May 17, 2012 admin

ਸਿਵਲ ਸਕੱਤਰੇਤ ਵਿਖੇ ਖਾਲੀ ਅੰਕੜਾ ਸਹਾਇਕ ਦੀ ਅਸਾਮੀ ਹੋਰਨਾਂ ਵਿਭਾਗਾਂ ਵਿੱਚੋਂ ਬਦਲੀ ਰਾਹੀਂ ਭਰਨ ਦਾ ਫੈਸਲਾ

ਚੰਡੀਗੜ੍ਹ, 17 ਮਈ : ਪੰਜਾਬ  ਸਰਕਾਰ ਨੇ ਪੰਜਾਬ ਸਿਵਲ ਸਕੱਤਰੇਤ ਵਿਖੇ ਡਾਇਰੈਕਟਰ, ਛੋਟੀਆਂ ਬੱਚਤਾਂ ਅਤੇ ਸਥਾਨਕ ਸਰਕਾਰਾਂ ਵਿਭਾਗ ਦਫਤਰ ਵਿਖੇ ਖਾਲੀ 1-1 ਅੰਕੜਾ ਸਹਾਇਕ ਦੀ ਅਸਾਮੀ ਨੂੰ ਸੂਬੇ ਦੇ ਵੱਖ-ਵੱਖ ਦਫਤਰਾਂ ਵਿੱਚ ਕੰਮ ਕਰਦੇ ਅੰਕੜਾ ਸਹਾਇਕਾਂ ਵਿੱਚੋਂ ਬਦਲੀ ਰਾਹੀਂ ਭਰਨ ਦਾ ਫੈਸਲਾ ਕੀਤਾ ਹੈ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਕੜਾ ਸਹਾਇਕਾਂ ਦੀ ਅਸਾਮੀ ਸਾਬਕਾ ਫੌਜੀਆਂ ਅਤੇ ਪਛੜੀਆਂ ਸ਼੍ਰੇਣੀਆਂ ਕੋਟੇ ਵਿੱਚੋਂ ਭਰੀ ਜਾਵੇਗੀ। ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਦੋਵੇਂ ਕੈਟਾਗਿਰੀਆਂ ਵਿੱਚੋਂ ਸਬੰਧਤ ਉਮੀਦਵਾਰ ਉਪਲੱਬਧ ਨਾ ਹੋਵੇ ਤਾਂ ਇਹ ਅਸਾਮੀਆਂ ਜਨਰਲ ਵਰਗਾਂ ਵਿੱਚੋਂ ਭਰੀਆਂ ਜਾਣਗੀਆਂ। ਇਸ ਅਸਾਮੀ ਲਈ ਵਿਦਿਅਕ ਯੋਗਤਾ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੀ.ਏ. ਅਰਥ ਸ਼ਾਸਤਰ ਜਾਂ ਅੰਕੜੇ ਵਿਗਿਆਨ ਨਾਲ ਪਾਸ ਕੀਤੀ ਹੋਵੇ ਅਤੇ ਬਤੌਰ ਅੰਕੜਾ ਸਹਾਇਕ 2 ਸਾਲ ਦਾ ਤਜ਼ਰਬਾ ਹੋਵੇ।

Translate »