May 18, 2012 admin

ਕਿਸਾਨ ਕਰੈਡਿਟ ਕਾਰਡ ਦਾ ਏ.ਟੀ.ਅੈਮ. ਵਜੋਂ ਇਸਤੇਮਾਲ

ਨਵੀਂ ਦਿੱਲੀ, 18 ਮਈ, 2012 : ਸਰਕਾਰ ਦਿਹਾਤੀ ਖੇਤਰਾਂ ਤੇ ਖਾਸ ਕਰ ਕਿਸਾਨਾਂ ਨੂੰ ਕਰਜ਼ਿਆਂ ਦੀ ਉਪਲਬੱਧਤਾ ਵਧਾਉਣ ਲਈ ਸਮੇਂ ਸਮੇਂ ‘ਤੇ ਕਈ ਕਦਮ ਚੁੱਕ ਰਹੀ ਹੈ। ਵਿੱਤ ਰਾਜ ਮੰਤਰੀ ਸ਼੍ਰੀ ਨਮੋਨਰਾਇਣ ਮੀਨਾ ਨੇ ਲੋਕ ਸਭਾ ਵਿੱਚ ਦੱਸਿਆ ਕਿ ਖੇਤੀਬਾੜੀ ਖੇਤਰ ਲਈ ਕਰਜ਼ੇ ਦੇਣ ਦਾ ਹਰ ਵਰੇ• ਟੀਚਾ ਮਿਥਿਆ ਜਾਂਦਾ ਹੈ ਤੇ ਚਾਲੂ ਮਾਲੀ ਵਰੇ• ਦੌਰਾਨ ਕਿਸਾਨਾਂ ਨੂੰ ਥੋੜੀ ਮਿਆਦ ਵਾਲੇ 3 ਲੱਖ ਰੁਪਏ ਦੇ ਫਸਲ ਕਰਜ਼ੇ ਦੇਣ ਵਾਸਤੇ 5 ਲੱਖ 75 ਹਜ਼ਾਰ ਰੁਪਏ ਦੇ ਕਰਜ਼ੇ ਦੇਣ ਦਾ ਟੀਚਾ ਮਿਥਿਆ ਗਿਆ ਹੈ। ਉਨਾਂ• ਨੇ ਦੱਸਿਆ ਕਿ ਸਮੇਂ ਸਿਰ ਅਦਾਇਗੀ ਕਰਨ ਵਾਲੇ ਕਿਸਾਨਾਂ ਨੂੰ ਵਿਆਜ ਉਪਰ ਦਿੱਤੀ ਜਾ ਰਹੀ 3 ਫੀਸਦੀ ਛੋਟ ਚਾਲੂ ਮਾਲੀ ਵਰੇ• ਦੌਰਾਨ ਵੀ ਜਾਰੀ ਰਹੇਗੀ। ਬੈਂਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਾਰੇ ਯੋਗ ਕਿਸਾਨਾਂ ਨੂੰ ਕਿਸਾਨ ਕਰੈਡਿਟ ਕਾਰਡ ਜਾਰੀ ਕੀਤੇ ਜਾਣ ਨਾਬਾਰਡ ਵੱਲੋਂ ਇਸ ਸਬੰਧ ਵਿੱਚ ਇੱਕ ਨਵੀਂ ਯੋਜਨਾ ਵੀ ਬੈਂਕਾਂ ਨੂੰ ਭੇਜੀ ਗਈ ਹੈ, ਜਿਸ ਹੇਠ ਕਿਸਾਨ ਕਰੈਡਿਟ ਕਾਰਡ ਦਾ ਏ.ਟੀ.ਐਮ. ਵਾਂਗ ਇਸਤੇਮਾਲ ਹੋ ਸਕੇਗਾ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨਾਂ• ਦੱਸਿਆ ਕਿ ਖੇਤਰੀ ਗ੍ਰਾਮੀਣ ਬੈਂਕਾਂ ਵੱਲੋਂ ਦਿੱਤੇ ਗਏ ਕਰਜ਼ੇ ਵਿੱਚ 27.89 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਗ੍ਰਾਮੀਣ ਬੈਂਕਾਂ ਵੱਲੋਂ 2009-10 ਵਿਚ 56 ਹਜ਼ਾਰ 79 ਕਰੋੜ ਰੁਪਏ ਦੇ ਕਰਜ਼ੇ ਜਾਰੀ ਕੀਤੇ ਗਏ ਜੋ 2010-11 ਵਿੱਚ ਵੱਧ ਕੇ 71 ਹਜ਼ਾਰ 724 ਕਰੋੜ 19 ਲੱਖ ਰੁਪਏ ਤੱਕ ਹੋ ਗਏ ਹਨ।

Translate »