May 17, 2012 admin

ਪ੍ਰਫੁਲ ਵੱਲੋਂ ਰਾਜ ਪੱਧਰੀ ਜਨਤਕ ਉਦੱਮਾਂ ਦਾ 2007-08 ਰਾਸ਼ਟਰੀ ਸਰਵੇਖਣ ਜਾਰੀ

ਨਵੀਂ ਦਿੱਲੀ, 17 ਮਈ, 2012 : ਭਾਰੀ ਸਨਅਤ ਅਤੇ ਜਨਤਕ ਉਦੱਮਾਂ ਬਾਰੇ ਮੰਤਰੀ ਸ਼੍ਰੀ ਪ੍ਰਫੁੱਲ ਪਟੇਲ ਨੇ ਅੱਜ ਨਵੀਂ ਦਿੱਲੀ ਵਿਖੇ ਭਾਰਤ ਸਰਕਾਰ ਦੇ ਭਾਰੀ ਸਨਅਤ ਤੇ ਉਦੱਮਾਂ ਬਾਰੇ ਮੰਤਰਾਲੇ ਦੇ ਜਨਤਕ ਉਦੱਮ ਵਿਭਾਗ ਵੱਲੋਂ ਰਾਜ ਪੱਧਰੀ ਜਨਤਕ  ਉਦੱਮਾਂ ਦੀ ਕਾਰਗੁਜ਼ਾਰੀ ਤੇ ਪ੍ਰਕਾਸ਼ਿਤ ਰਾਸ਼ਟਰੀ ਸਰਵੇਖਣ 2007-08 ਰੋਪੋਰਟ ਜਾਰੀ ਕੀਤੀ । ਦੇਸ ਭਰ ਵਿੱਚ 31 ਮਾਰਚ, 2008 ਤੱਕ 849 ਰਾਜ ਪੱਧਰੀ ਜਨਤਕ ਉਦੱਮ ਹਨ,  ਜਿਨਾਂ• ਵਿੱਚੋਂ 579 ਐਸ.ਐਲ.ਪੀ.ਈ.ਐਸ. ਦੀ ਆਨ ਲਾਈਨ ਜਾਣਕਾਰੀ ਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ। ਇਨਾਂ• ਉਦੱਮਾਂ ਦਾ ਸ਼ੁਧ ਲਾਭ 865 ਕਰੋੜ ਰੁਪਏ ਸੀ। ਇਨਾਂ• ਵਿੱਚ ਕੁੱਲ 14 ਲੱਖ 13 ਹਜ਼ਾਰ 646 ਕਰਮਚਾਰੀ ਕੰਮ ਕਰ ਰਹੇ ਸਨ।

Translate »