੍ਹ 15 ਜੂਨ ਤੱਕ ਸਿਫਾਰਸ਼ਾਂ ਭੇਜਣ ਦੇ ਆਦੇਸ਼
ਚੰਡੀਗੜ੍ਹ, 18 ਮਈ : ਆਜ਼ਾਦੀ ਦਿਵਸ ਦੀ ਵਰੇਗੰਢ ‘ਤੇ 15 ਅਗਸਤ ਮੌਕੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਆਪਣਾ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਦੇ ਸਨਮਾਨ ਲਈ ਅਰਜ਼ੀਆਂ ਭੇਜਣ ਦੀ ਆਖਰੀ ਤਾਰੀਕ ਇਕ ਮਹੀਨਾ ਵਧਾ ਕੇ 15 ਜੂਨ ਕਰ ਦਿੱਤੀ ਹੈ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਅਗਸਤ ਮੌਕੇ ਸਨਮਾਨਤ ਸਖਸ਼ੀਅਤਾਂ ਨੂੰ ਪ੍ਰਮਾਣ ਪੱਤਰ ਦੇਣ ਸਬੰਧੀ ਵੱਖ-ਵੱਖ ਵਿਭਾਗਾਂ, ਅਧਿਕਾਰੀਆਂ ਤੇ ਮੰਤਰੀ ਸਾਹਿਬਾਨਾਂ ਵੱਲੋਂ ਭੇਜੀਆਂ ਜਾਣ ਵਾਲੀਆਂ ਅਰਜ਼ੀਆਂ ਦੀ ਆਖਰੀ ਤਾਰੀਕ 15 ਮਈ ਸੀ। ਪੰਜਾਬ ਸਰਕਾਰ ਨੇ ਅਰਜ਼ੀਆਂ ਭੇਜਣ ਦੀ ਆਖਰੀ ਤਾਰੀਕ ਇਕ ਮਹੀਨਾ ਹੋਰ ਅੱਗੇ ਪਾਉਂਦਿਆਂ 15 ਜੂਨ ਕਰ ਦਿੱਤੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ 15 ਜੂਨ ਤੋਂ ਬਾਅਦ ਆਉਣ ਵਾਲੀ ਆਰਜ਼ੀ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ ਇਸ ਲਈ ਸਾਰੇ ਵਿਭਾਗ ਇਹ ਯਕੀਨੀ ਬਣਾਉਣ ਕਿ ਇਹ ਅਰਜ਼ੀਆਂ 15 ਜੂਨ ਤੋਂ ਪਹਿਲਾਂ ਭੇਜ ਦਿੱਤੀਆਂ ਜਾਣ।