May 17, 2012 admin

ਮਾਮਲਾ ਇਰਾਕ ਵਿਚ ਨੌਜਵਾਨ ਦੀ ਖੱਜਲ ਖੁਆਰੀ ਦਾ

ਐਨ.ਆਰ.ਆਈ ਕਮਿਸ਼ਨ ਨੇ ਜਲੰਧਰ ਪੁਲਿਸ ਤੋਂ ਰਿਪੋਰਟ ਮੰਗੀ
ਚੰਡੀਗੜ੍ਹ, 17 ਮਈ : ਐਨ.ਆਰ.ਆਈ. ਕਮਿਸ਼ਨ ਪੰਜਾਬ ਨੇ ਜਲੰਧਰ ਦੇ ਨੌਜਵਾਨ ਵਿੱਕੀ ਨੂੰ ਏਜੰਟ ਵਲੋਂ ਇਰਾਕ ਭੇਜਕੇ ਗੁਲਾਮਾਂ ਦੀ ਤਰ੍ਹਾਂ ਰੱਖੇ ਜਾਣ ਸਬੰਧੀ ਮਿਲੀ ਸ਼ਿਕਾਇਤ ਸਬੰਧੀ ਕਾਰਵਾਈ ਕਰਦੇ ਹੋਏ ਜਲੰਧਰ ਪੁਲਿਸ ਤੋਂ ਰਿਪੋਰਟ ਮੰਗੀ ਹੈ।
ਕਮਿਸ਼ਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਓਮ ਪ੍ਰਕਾਸ਼ ਘਰ ਨੰਬਰ 41 ਪਿੰਡ ਦਕੋਹਾ ਜਿਲ੍ਹਾ ਜਲੰਧਰ ਨੇ ਸ਼ਿਕਾਇਤ ਕੀਤੀ ਸੀ ਕਿ ਉਸਦੇ ਪੁੱਤਰ ਵਿੱਕੀ ਨੂੰ ਏਜੰਟ ਵਿਨੋਦ ਕੁਮਾਰ ਪੁੱਤਰ ਮਦਨ ਲਾਲ ਵਾਸੀ ਰਾਮਾ ਮੰਡੀ ਜਿਲ੍ਹਾ ਜਲੰਧਰ ਵਲੋਂ ਇਰਾਕ ਭੇਜਿਆ ਗਿਆ ਸੀ , ਜਿੱਥੇ ਕਿ ਉਸਨੂੰ ਗੈਰਕਾਨੂੰਨੀ ਤੌਰ ‘ਤੇ ਰੱਖਕੇ ਜਬਰੀ ਕੰਮ ਕਰਵਾਇਆ ਜਾ ਰਿਹਾ ਹੈ। ਉਸਨੂੰ ਨਾ ਤਾਂ ਖਾਣਾ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਤਨਖਾਹ।
ਬੁਲਾਰੇ ਨੇ ਕਿਹਾ ਕਿ ਕਮਿਸ਼ਨ ਨੇ ਇਸ ਸਬੰਧੀ ਐਸ.ਐਸ.ਪੀ. ਜਲੰਧਰ ਦਿਹਾਤੀ ਤੇ ਪੁਲਿਸ ਆਫ ਪੁਲਿਸ ਕੋਲੋਂ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਨੇ ਪੁਲਿਸ ਨੂੰ ਕਿਹਾ ਹੈ ਕਿ ਉਹ ਕੀਤੀ ਕਾਰਵਾਈ ਸਬੰਧੀ ਮਈ 30, 2012 ਤੱਕ ਰਿਪੋਰਟ ਪੇਸ਼ ਕਰੇ। 

Translate »