May 18, 2012 admin

ਦੁਨੀਆਂ ਦੇ ਸਭ ਵੱਡੇ ਦੇਸ਼ਾਂ ਵੱਲੋਂ ਸਿੱਖ ਦੀ ਪਰਿਭਾਸ਼ਾ ਨੂੰ ਸਮਝਣਾ ਸਵਾਗਤ ਯੋਗ- ਜਥੇ. ਅਵਤਾਰ ਸਿੰਘ

ਅੰਮ੍ਰਿਤਸਰ: 18 ਮਈ- ਪੂਰੀ ਦੁਨੀਆਂ ‘ਚ ਸਭ ਤੋਂ ਵੱਡੇ ਦੇਸ਼ ਅਮਰੀਕਾ ਵੱਲੋਂ ਸਾਬਤ ਸੂਰਤ ਨੌਜਵਾਨਾਂ ਨੂੰ ਦੇਸ਼ ਦੀ ਸੁਰੱਖਿਆ ਲਈ ਪੁਲੀਸ ਵਿਭਾਗ ‘ਚ ਭਰਤੀ ਕਰਨਾ ਅਤੇ ਸਿੱਖਾਂ ਨੂੰ ਸੁਰੱਖਿਆ ਕਰਨਯੋਗ ਸਮਝਣਾ ਅਮਰੀਕਾ ਸਰਕਾਰ ਦਾ ਫੈਸਲਾ ਸਵਾਗਤ ਯੋਗ ਹੈ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ‘ਚ ਸਾਬਤ ਸੂਰਤ ਸਿੱਖ ਨੋਜਵਾਨਾਂ ਨੂੰ ਆਪਣੇ ਰਵਾਇਤੀ ਪਹਿਰਾਵੇ ਦੀ ਪਹਿਚਾਣ ਤੇ ਅਨਿਖੜਵੇ ਅੰਗ ਵਜੋਂ ਦਸਤਾਰ ਸਮੇਤ ਡਿਊਟੀ ਕਰਨ ਬਾਰੇ ਉਥੋਂ ਦੇ ਪੁਲਿਸ ਵਿਭਾਗ ਵੱਲੋਂ ਦਿੱਤੀ ਖੁਲ ਨਾਲ ਪੂਰੇ ਸਿੱਖ ਸਮੂਦਾਏ ਵਿਚ ਖੁਸ਼ੀ ਪਾਈ ਜਾ ਰਹੀ ਹੈ। ਵਾਸ਼ਿੰਗਟਨ ਪੁਲਿਸ ਵਿਭਾਗ ਦਾ ਸਿੱਖ ਨਜਵਾਨਾਂ ਬਾਰੇ ਲਿਆ ਫੈਸਲਾ ਸਵਾਗਤ ਯੋਗ ਹੈ।
ਉਨ•ਾਂ ਕਿਹਾ ਕਿ ਜਿਹੜੇ ਦੇਸ਼ ਸੁਰੱਖਿਆ ਦੇ ਨਾਮਪੁਰ ਅਜੇ ਵੀ ਸਿੱਖ ਭਾਈਚਾਰੇ ਨਾਲ ਵਿਤਕਰਾ ਕਰਦੇ ਹੋਏ ਸਿੱਖਾਂ ਨੂੰ ਦਸਤਾਰ ਸਜਾਉਣੋਂ ਰੋਕ ਰਹੇ ਹਨ ਉਨ•ਾ ਦੇਸ਼ਾਂ ਨੂੰ ਯੂ.ਐਨ.ਓ. ਦੇ ਫੈਸਲੇ ਤੇ ਦੁਨੀਆਂ ਦੇ ਸਭ ਤੋਂ ਵੱਡੇ ਦੇਸ਼ ਅਮਰੀਕਾ ਵੱਲੋਂ ਦਿੱਤੇ ਫੈਸਲੇ ਅਨੁਸਾਰ ਸਿੱਖ ਭਾਈਚਾਰੇ ਦੀ ਕਦਰ ਕਰਨੀ ਚਾਹੀਦੀ ਹੈ।
ਉਨ•ਾਂ ਕਿਹਾ ਕਿ ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਉਨਟਾਰਿਉ ਵਿਖੇ ਮਨੁੱਖੀ ਅਧਿਕਾਰ ਕਮਿਸ਼ਨ, ਟੋਰਾਂਟੋ ਪੁਲਿਸ ਸਰਵਿਸ ਬੋਰਡ, ਅਟਾਰਨੀ ਜਨਰਲ ਅਤੇ ਸਬੰਧਤ ਮੰਤਰਾਲੇ ਵਲੋਂ ਮਿਲ ਕਿ ਕੀਤੇ ਫੈਸਲੇ ਅਨੁਸਾਰ ਅੰਮ੍ਰਿਤਧਾਰੀ ਸਿੰਘ ਹੁਣ ਅਦਾਲਤ ਵਿਚ ਕ੍ਰਿਪਾਨ ਸਹਿਤ ਦਾਖਲ ਹੋ ਸਕਦਾ ਹੈ ਉਹ ਵੀ ਸ਼ਲਾਘਾ ਯੋਗ ਹੈ।
ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਜਥੇਬੰਦੀ ਹੋਣ ਕਰਕੇ ਸਮੇਂ-ਸਮੇਂ ਅਨੁਸਾਰ ਸਿੱਖ ਭਾਈਚਾਰੇ ਨੂੰ ਕਿਸੇ ਵੀ ਦੇਸ਼ ਵਿਚ ਮੁਸ਼ਕਿਲ ਪੇਸ਼ ਆਉਣ ਤੇ ਸਬੰਧਤ ਦੇਸ਼ ਦੇ ਸਫੀਰ, ਦੇਸ਼ ਦੇ ਪ੍ਰਧਾਨ ਮੰਤਰੀ ਵਿਦੇਸ਼ ਮੰਤਰੀ ਨੂੰ ਪੱਤ੍ਰਕਾ ਲਿਖ ਕੇ ਮਸਲੇ ਦੇ ਤੁਰੰਤ ਹੱਲ ਲਈ ਯਤਨਸ਼ੀਲ ਰਹਿੰਦੀ ਹੈ।

Translate »