ਅੰਮ੍ਰਿਤਸਰ, 17 ਮਈ -ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ 7 ਤੋ 13 ਮਈ ਤਕ ਯੂਨੀਵਰਸਿਟੀ ਸਟੂਡੈਟਸ ਹੋਲੀ-ਡੇ ਹੋਮ, ਡਲਹੋਜ਼ੀ ਵਿਖੇ ਲੜਕੀਆਂ ਦਾ ਯੂਥ ਲੀਡਰਸ਼ਿਪ ਟਰੇਨਿੰਗ ਕੈਪ ਲਾਇਆ ਗਿਆ। ਇਸ ਕੈਪ ਵਿਚ ਯੂਨੀਵਰਸਿਟੀ ਨਾਲ ਸਬੰਧਿਤ 10 ਵੱਖ-ਵੱਖ ਕਾਲਜਾਂ ਤੋ 80 ਵਿਦਿਆਰਥੀਆਂ ਨੇ ਹਿੱਸਾ ਲਿਆ।
ਵਿਭਾਗ ਦੀ ਡਾਇਰੈਕਟਰ, ਡਾ. ਜਗਜੀਤ ਕੋਰ ਨੇ ਦੱਸਿਆ ਕਿ ਕੈਂਪ ਦੇ ਆਯੋਜਨ ਦਾ ਮੁੱਖ ਮੰਤਵ ਵਿਦਿਆਰਥੀਆਂ ਅੰਦਰ ਏਕਤਾ, ਭਰਾਤਰੀ ਭਾਵਨਾ, ਸਹਿਯੋਗ, ਰਲਮਿਲ ਕੇ ਰਹਿਣ ਅਤੇ ਸਵੈ-ਵਿਸਵਾਸ਼ ਦੀ ਭਾਵਨਾ ਪੈਦਾ ਕਰਨਾ ਹੈ। ਇਸ ਕੈਂਪ ਦੌਰਾਨ ਰੋਜ਼ਾਨਾ ਵਿਦਿਆਰਥੀਆਂ ਨੂੰ ਡਲਹੋਜ਼ੀ ਦੇ ਵੱਖ-ਵੱਖ ਸਥਾਨਾਂ ਕਾਲਾ ਟੋਪ, ਡੈਨ ਕੁੰਡ, ਲਕੜ ਮੰਡੀ, ਪੰਚਪੁਲਾ, ਲੋਕਲ ਡਲਹੋਜ਼ੀ ਅਤੇ ਖਜਿਆਰ ਦੀ ਟਰੈਕਿੰਗ ਕਰਾਈ ਗਈ। ਟਰੈਕਿੰਗ ਤੋ ਇਲਾਵਾ ਸ਼ਾਮ ਨੂੰ ਰੋਜ਼ਾਨਾ ਸਭਿਆਚਾਰਕ ਅਤੇ ਵਿਦਿਅਕ ਆਈਟਮਾਂ ਜਿਵੇਂ ਕਿ ਡੀਬੇਟ, ਐਕਸਟੈਮਪੋਰ, ਡਾਂਸ, ਲੋਕ ਗੀਤ ਅਤੇ ਕਵਿਤਾ ਉਚਾਰਨ ਦੇ ਮੁਕਾਬਲੇ ਕਰਵਾਏ ਗਏ।
ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੇ ਰੋਜ਼ਾਨਾ ਦੀ ਟਰੈਕਿੰਗ ਨਾਲ ਪਹਾੜੀ ਵਾਦੀਆਂ ਦੇ ਕੁਦਰਤੀ ਨਜ਼ਾਰੇ ਨੂੰ ਨੇੜੇ ਹੋ ਕੇ ਤੱਕਿਆ। ਇਸ ਕੈਂਪ ਵਿਚ ਸ਼ਾਂਤੀ ਦੇਵੀ ਆਰੀਆ ਕਾਲਜ, ਦੀਨਾਨਗਰ ਤੋਂ ਲੈਕਚਰਾਰ, ਡਾ ਕੁਲਵਿੰਦਰ ਕੌਰ ਨੇ ”ਸਭਿਆਚਾਰ ਤੇ ਵਿਸ਼ਵੀਕਰਨ ਦੇ ਪ੍ਰਭਾਵਾਂ’ ਅਤੇ ”ਔਰਤ ਦੀ ਸਥਿਤੀ ਦੇ ਬਦਲਦੇ ਪਰਿਪੇਖ ” ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਕੈਂਪ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਡਾ. ਰਜਿੰਦਰਜੀਤ ਕੌਰ ਪਵਾਰ, ਡੀਨ ਅਕਾਦਮਿਕ ਮਾਮਲੇ ਨੇ ਕੀਤੀ ਅਤੇ ਡਾ. ਰਘਬੀਰ ਸਿੰਘ, ਸਾਬਕਾ ਡੀਨ, ਅਕਾਦਮਿਕ ਮਾਮਲੇ ਗੈਸਟ ਆਫ ਆਨਰ ਹਾਜ਼ਰ ਹੋਏ। ਇਸ ਮੌਕੇ ਡਾ. ਜਗਜੀਤ ਕੌਰ ਨੇ ਡਾ. ਪਵਾਰ ਅਤੇ ਡਾ. ਰਘਬੀਰ ਸਿੰਘ ਅਤੇ ਹੋਰਨਾਂ ਪਤਵੰਤਿਆਂ ਨੂੰ ਜੀ ਆਇਆਂ ਕਿਹਾ ਅਤੇ ਨਾਲ ਹੀ ਉਨ੍ਹਾਂ ਦਾ ਧੰਨਵਾਦ ਕੀਤਾ ਕਿ ਉਹ ਆਪਣੇ ਰੁਝੇਵਿਆਂ ਭਰੇ ਸਮੇਂ ਵਿਚੋ ਕੁਝ ਪਲ ਕੱਢਕੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦੇਣ ਲਈ ਡਲਹੋਜ਼ੀ ਪੁੱਜੇ।
ਸਮਾਪਤੀ ਸਮਾਰੋਹ ਸਮੇ ਵਿਦਿਆਰਥੀਆਂ ਦੁਆਰਾ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਹੋਏ ਵੱਖ-ਵੱਖ ਆਈਟਮਾਂ ਦੀ ਪੇਸ਼ਕਾਰੀ ਕੀਤੀ।
ਡਾ. ਪੁਆਰ ਨੇ ਵਿਦਿਆਰਥੀਆਂ ਦੁਆਰਾ ਆਈਟਮਾਂ ਦੀ ਪੇਸ਼ਕਾਰੀ ਲਈ ਕੀਤੀ ਸਖਤ ਮਿਹਨਤ ਦੀ ਭਰਪੂਰ ਸ਼ਲਾਘਾ ਕਰਦਿਆਂ ਪ੍ਰੇਰਨਾ ਦਿੱਤੀ ਅਤੇ ਕਿਹਾ ਕਿ ਵਿਦਿਆ ਦੇ ਨਾਲ-ਨਾਲ ਸਭਿਆਚਾਰਕ ਗੀਤਵਿਧੀਆਂ, ਕੈਂਪਾਂ ਅਤੇ ਖੇਡਾਂ ਵਿਚ ਹਿੱਸਾ ਲੈਣਾ ਬਹੁਤ ਜਰੂਰੀ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਵਿਦਿਆ ਪ੍ਰਾਪਤ ਕਰਨ ਦੀ ਨਸੀਹਤ ਵੀ ਦਿੱਤੀ ਤਾਂ ਕਿ ਹਰ ਪੱਖ ਤਂੋ ਸ਼ਖਸੀਅਤ ਦਾ ਵਿਕਾਸ ਹੋ ਸਕੇ।
ਇਸ ਮੌਕੇ ਡਾ. ਪੁਆਰ ਅਤੇ ਡਾ. ਰਘਬੀਰ ਸਿੰਘ ਨੂੰ ਡਾ. ਜਗਜੀਤ ਕੌਰ ਨੇ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤਾ। ਡਾ. ਪੁਆਰ ਨੇ ਕੈਂਪ ਦੌਰਾਨ ਐਲਾਨੇ ਗਏ ਬੈਸਟ ਕੈਂਪਰਜ, ਬੈਸਟ ਟੀਮ ਅਤੇ ਵੱਖ-ਵੱਖ ਮੁਕਾਬਲਿਆਂ ਦੌਰਾਨ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਪ੍ਰਦਾਨ ਕੀਤੇ। ਕੈਂਪ ਦੌਰਾਨ ਐਸ. ਐਸ. ਐਮ. ਕਾਲਜ, ਦੀਨਾ ਨਗਰ ਦੀ ਸਪਨਾ ਬੈਸਟ ਕੈਂਪਰ,ਆਰ. ਆਰ. ਬਾਵਾ ਡੀ.ਏ. ਵੀ.ਕਾਲਜ ਫਾਰ ਗਰਲਜ਼,ਬਟਾਲਾ ਦੀ ਮਨਪ੍ਰੀਤ ਕੌਰ ਸੈਕੰਡ ਬੈਸਟ ਕੈਂਪਰ, ਐਸ.ਬੀ.ਡੀ. ਐਸ.ਖਾਲਸਾ ਕਾਲਜ ,ਡੁਮੇਲੀ ਬੈਸਟ ਡਸਿਪਲਟਡ ਟੀਮ ਅਤੇ ਬੇਬੇ ਨਾਨਕੀ ਖਾਲਸਾ ਕਾਲਜ, ਧਾਰੀਵਾਲ ਸੈਕੰਡ ਬੈਸਟ ਡਸਿਪਲਨਡ ਟੀਮ ਐਲਾਨੇ ਗਏ।