ਨਵੀਂ ਦਿੱਲੀ, 17 ਮਈ, 2012 : ਸਰਕਾਰ ਵੱਲੋਂ ਰਾਸ਼ਟਰੀ ਸਿਹਤ ਬੀਮਾ ਯੋਜਨਾ ਹੇਠ ਘਰੇਲੂ ਕਾਮਿਆਂ ਨੂੰ ਲਿਆਂਦਾ ਗਿਆ ਹੈ। ਇਸ ਸਕੀਮ ਹੇਠ ਸਮਾਰਟ ਕਾਰਡ ਆਧਾਰ ‘ਤੇ 30 ਹਜ਼ਾਰ ਰੁਪਏ ਤੱਕ ਮੁਫਤ ਸਿਹਤ ਬੀਮਾ ਕਵਰ ਕੀਤਾ ਜਾਦਾ ਹੈ। ਇਕ ਸਮਾਰਟ ਕਾਰਡ ਵਿੱਚ ਇੱਕ ਪਰਿਵਾਰ ਦੇ ਇੱਕ ਤੋਂ ਪੰਜ ਮੈਬਰ ਹੁੰਦੇ ਹਨ। ਸਬੰਧਤ ਰਾਜ ਸਰਕਾਰਾਂ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਘਰੇਲੂ ਵਰਕਰਾਂ ਨੂੰ ਇਸ ਸਕੀਮ ਹੇਠ ਸਮਾਰਟ ਕਾਰਡ ਜਾਰੀ ਕਰ ਸਕਦੇ ਹਨ। ਇਹ ਜਾਣਕਾਰੀ ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਸ਼੍ਰੀ ਮਲਿਕ ਅਰਜੁਨ ਖੜਗੇ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।