May 17, 2012 admin

ਪੰਜਾਬ ਸਰਕਾਰ ਵਲੋ ਕਲਰਕਾਂ, ਜੁਨੀਅਰ ਤੇ ਸੀਨੀਅਰ ਸਹਾਇਕਾਂ ਲਈ ਟ੍ਰੇਨਿੰਗ ਲਾਜ਼ਮੀ ਕਰਾਰ

ਚੰਡੀਗੜ੍ਹ 17 ਮਈ:-ਪੰਜਾਬ ਸਰਕਾਰ ਨੇ ਰਾਜ ਸਰਕਾਰ ਦੇ ਸਾਰੇ ਵਿਭਾਗਾਂ ਵਿਚ ਕੰਮ ਕਰਦੇ ਕਲਰਕਾਂ, ਜੁਨੀਅਰ ਤੇ ਸੀਨੀਅਰ ਸਹਾਇਕਾਂ ਲਈ ਸਿਖਲਾਈ ਨੂੰ ਲਾਜਮੀ ਬਣਾ ਦਿੱਤਾ ਹੈ ਅਤੇ ਹਰੇਕ ਸਿਖਿਆਰਥੀ ਵਲੋ ਘੱਟੋ-ਘੱਟ 80 ਫੀਸਦੀ ਲੈਕਚਰ ਅਟੈ—ਡ ਕਰਨ ਨੂੰ ਵੀ ਜਰੂਰੀ ਬਣਾਇਆ ਗਿਆ ਹੈ।
      ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇਥੇ ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਿਹੜੇ ਕਰਮਚਾਰੀ 80ਫੀਸਦੀ ਲੈਕਚਰ ਅਟੈ—ਡ ਕਰਨਗੇ ਉਨ੍ਹਾਂ ਨੂੰ ਹੀ ਸਰਟੀਫਿਕੇਟ ਜਾਰੀ ਕੀਤੇ ਜਾਣਗੇ। ਬੁਲਾਰੇ ਅਨੁਸਾਰ ਇਹ ਸਿਖਲਾਈ ਉਨ੍ਹਾਂ ਸਾਰੇ ਕਰਮਚਾਰੀਆਂ ਨੂੰ ਦਿੱਤੀ ਜਾਣੀ ਹੈ ਜਿਨ੍ਹਾਂ ਨੇ ਸੀਨੀਅਰ ਸਹਾਇਕ ਵਜੋ ਪਤਉਨਤ ਹੋਣਾ ਹੈ। ਇਸ ਸਿਖਲਾਈ ਪ੍ਰੋਗਰਾਮ ਵਿਚ ਕਰਮਚਾਰੀਆਂ ਨੂੰ ਵਿਭਿੰਨ ਸਰਕਾਰੀ ਕਾਰਜਾਂ ਬਾਰੇ ਸਿਖਲਾਈ ਦਿੱਤੀ ਜਾਵੇਗੀ।
      ਬੁਲਾਰੇ ਨੇ ਸਾਰੇ ਵਿਭਾਗਾਂ ਨੂੰ ਸਿਖਲਾਈ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਦੇ ਨਾਂ ਜਲਦੀ ਤੋ ਜਲਦੀ ਆਮ ਰਾਜ ਪ੍ਰਬੰਧ ਵਿਭਾਗ ਨੂੰ ਭੇਜਣ ਲਈ ਆਖਿਆ ਹੈ ਤਾਂ ਜੋ ਉਨ੍ਰਾਂ ਦੀ ਟ੍ਰੇਨਿੰਗ ਕਰਵਾਈ ਜਾ ਸਕੇ। ਬੁਲਾਰੇ ਨੇ ਅੱਗੇ ਦੱਸਿਆ ਕਿ ਜਿਨ੍ਹਾਂ ਕਰਮਚਾਰੀਆਂ ਨੇ ਪਹਿਲਾਂ ਸਿਖਲਾਈ ਲਈ, ਉਨ੍ਹਾਂ ਦੇ ਨਾਂ ਵੀ ਮੁੜ ਟ੍ਰੇਨਿੰਗ ਲਈ ਭੇਜੇ ਜਾ ਸਕਦੇ ਹਨ ਤਾਂ ਜੋ ਉਨ੍ਹਾਂ ਨੂੰ ਵੀ ਸਰਕਾਰ ਦੀ ਕਾਰਜ ਪ੍ਰਣਾਲੀ ਬਾਰੇ ਪੂਰੀ ਜਾਣਕਾਰੀ ਦਿੱਤੀ ਜਾ ਸਕੇ।
      ਸਰਕਾਰ ਨੇ ਉਸ ਕਰਮਚਾਰੀ ਵਿਰੁਧ ਸਖ਼ਤ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ ਜੋ ਸਿਖਲਾਈ ਪ੍ਰਾਪਤ ਕਰਨ ਤੋ’ ਟਾਲ ਮਟੋਲ ਕਰੇਗਾ

Translate »