਣ ਉਹਨਾਂ ਦੇ ਦਫਤਰ ਆਏ ਸ.ਖੱਟੜਾ ਵੱਲੋਂ ਉਹਨਾਂ ਨੂੰ ਜੀ ਆਇਆ ਕਹਿੰਦਿਆਂ ਸੱਚਖੰਡ ‘ਸ੍ਰੀ ਹਰਿਮੰਦਰ ਸਾਹਿਬ’ ਦੀ ਤਸਵੀਰ ਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ। ਸ.ਰਾਮ ਸਿੰਘ ਆਈ.ਪੀ.ਐਸ. ਆਈ.ਜੀ ਨੇ ਸ.ਦਲਮੇਘ ਸਿੰਘ ਖੱਟੜਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।
ਇਸ ਮੌਕੇ ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਮਦਾਸ ਤੇ ਸ.ਸੁਖਬੀਰ ਸਿੰਘ ਪੀ.ਏ. ਸਕੱਤਰ ਸਾਹਿਬ ਹਾਜ਼ਰ ਸਨ।