May 18, 2012 admin

ਪੰਜਾਬ ਵਿੱਚ ਕਣਕ ਦੀ ਖਰੀਦ 12585758 ਟਨ

ਚੰਡੀਗੜ੍ਹ, 18 ਮਈ: ਪੰਜਾਬ ਵਿੱਚ ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਵਲੋਂ ਪਿਛਲੀ ਸ਼ਾਮ ਤੱਕ 1750 ਖਰੀਦ ਕੇਂਦਰਾਂ ਤੋ 12585758 ਟਨ ਤੋਂ ਵੱਧ ਦੀ ਕਣਕ ਦੀ ਖਰੀਦ ਕੀਤੀ ਗਈ ਹੈ।
       ਸਰਕਾਰੀ ਬੁਲਾਰੇ ਮੁਤਾਬਿਕ ਹੁਣ ਤੱਕ ਹੋਈ ਕੁੱਲ 12585758 ਟਨ ਕਣਕ ਦੀ ਖਰੀਦ ਵਿਚੋਂ ਸਰਕਾਰੀ ਏਜੰਸੀਆਂ ਨੇ 12489570 ਟਨ ਕਣਕ ਜਦ ਕਿ ਮਿਲ ਮਾਲਕਾਂ ਨੇ 2141 ਟਨ  ਕਣਕ ਦੀ ਖਰੀਦ ਕੀਤੀ ਹੈ। ਪਨਸਪ ਨੇ 2846239 (22.61 ਫੀਸਦੀ) ਟਨ, ਮਾਰਕਫੈਡ ਨੇ 2762329 (21.95 ਫੀਸਦੀ) ਟਨ, ਪਨਗ੍ਰੇਨ ਨੇ 2143407 ਟਨ (17.03 ਫੀਸਦੀ), ਪੰਜਾਬ ਰਾਜ ਗੁਦਾਮ ਨਿਗਮ ਨੇ 1428733 ਟਨ (11.35 ਫੀਸਦੀ), ਪੰਜਾਬ ਐਗਰੋ ਇੰਡਸਟਰੀ ਨਿਗਮ ਨੇ 1421035 ਟਨ (11.29 ਫੀਸਦੀ) ਅਤੇ ਭਾਰਤੀ ਖੁਰਾਕ ਨਿਗਮ ਨੇ 1887827 ਟਨ  (15.00 ਫੀਸਦੀ ) ਕਣਕ ਦੀ ਖਰੀਦ ਕੀਤੀ ਹੈ।
       ਬੁਲਾਰੇ ਨੇ ਹੋਰ ਦੱਸਿਆ ਕਿ ਜ਼ਿਲ੍ਹਾ ਸੰਗਰੂਰ 1211565 ਟਨ ਕਣਕ ਖਰੀਦ ਕੇ ਸਭ ਤੋਂ ਅੱਗੇ ਚੱਲ ਰਿਹਾ ਹੈ ਜਦਕਿ ਜ਼ਿਲ੍ਹਾ ਲੁਧਿਆਣਾ 1035962 ਟਨ ਕਣਕ ਖਰੀਦ ਕੇ ਦੂਜੇ ਨੰਬਰ ‘ਤੇ ਰਿਹਾ ਅਤੇ ਜ਼ਿਲ੍ਹਾ ਪਟਿਆਲਾ 1021858 ਟਨ ਕਣਕ ਖਰੀਦ ਕੇ ਤੀਜੇ ਨੰਬਰ ‘ਤੇ ਰਿਹਾ।

Translate »