ਚੰਡੀਗੜ੍ਹ, 17 ਮਈ: ਲੜਕੀਆਂ ਦਾ ਸਮਾਜਿਕ ਅਤੇ ਵਿਦਿਅਕ ਰੁਤਬਾ ਉਚਾ ਉਠਾਉਣ, ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ ਅਤੇ ਬੱਚੀਆਂ ਵੱਲੋ’ ਸਕੂਲ ਛੱਡਣ ਦੀ ਦਰ ਘਟਾਉਣ ਲਈ ਪੰਜਾਬ ਸਰਕਾਰ ਨੇ ਇਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਹੈ।
ਪੰਜਾਬ ਦੇ ਸਮਾਜਿਕ ਸੁਰੱਖਿਆਂ, ਔਰਤਾਂ ਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਨੇ ਅੱਜ ਏਥੇ ਦੱਸਿਆ ਕਿ ਜਿਨ੍ਹਾਂ ਪਰਿਵਾਰਾਂ ਦੀ ਆਮਦਨ ਪ੍ਰਤੀ ਸਾਲ 30,000 ਤੋ’ ਘੱਟ ਹੈ ਅਤੇ ਜਿਨ੍ਹਾਂ ਦੀਆਂ ਦੋ ਬੱਚੀਆਂ ਹਨ ਅਤੇ ਉਨ੍ਹਾਂ ਨੇ ਪਰਿਵਾਰ ਨਿਯੋਜਨ ਨੂੰ ਪ੍ਰਵਾਨ ਕੀਤਾ ਹੈ ਅਤੇ ਉਹਨਾਂ ਦਾ ਜਨਮ 1-4-2011 ਤੋ’ ਬਾਅਦ ਹੋਇਆ ਹੈ ਸਿਰਫ਼ ਉਹਨਾਂ ਹੀ ਬੱਚੀਆਂ ਨੂੰ ਲਾਭ ਪ੍ਰਦਾਨ ਕਰਨ ਲਈ ਇਹ ਸਕੀਮ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆਂ ਕਿ ਵਿਭਾਗ ਪ੍ਰਤੀ ਲਾਭਪਾਤਰ ਲਈ 20,000 ਰੁਪਏ ਭਾਰਤ ਦੀ ਜੀਵਨ ਬੀਮਾਂ ਨਿਗਮ ਵਿੱਚ ਪ੍ਰੀਮੀਅਮ ਵਜੋ’ ਨਿਵੇਸ਼ ਕਰੇਗਾ। ਇਸ ਰਕਮ ਤੋ’ ਮਿਲਣ ਵਾਲੇ ਲਾਭ ਨੂੰ ਅੱਗੇ ਬੱਚੀਆਂ ਦੀ ਭਲਾਈ ਲਈ ਵਰਤਿਆਂ ਜਾਵੇਗਾ। ਇਸ ਬੱਚੀ ਦੇ ਜਨਮ ਮੌਕੇ ਵਿਭਾਗ 1100 ਰੁਪਏ ਦੇਵੇਗਾ ਅਤੇ ਟੀਕਾਕਰਨ ਤੋ’ ਬਾਅਦ ਪਹਿਲਾ ਅਤੇ ਦੂਜਾ ਸਾਲ ਮੁਕੰਮਲ ਕਰਨ ‘ਤੇ 1200-1200 ਰੁਪਏ ਦਿੱਤੇ ਜਾਣਗੇ ਅਤੇ ਤਿੰਨ ਸਾਲ ਦੀ ਉਮਰ ਦੀ ਹੋਣ ‘ਤੇ 1500 ਰੁਪਏ ਦਿੱਤੇ ਜਾਣਗੇ। ਜਦੋ’ ਉਹ ਬੱਚੀ ਪਹਿਲੀ ਜਮਾਤ ਵਿੱਚ ਅਤੇ ਉਸ ਦੀ ਉਮਰ 6 ਸਾਲ ਦੀ ਹੋ ਜਾਂਦੀ ਹੈ ਤਾਂ ਉਸ ਨੂੰ 1100 ਰੁਪਏ ਦਿੱਤੇ ਜਾਣਗੇ। 6ਵੀ’ ਜਮਾਤ ਦੀ ਉਮਰ ਹੋਣ ‘ਤੇ 2100 ਰੁਪਏ, 9ਵੀ’ ਜਮਾਤ ਵਿੱਚ ਹੋਣ ‘ਤੇ 2100 ਰੁਪਏ ਅਤੇ ਫਿਰ 11ਵੀ’ਜਮਾਤ ਵਿੱਚ ਹੋਣ ‘ਤੇ 2100 ਰੁਪਏ ਦਿੱਤੇ ਜਾਣਗੇ।
ਸ਼੍ਰੀ ਮਿੱਤਲ ਅਨੁਸਾਰ ਲੜਕੀ ਦੇ 18 ਸਾਲ ਦੀ Àਮਰ ਦੇ ਹੋਣ ‘ਤੇ 21,000 ਰੁਪਏ ਦਿੱਤੇ ਜਾਣਗੇ। ਜਦੋ’ ਇਹ ਪਹਿਲੀ ਤੋ’ 6ਵੀ’ ਜਮਾਤ ਵਿੱਚ ਪੜ੍ਹੇਗੀ ਤਾਂ ਉਸ ਨੂੰ ਪ੍ਰਤੀ ਮਹੀਨਾ 100 ਰੁਪਏ ਅਤੇ 6 ਸਾਲਾਂ ਵਿੱਚ 7,200 ਰੁਪਏ ਦਿੱਤੇ ਜਾਣਗੇ। ਸਤੱਵੀ ਤੋ’ 12ਵੀ’ ਤੱਕ ਹੋਣ ‘ਤੇ ਲੜਕੀ ਨੂੰ ਪ੍ਰਤੀ ਮਹੀਨਾ 200 ਰੁਪਏ ਅਤੇ 6 ਸਾਲਾਂ ਵਿੱਚ 14,400 ਰੁਪਏ ਦਿੱਤੇ ਜਾਣਗੇ।
ਮੰਤਰੀ ਨੇ ਅੱਗੇ ਦੱਸਿਆ ਕਿ ਜੀਵਨ ਬੀਮਾ ਨਿਗਮ ‘ਚ ਪ੍ਰੀਮੀਅਮ ਦੇ ਰੂਪ ਵਿੱਚ ਦਿੱਤੀ ਜਾਣ ਵਾਲੀ ਰਾਸ਼ੀ ਲਈ 13ਵੀ’ ਵਿੱਤ ਕਮਿਸ਼ਨ ਦੀ ਗ੍ਰਾਂਟ ਵਿਚੋ’ 15,000 ਰੁਪਏ ਅਤੇ ਪੰਜਾਬ ਸਰਕਾਰ ਵਲੋ’ 5000 ਰੁਪਏ ਦਿੱਤੇ ਜਾਣਗੇ। 34500 ਲਾਭ ਪਾਤਰੀਆਂ ਨੂੰ ਇਸ ਸਕੀਮ ਹੇਠ ਲਿਆਉਣ ਦਾ ਟੀਚਾ ਹੈ। ਸੂਚਨਾ, ਸਿੱਖਿਆ ਤੇ ਸੰਚਾਰ ਦੀਆਂ ਸਰਗਰਮੀਆਂ ਲਈ 1 5 ਕਰੋੜ ਰੁਪਏ ਦੀ ਰਾਸ਼ੀ ਰਖੀ ਗਈ।
ਉਨ੍ਹਾਂ ਦੱਸਿਆ ਕਿ ਯੂਥ ਸੈ’ਟਰ ਲਈ ਸਕੀਮ ਦੇ ਹੇਠ ਹਰੇਕ ਯੂਥ ਕਲੱਬ ਨੂੰ 5000 ਰੁਪਏ ਦਿੱਤੇ ਜਾਣਗੇ। ਇਸ ਲਈ 2 0 ਕਰੋੜ ਰੁਪਏ ਰੱਖੇ ਗਏ ਹਨ। ਰਾਜ ਵਿੱਚ ਯਤੀਮ ਬੱਚੀਆਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨ ਲਈ ਦੋ ਕਰੋੜ ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ 15 ਐਨ ਨੂੰ ਗ੍ਰਾਂਟ ਦੇਣ ਲਈ ਇਕ ਕਰੋੜ ਰੁਪਏ ਰੱਖੇ ਗਏ ਹਨ। ਹਰੇਕ ਗੈਰ ਸਰਕਾਰ ਸੰਗਠਨ ਨੂੰ 2 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਇਹ ਗ੍ਰਾਂਟ ਉਨ੍ਹਾਂ ਨੂੰ ਦਿੱਤੀ ਜਾਵੇਗੀ ਜੋ’ ਲਿੰਗ ਅਨੁਪਾਤ ਸੁਧਾਰਨ ਲਈ ਐਨ ਦੀ ਐਕਟ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੀਆਂ।