May 17, 2012 admin

ਤੀਰ ਅੰਦਾਜ਼ ਖਿਡਾਰੀ ਨਿਸ਼ਾ ਰਾਣੀ ਦੱਤਾ ਨੂੰ 5 ਲੱਖ ਰੁਪਏ ਦੀ ਸਹਾਇਤਾ

ਨਵੀਂ ਦਿੱਲੀ, 17 ਮਈ, 2012 : ਕੌਮੀ ਤੇ ਕੌਮਾਂਤਰੀ ਪੱਧਰ ਦੇ ਤੀਰ ਅੰਦਾਜ਼ੀ ਮੁਕਾਬਲਿਆਂ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਵਾਲੀ ਖਿਡਾਰਨ ਕੁਮਾਰੀ ਨਿਸ਼ਾ ਰਾਣੀ ਦੱਤਾ ਨੂੰ ਖਿਡਾਰੀਆਂ ਲਈ ਕੌਮੀ ਭਲਾਈ ਫੰਡ ਵਿੱਚੋਂ ਪੰਜ ਲੱਖ ਰੁਪਏ ਦੀ ਸਹਾਇਤਾ ਦੇਣ ਦੀ ਮਨਜ਼ੂਰੀ ਯੁਵਾ ਮਾਮਲਿਆਂ ਤੇ ਖੇਡਾਂ ਬਾਰੇ ਮੰਤਰੀ ਸ਼੍ਰੀ ਅਜੇ ਮਾਕਨ ਵੱਲੋਂ ਦਿੱਤੀ ਗਈ ਹੈ। ਕੁਮਾਰੀ ਦੱਤਾ ਝਾਰਖੰਡ ਦੇ ਜ਼ਮਸ਼ੇਦਪੁਰ ਜ਼ਿਲੇ• ਵਿੱਚ ਮੰਦਹਾਲੀ ਵਿੱਚ ਜੀਵਨ ਬਿਤਾ ਰਹੀ ਹੈ। ਮੰਤਰਾਲੇ ਦੇ ਧਿਆਨ ਵਿੱਚ ਆਇਆ ਸੀ ਕਿ ਉਸ ਨੂੰ ਆਪਣੇ ਕੱਚੇ ਘਰ ਦੀ ਮੁਰੰਮਤ ਕਰਵਾਉਣ ਲਈ ਆਪਣਾ ਤੀਰ ਕਮਾਨ ਤੱਕ ਵੇਚਣ ਲਈ ਮਜ਼ਬੂਰ ਹੋਣਾ ਪਿਆ। ਉਸ ਦੀ ਮਾਲੀ ਮਾੜੀ ਸਥਿਤੀ ਨੂੰ ਮੁੱਖ ਰੱਖਦਿਆਂ ਖੇਡ ਮੰਤਰਾਲੇ ਵੱਲੋਂ ਇਹ ਰਕਮ ਜਾਰੀ ਕਰਨ ਦਾ ਫੈਸਲਾ ਲਿਆ ਗਿਆ।

Translate »