May 18, 2012 admin

ਪੰਜਾਬ ਸਿਵਲ ਸਕੱਤਰੇਤ-2 ਵਿਖੇ ਹੋਵੇਗਾ ਪਰਵਾਸੀ ਭਾਰਤੀ ਕਮਿਸ਼ਨ ਦੇ ਚੇਅਰਮੈਨ ਦਾ ਦਫਤਰ

ਚੰਡੀਗੜ੍ਹ, 18 ਮਈ :  ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਪੰਜਾਬ ਰਾਜ ਪਰਵਾਸੀ ਭਾਰਤੀ ਕਮਿਸ਼ਨ ਦੇ ਚੇਅਰਮੈਨ ਜਸਟਿਸ ਅਰਵਿੰਦ ਕੁਮਾਰ ਦਾ ਦਫਤਰ ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇਤ-2 ਵਿਖੇ ਕਮਰਾ ਨੰਬਰ 408 ਹੋਵੇਗਾ। ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵੀ ਪਰਵਾਸੀ ਭਾਰਤੀ ਨੂੰ ਕੋਈ ਦਿੱਕਤ ਹੋਵੇ ਤਾਂ ਉਹ ਕਮਿਸ਼ਨ ਦੇ ਉਕਤ ਦਫਤਰ ਦਰਖਾਸਤ ਦੇ ਸਕਦਾ ਹੈ। ਸਰਕਾਰੀ ਬੁਲਾਰੇ ਅਨੁਸਾਰ ਜਸਟਿਸ ਅਰਵਿੰਦ ਕੁਮਾਰ ਦਾ ਰਿਹਾਇਸ਼ੀ ਪਤਾ ਪੰਚਕੂਲਾ ਦੇ ਸੈਕਟਰ 17 ਸਥਿਤ ਕੋਠੀ ਨੰਬਰ 275 ਹੋਵੇਗਾ।

Translate »