ਨਵੀਂ ਦਿੱਲੀ, 17 ਮਈ, 2012 : ਮਹਿਲਾਵਾਂ ਲਈ ਸਿੱਖਿਆ ਦੇ ਸੰਖਿਪਤ ਕੋਰਸ ਸਕੀਮ ਹੇਠ ਲਾਭਪਾਤਰੀਆਂ ਲੜਕੀਆਂ ਤੇ ਔਰਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਲ 2009-10 ਵਿੱਚ ਲਾਭਪਾਤਰੀਆਂ ਦੀ ਗਿਣਤੀ 10 ਹਜ਼ਾਰ 525 ਸੀ ਜੋ ਹੁਣ ਵੱਧ ਕੇ 19 ਹਜ਼ਾਰ 500 ਹੋ ਗਈ ਹੈ। ਇਸ ਸਕੀਮ ਹੇਠ ਰਾਜਾਂ ਨੂੰ ਮਾਲੀ ਸਹਾਇਤਾ ਵੀ ਮੁਹੱਈਆ ਕਰਵਾਈ ਜਾਂਦੀ ਹੈ । ਪਿਛਲੇ ਤਿੰਨ ਮਾਲੀ ਵਰਿ•ਆਂ ਵਿੱਚ ਇਸ ਸਕੀਮ ਹੇਠ ਪੰਜਾਬ ਨੂੰ 28 ਲੱਖ 49 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਹੈ। ਇਹ ਜਾਣਕਾਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀ ਕ੍ਰਿਸ਼ਨਾ ਤੀਰਥ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਸੰਗਠਿਤ ਬਾਲ ਵਿਕਾਸ ਸੇਵਾਵਾਂ ਦਾ ਮੁੜ ਗਠਨ ਕੀਤਾ ਗਿਆ ਤਾਂ ਜੋ ਇਸ ਦਾ ਫਾਇਦਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ।
ਸ਼੍ਰੀਮਤੀ ਤੀਰਥ ਨੇ ਸਦਨ ਨੂੰ ਇਹ ਜਾਣਕਾਰੀ ਵੀ ਦਿੱਤੀ ਕਿ ਉਨਾਂ• ਦੇ ਮੰਤਰਾਲੇ ਵੱਲੋਂ ਔਰਤਾਂ ਦੀ ਸਥਿਤੀ ਦਾ ਅਧਿਐਨ ਕਰਨ ਵਾਸਤੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ। ਜਸਟਿਸ ਰੂਮਾਂਪਾਲ ਨੂੰ ਇਸ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ।
ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਕ੍ਰਿਸ਼ਨਾ ਤੀਰਥ ਨੇ ਸਦਨ ਨੂੰ ਇਹ ਜਾਣਕਾਰੀ ਵੀ ਦਿੱਤੀ ਕਿ ਮੰਤਰਾਲੇ ਦੀ ਮੁਲਾਂਕਣ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 70 ਫੀਸਦੀ ਸਮੂਦਾਇਕ ਨੇਤਾ ਮਹਿਸੂਸ ਕਰਦੇ ਹਨ ਕਿ ਸੰਗਠਿਤ ਬਾਲ ਵਿਕਾਸ ਸੇਵਾਵਾਂ ਸਮੂਦਾਇ ਲਈ ਬਹੁਤ ਲਾਹੇਵੰਦ ਸਾਬਤ ਹੋ ਰਹੀਆਂ ਹਨ।
ਸਵਾਲਾਂ ਦਾ ਜਵਾਬ ਦਿੰਦਿਆਂ ਸ਼੍ਰੀਮਤੀ ਤੀਰਥ ਨੇ ਦੱਸਿਆ ਕਿ ਵਾਧੂ ਪੋਸਟਿਕਤਾ ਪ੍ਰੋਗਰਾਮ ਹੇਠ ਉਨਾਂ• ਦੇ ਮੰਤਰਾਲੇ ਵੱਲੋਂ ਪਿਛਲੇ ਮਾਲੀ ਵਰੇ• ਵਿੱਚ ਰਾਜਾਂ ਨੂੰ 6302 ਕਰੋੜ 25 ਲੱਖ ਰੁਪਏ ਤੋਂ ਵਧੇਰੇ ਦੀ ਰਕਮ ਜਾਰੀ ਕੀਤੀ ਗਈ। ਇਸ ਵਿੱਚੋਂ 90 ਕਰੋੜ 1 ਲੱਖ 16 ਹਜ਼ਾਰ ਰੁਪਏ ਪੰਜਾਬ ਨੂੰ ਜਾਰੀ ਕੀਤੇ ਗਏ ਹਨ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸ਼੍ਰੀਮਤੀ ਕ੍ਰਿਸ਼ਨਾ ਤੀਰਥ ਨੇ ਦੱਸਿਆ ਕਿ ਦੇਸ਼ ਵਿੱਚ ਪੰਜ ਸਾਲ ਦੀ ਉਮਰ ਵਰਗ ਦੇ 42.5 ਫੀਸਦੀ ਬੱਚੇ ਘੱਟ ਵਜਨ ਵਾਲੇ ਹਨ। ਇਹ ਤੱਥ ਰਾਸ਼ਟਰੀ ਪਰਿਵਾਰ ਭਲਾਈ ਸਰਵੇ ਸਾਲ 2005-06 ਤੋਂ ਸਾਹਮਣੇ ਆਇਆ ਹੈ। ਉਨਾਂ• ਨੇ ਰਾਜ ਵਾਰ ਵੇਰਵਾ ਵੀ ਪੇਸ਼ ਕੀਤਾ, ਜਿਸ ਮੁਤਾਬਿਕ ਪੰਜਾਬ ਵਿੱਚ 24.9 ਫੀਸਦੀ ਬੱਚਿਆਂ ਦਾ ਵਜਨ ਅੋਸਤ ਵਜਨ ਤੋਂ ਘੱਟ ਹੈ।
ਉਨਾਂ• ਨੇ ਦੱਸਿਆ ਕਿ ਪੌਸ਼ਟਿਕਤਾ ਦੀ ਘਾਟ ਨੂੰ ਦੂਰ ਕਰਨ ਵਾਸਤੇ ਬਹੁ ਪੱਖੀ ਨੀਤੀ ਅਖਤਿਆਰ ਕੀਤੀ ਗਈ ਹੈ ਤੇ ਸਬਲਾ ਯੋਜਨਾ ਦਾ ਲੜਕੀਆਂ ਨੂੰ ਫਾਇਦਾ ਪਹੁੰਚਿਆ ਹੈ।