ਨਵੀਂ ਦਿੱਲੀ, 18 ਮਈ, 2012 : ਸੋਮਵਾਰ ਨੂੰ ਅੱਤਵਾਦ ਦਿਵਸ ਮਨਾਇਆ ਜਾਵੇਗਾ। ਦੇਸ਼ ਭਰ ਵਿੱਚ ਹਰੇਕ ਸਾਲ 21 ਮਈ ਨੂੰ ਅੱਤਵਾਦ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ‘ਤੇ ਦੂਜੀਆਂ ਸਰਗਰਮੀਆਂ ਸਮੇਤ ਸਹੁੰ ਚੁੱਕੀ ਜਾਂਦੀ ਹੈ। ਇਸ ਦਿਨ ਅੱਤਵਾਦ ਤੇ ਹਿੰਸਾ ਦੇ ਖਤਰਿਆਂ ਤੇ ਇਸ ਦਾ ਲੋਕਾਂ, ਸਮਾਜ ਅਤੇ ਸਮੁੱਚੇ ਦੇਸ਼ ਉਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਵਾਇਆ ਜਾਂਦਾ ਹੈ।