ਚੰਡੀਗੜ੍ਹ 17, ਮਈ : ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸਕੱਤਰੇਤ ਵਿਖੇ ਸੀਨੀਅਰ ਸਹਾਇਕਾਂ ਦੀਆਂ ਖ਼ਾਲੀ ਅਸਾਮੀਆਂ ਨੂੰ ਪਦ-ਉੱਨਤੀਆਂ ਰਾਹੀਂ ਭਰਨ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਿਵਲ ਸਕੱਤਰੇਤ ਵਿਖੇ ਕੰਮ ਕਰ ਰਹੇ ਜੂਨੀਅਰ ਸਹਾਇਕ/ਸੀਨੀਅਰ ਕਲਰਕ/ ਕਲਰਕ, ਜੋ ਸੀਨੀਅਰ ਸਹਾਇਕ ਅਸਾਮੀ ਲਈ ਬਣਦਾ ਕਲਰਕ ਦੇ ਤੌਰ ‘ਤੇ 5 ਸਾਲ ਦਾ ਤਜਰਬਾ ਰੱਖਦੇ ਹੋਣ ਅਤੇ ਬਤੌਰ ਸੀਨੀਅਰ ਸਹਾਇਕ ਪਦ-ਉੱਨਤੀ ਲੈਣਾ ਚਾਹੁੰਦੇ ਹੋਣ, ਉਹ ਆਪਣੀ ਪ੍ਰਤੀਬੇਨਤੀ ਸਬੰਧਤ ਸ਼ਾਖਾ ਦੇ ਮੁਖੀ ਰਾਹੀਂ ਸਕੱਤਰੇਤ ਪ੍ਰਸ਼ਾਸ਼ਨ ਅਮਲਾ-1 ਸਾਖਾ ਨੂੰ 15 ਦਿਨਾਂ ਦੇ ਅੰਦਰ-ਅੰਦਰ ਭੇਜ ਸਕਦੇ ਹਨ।
ਬੁਲਾਰੇ ਅਨੁਸਾਰ ਜਿਹੜੇ ਕਰਮਚਾਰੀ ਪਦ-ਉੱਨਤੀ ਨਹੀਂ ਲੈਣਾ ਚਾਹੁੰਦੇ, ਉਹ ਵੀ ਆਪਣੀ ਪ੍ਰਤੀਬੇਨਤੀ ਸਕੱਤਰੇਤ ਪ੍ਰਸ਼ਾਸ਼ਨ ਨੂੰ ਭੇਜਦੇ ਹੋਏ ਸੂਚਿਤ ਕਰਨਗੇ। ਉਨ੍ਹਾਂ ਦੱਸਿਆ ਕਿ ਜਿਹੜੇ ਜੂਨੀਅਰ ਸਹਾਇਕ/ਸੀਨੀਅਰ ਕਲਰਕ/ ਕਲਰਕ ਆਦਿ ਨੂੰ 2 ਸਾਲ ਲਈ ਸੀਨੀਅਰ ਸਹਾਇਕ ਦੀ ਪਦ-ਉੱਨਤੀ ‘ਤੇ ਰੋਕ ਲਾਈ ਹੋਈ ਹੈ ਅਤੇ ਉਨ੍ਹਾਂ ਨੂੰ 2 ਸਾਲ ਪੂਰੇ ਹੋ ਚੁੱਕੇ ਹਨ, ਉਹ ਵੀ ਪਦ-ਉੱਨਤੀ ਲੈਣ ਜਾਂ ਨਾ ਲੈਣ ਬਾਰੇ ਸਕੱਤਰੇਤ ਪ੍ਰਸ਼ਾਸ਼ਨ ਨੂੰ 15 ਦਿਨਾਂ ਦੇ ਅੰਦਰ-ਅੰਦਰ ਸੂਚਿਤ ਕਰਨਗੇ।