ਸੂਚਨਾ ਤਕਨਾਲੌਜੀ ਮਹਿਕਮੇਂ ਵੱਲੋਂ ਦੇਸ਼ ਅੰਦਰ ਨੈਨੋ ਤਕਨਾਲੌਜੀ ਵੱਲ ਪਹਿਲ ਕਦਮੀ ਸਬੰਧੀ 2004 ਵਿੱਚ ਇਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮਕਸਦ ਇਸ ਖੇਤਰ ਵਿੱਚ ਸੰਸਥਾਵਾਂ ਦੀ ਸਮਰੱਥਾ ਕਾਇਮ ਕਰਨਾ, ਮਨੁੱਖੀ ਸਰੋਤ ਵਿਕਾਸ, ਬੁਨਿਆਦੀ ਢਾਂਚੇ ਦੀ ਰਚਨਾ ਤੇ ਦੇਸ਼ ਵਿੱਚ ਇੱਕ ਸ਼ਕਤੀਸ਼ਾਲੀ ਨੈਨੋ ਇਲੈਕਟ੍ਰੋਨਿਕਸ ਸਨਅਤ ਨੂੰ ਕਾਇਮ ਕਰਨਾ ਸੀ। ਪਹਿਲੇ ਪੜਾਅ ਤਹਿਤ 2006 ਵਿੱਚ ਆਈ.ਆਈ.ਟੀ. ਮੁੰਬਈ ਤੇ ਬੰਗਲਰੂ ਵਿਚਲੀ ਕੌਮੀ ਵਿਗਿਆਨ ਸੰਸਥਾ ਵਿੱਚ ਕੋਈ 100 ਕਰੋੜ ਰੁਪਏ ਦੀ ਲਾਗਤ ਨਾਲ ਨੈਨੋ ਇਲੈਕਟ੍ਰੋਨਿਕਸ ਦੇ ਮੁਹਾਰਤ ਕੇਂਦਰ ਕਾਇਮ ਕਰਨ ਦਾ ਸਾਂਝਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ। ਪਹਿਲਾ ਪੜਾਅ ਇਸ ਗੱਲੋਂ ਬੇਮਿਸਾਲ ਰਿਹਾ ਕਿ ਇਸ ਤਹਿਤ ਦੇਸ਼ ਦੇ ਦੋ ਬੇਹਤਰੀਨ ਸਿੱਖਿਆ ਅਦਾਰੇ ਨੈਨੋ ਤਕਨਾਲੌਜੀ ਦੀ ਪਿੜ ਵਿੱਚ ਖੋਜ ਤੇ ਵਿਕਾਸ ਦੇ ਇੰਨੇ ਵੱਡੇ ਕੰਮ ਕਰਨ ਲਈ ਇਕੱਠੇ ਹੋਏ। ਇਸ ਸਬੰਧੀ ਦੋਵਾਂ ਸੰਸਥਾਵਾਂ ਵਿਚਾਲੇ ਇੱਕ ਲਿਖਤੀ ਸਮਝੌਤਾ ਵੀ ਹੋਇਆ।
ਪਹਿਲਾ ਪੜਾਅ ਇਨਾਂ• ਦੋਹਾਂ ਅਦਾਰਿਆਂ ਵਿੱਚ ਵਿਸ਼ਵ ਮਿਆਰੀ ਨੈਨੋ ਕਾਰੀਗਰੀ ਸਹੂਲਤਾਂ ਕਾਇਮ ਕਰਨ ਤੇ ਇਸ ਖੇਤਰ ਵਿੱਚ ਖੋਜ ਤੇ ਵਿਕਾਸ ਕਾਰਜਾਂ ਦਾ ਢਾਂਚਾ ਤਿਆਰ ਕਰਨ ਵਿੱਚ ਬੇਹੱਦ ਕਾਮਯਾਬ ਰਿਹਾ। ਸਿਰਫ ਪੰਜ ਸਾਲਾਂ ਦੇ ਥੋੜੇ ਜਿਹੇ ਸਮੇਂ ਦੌਰਾਨ ਇਨਾਂ• ਦੋਹਾਂ ਸੰਸਥਾਵਾਂ ਵਿੱਚ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਨੈਨੋ ਇਲੈਕਟ੍ਰੋਨਿਕਸ ਦੀਆਂ ਨਾ ਸਿਰਫ ਅੱਤ ਆਧੁਨਿਕ ਸਹੂਲਤਾਂ ਉਪਲਬੱਧ ਕਰਵਾਈਆਂ ਗਈਆਂ ਬਲਕਿ ਅੱਜ ਉਹ ਇਨਾਂ• ਸਹੂਲਤਾਂ ਦਾ ਲਾਭ ਹੋਰਨਾਂ ਸੰਸਥਾਵਾਂ ਦੇ ਖੋਜਕਾਰਾਂ ਨੂੰ ਵੀ ਉਪਲਬੱਧ ਕਰਵਾ ਰਹੀਆਂ ਹਨ। ਮੁੰਬਈ ਤੇ ਬੰਗਲਰੂ ਦੇ ਮੁਹਾਰਤ ਕੇਂਦਰਾਂ ਨੇ ਆਪਣਾ ਨਾਂ ਸਿੱਧ ਕਰਦਿਆਂ ਕੌਮਾਂਤਰੀ ਪੱਧਰ ਦੀ ਪ੍ਰਤਿਭਾ ਨੂੰ ਆਪਣੇ ਵੱਲ ਖਿਚਿਆ ਹੈ। ਪਹਿਲੇ ਪੜਾਅ ਦੀ ਸਫਲਤਾ ਨੇ ਵਿਦਿਅਕ ਅਦਾਰਿਆਂ ਵਿੱਚ ਇਸ ਗੱਲ ਦਾ ਹੌਂਸਲਾ ਪੈਦਾ ਕੀਤਾ ਹੈ ਕਿ ਉਹ ਵੀ ਨੈਨੋ ਇਲੈਕਟ੍ਰੋਨਿਕਸ ਦੇ ਖੇਤਰ ਵਿੱਚ ਨਮੂੰਨੇ ਦੇ ਪ੍ਰਾਜੈਕਟ ਸ਼ੁਰੂ ਕਰ ਸਕਦੇ ਹਨ ਤੇ ਇਸ ਕੰਮ ਲਈ ਉਹ ਸਰਕਾਰੀ ਮਹਿਕਮਿਆਂ ਤੋਂ ਰਕਮਾਂ ਵੀ ਹਾਸਿਲ ਕਰ ਸਕਦੇ ਹਨ।
ਦਸੰਬਰ, 2011 ਵਿੱਚ ਮੁੰਬਈ ਤੇ ਬੰਗਲਰੂ ਦੀਆਂ ਦੋਹਾਂ ਸੰਸਥਾਵਾਂ ਵੱਲੋਂ ਨੈਨੋ ਇਲੈਕਟ੍ਰੋਨਿਕਸ ਦਾ ਦੂਜਾ ਪੜਾਅ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ। ਇਸ ਪੜਾਅ ਨੂੰ ਅਗਲੇ ਪੰਜ ਸਾਲਾਂ ਦੌਰਾਨ 146 ਕਰੋੜ 91 ਲੱਖ ਰੁਪਏ ਦੀ ਲਾਗਤ ਨਾਲ ਲਾਗੂ ਕੀਤਾ ਜਾਵੇਗਾ। ਪਹਿਲੇ ਪੜਾਅ ਵਿੱਚ ਜਿੱਥੇ ਨੈਨੋ ਇਲੈਕਟ੍ਰੋਨਿਕਸ ਦੀ ਖੋਜ ਸਬੰਧੀ ਬੁਨਿਆਦੀ ਢਾਂਚੇ ਨੂੰ ਕਾਇਮ ਕਰਨ ਵੱਲ ਧਿਆਨ ਦਿੱਤਾ ਗਿਆ ਉਥੇ ਦੂਜੇ ਪੜਾਅ ਤਹਿਤ ਇਸ ਤਕਨਾਲੌਜੀ ਨੂੰ ਵਪਾਰੀਕਰਨ ਲਈ ਸਨਅਤਾਂ ਨਾਲ ਜੋੜੇ ਜਾਣ ਤੇ ਖੋਜ ਅਤੇ ਵਿਕਾਸ ਮਾਹਿਰਾਂ ਦੀ ਗਿਣਤੀ ਵਧਾਉਣ ਵੱਲ ਦਿੱਤਾ ਗਿਆ ਹੈ। ਮੁੰਬਈ ਤੇ ਬੰਗਲੁਰੂ ਵਿੱਚ ਨੈਨੋ ਇਲੈਕਟ੍ਰੋਨਿਕਸ ਦੇ ਮੁਹਾਰਤ ਕੇਂਦਰਾਂ ਦੀ ਸਫਲਤਾ ਦੇ ਮੱਦੇ ਨਜ਼ਰ ਸੂਚਨਾ ਤਕਨਾਲੌਜੀ ਮਹਿਕਮੇਂ ਵੱਲੋਂ ਚੇਨੱਈ, ਦਿੱਲੀ ਤੇ ਖੜਗਪੁਰ ਵਿੱਚ ਤਿੰਨ ਹੋਰ ਨੈਨੋ ਤਕਨਾਲੌਜੀ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ। ਇਨਾਂ• ਕੇਂਦਰਾਂ ਤੋਂ ਇਲਾਵਾ ਚੰਡੀਗੜ•, ਰੁੜਕੀ, ਤੇ ਹੋਰਨਾਂ ਸ਼ਹਿਰਾਂ ਵਿੱਚ ਨੈਨੋ ਇਲੈਕਟ੍ਰੋਨਿਕਸ ਦੇ ਪਸਾਰ ਲਈ ਅਨੇਕਾ ਛੋਟੇ ਤੇ ਦਰਮਿਆਨੇ ਪ੍ਰਾਜੈਕਟ ਸ਼ੁਰੂ ਕੀਤੇ ਜਾ ਰਹੇ ਹਨ।
ਨੈਨੋ ਇਲੈਕਟ੍ਰੋਨਿਕਸ ਦੇ ਵਿਕਾਸ ਪ੍ਰੋਗਰਾਮ ਨੂੰ ਸਫਲਤਾ ਨਾਲ ਲਾਗੂ ਕਰਨ ਲਈ ਨੈਨੋਂ ਕਣਾਂ ਦੇ ਮਾਪ ਸਬੰਧੀ ਇੱਕ ਵਿਗਿਆਨਿਕ ਵਿਧੀ ਦੀ ਲੋੜ ਹੈ।ਨੈਨੋ ਤਕਨਾਲੌਜੀ ਤਹਿਤ ਵੱਡੀਆਂ ਚੀਜਾਂ ਨੂੰ ਛੋਟਾ ਕਰਨਾ ਤੇ ਛੋਟੀਆਂ ਹੋਰ ਮਹੀਨ ਬਣਾਉਣਾ ਸਿਰਫ ਇੱਕ ਮਾਪ ਦੇ ਪੈਮਾਨੇ ਦੀ ਸਮੱਸਿਆ ਨਹੀਂ ਬਲਕਿ ਇਸ ਵਿੱਚ ਨਵੇਂ ਭਂੌਤਿਕ ਵਿਗਿਆਨ ਤੇ ਸੂਤਰਵਿਕਸਿਤ
ਕਰਨ ਦੀ ਲੋੜ ਹੈ। ਇਸ ਕੰਮ ਲਈ ਦਿੱਲੀ ਵਿਚਲੀ ਕੌਮੀ ਭੌਤਿਕ ਪ੍ਰਯੋਗਸ਼ਾਲਾ ਵਿੱਚ ਨੈਨੋ ਮਾਪ ਵਿਗਿਆਨ ਦੀ ਇੱਕ ਲੈਬਾਰਟਰੀ ਸ਼ੁਰੂ ਕੀਤੀ ਗਈ ਹੈ। ਇਹ ਲੈਬਾਰਟਰੀ ਆਟੋਮੋਟਿਵ, ਬਾਇਓ ਮੈਡੀਕਲ ਤੇ ਸੈਮੀਕੰਡਕਟਰ ਸਨਅਤਾਂ ਲਈ ਨੈਨੋਂ ਦੇ ਨਾਪ ਤੋਲ ਪੈਮਾਨੇ ਦੀਆਂ ਲੋੜਾਂ ਪੂਰੀ ਕਰੇਗੀ।
ਸੂਚਨਾ ਤਕਨਾਲੌਜੀ ਮਹਿਕਮੇਂ ਵੱਲੋਂ ਦੇਸ਼ ਅੰਦਰ ਨੈਨੋ ਇਲੈਕਟ੍ਰੋਨਿਕਸ ਦੇ ਗਿਆਨ ਤੇ ਵਿਗਿਆਨ ਦਾ ਵੱਡਾ ਆਧਾਰ ਤੇ ਸਹੂਲਤਾਂ ਦਾ ਪਸਾਰ ਕਰਨ ਲਈ ਭਾਰਤੀ ਨੈਨੋ ਇਲੈਕਟ੍ਰੋਨਿਕਸ ਖਪਤਕਾਰ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਪ੍ਰੋਗਰਾਮ ਦਾ ਦੇਸੀ ਤੇ ਵਿਦੇਸੀ ਖੋਜਕਾਰਾਂ ਤੇ ਇੰਜੀਨੀਅਰਾਂ ਵੱਲੋਂ ਲਾਹਾ ਲਿਆ ਜਾ ਰਿਹਾ ਹੈ।
ਹੁਣ ਤੱਕ ਕੋਈ 110 ਵਿਕਾਸ ਪ੍ਰਾਜੈਕਟਾਂ ਤਹਿਤ 100 ਤੋਂ ਵੱਧ ਵਿਦੇਸ਼ੀ ਸੰਸਥਾਵਾਂ ਤੋਂ ਇਲਾਵਾ ਦੇਸ਼ ਭਰ ਦੇ ਕੋਈ 1150 ਖੋਜਕਾਰਾਂ ਤੇ ਵਿਦਿਆਰਥੀਆਂ ਵੱਲੋਂ ਇਸ ਪ੍ਰੋਗਰਾਮ ਤਹਿਤ ਸਿਖਲਾਈ ਹਾਸਿਲ ਕੀਤੀ ਜਾ ਚੁੱਕੀ ਹੈ। ਹੁਣ ਤੱਕ ਕੋਈ ਵੰਨਗੀਆਂ ਬਾਰੇ ਪੇਟੈਂਟ ਕਰਵਾਉਣ ਦੇ ਦਾਅਵੇ ਦਰਜ਼ ਕੀਤੇ ਗਏ ਹਨ। ਭਾਰਤ ਵਿੱਚ ਨੈਨੋਂ ਇਲੈਕਟ੍ਰੋਨਿਕਸ ਦੀ ਖੋਜ ਤੇ ਵਿਕਾਸ ਲਈ ਬੁਨਿਆਦੀ ਢਾਂਚੇ ਨੂੰ ਕਾਇਮ ਕਰਨ ਦੇ ਨਾਲ ਨਾਲ ਇਸ ਤਕਨਾਲੌਜੀ ਦੇ ਤਬਾਦਲੇ, ਵਸਤੂ ਵਿਕਾਸ ਅਤੇ ਉਸ ਦੇ ਵਪਾਰੀਕਰਨ ਵੱਲ ਵੀ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਸੂਚਨਾ ਤਕਨਾਲੌਜੀ ਦੇ ਮਹਿਕਮੇਂ ਵੱਲੋਂ ਹੋਰਨਾਂ ਸੰਗਠਨਾਂ ਨਾਲ ਮਿਲ ਕੇ ਇਸ ਤਕਨਾਲੋਜੀ ਦੇ ਵਪਾਰੀਕਰਨ ਬਾਰੇ ਸੋਚ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ ਤੇ ਇਹ ਸਿਲਸਿਲਾ ਦੇਸ਼ ਨੂੰ ਇਸ ਖੇਤਰ ਵਿੱਚ ਦੁਨੀਆ ਦਾ ਵੱਡਾ ਖਿਡਾਰੀ ਬਣਾਉਣ ਦੀ ਤਿਆਰੀ ਕਰ ਰਿਹਾ ਹੈ।