ਨਵੀਂ ਦਿੱਲੀ, 17 ਮਈ, 2012 : ਦੇਸ਼ ਭਰ ਵਿੱਚ 31 ਜਨਵਰੀ ਤੱਕ ਕੇਂਦਰੀ ਜਾਂਚ ਬਿਊਰੋ ਵੱਲੋਂ ਭ੍ਰਿੱਸ਼ਟਾਚਾਰ ਸਬੰਧੀ ਪੜਤਾਲ ਕੀਤੇ 7 ਹਜ਼ਾਰ 172 ਮਾਮਲੇ ਬਕਾਇਆ ਪਏ ਹਨ। ਅਮਲਾ, ਲੋਕ ਸ਼ਿਕਾਇਤ ਤੇ ਪੈਨਸ਼ਨ ਰਾਜ ਮੰਤਰੀ ਸ਼੍ਰੀ ਵੀ.ਨਾਰਾਇਣ ਸਮੀ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਕੇਂਦਰ ਦੂਜੀਆਂ ਏਜੰਸੀਆਂ ਵੱਲੋਂ ਭ੍ਰਿਸ਼ਟਾਚਾਰ ਸਬੰਧੀ ਜਾਂਚ ਪੜਤਾਲ ਕੀਤੇ ਮਾਮਲਿਆਂ ਦਾ ਕੋਈ ਵੇਰਵਾ ਨਹੀਂ ਰੱਖਦੀ। ਕੇਂਦਰ ਸਰਕਾਰ ਨੇ ਵੱਖ ਵੱਖ ਰਾਜਾਂ ਵਿੱਚ ਕੇਂਦਰੀ ਜਾਂਚ ਬਿਊਰੋ ਦੇ ਭ੍ਰਿਸ਼ਟਾਚਾਰ ਕੇਸਾਂ ਨੂੰ ਨਿਪਟਾਉਣ ਲਈ 71 ਨਵੀਆਂ ਵਾਧੂ ਕੋਰਟਾਂ ਸਥਾਪਤ ਕਰਨ ਦਾ ਫੈਸਲਾ ਲਿਆ ਹੈ। ਇਸ ਵਿਚੋਂ ਕੇਂਦਰ ਸਰਕਾਰ ਨੇ 70 ਕੋਰਟਾਂ ਦੀ ਸਥਾਪਨਾ ਲਈ ਮਨਜ਼ੂਰੀ ਦੇ ਦਿੱਤੀ ਹੈ ਤੇ 62 ਕੋਰਟਾਂ ਦਾ ਕੰਮ ਚਲ ਰਿਹਾ ਹੈ। ਇਸ ਤੋਂ ਇਲਾਵਾ 43 ਵਿਸ਼ੇਸ਼ ਅਤੇ ਸਹਾਇਕ ਵਿਸ਼ੇਸ਼ ਵਕੀਲ ਅਤੇ 45 ਟੈਕਨੀਕਲ ਮਾਹਿਰਾਂ ਨੂੰ ਨਿਯੁਕਤ ਕੀਤਾ ਗਿਆ ਹੈ।