ਨਵੀਂ ਦਿੱਲੀ, 18 ਮਈ, 2012 : ਪ੍ਰਵਾਸੀ ਭਾਰਤੀ ਕਾਰਜ ਮੰਤਰੀ ਸ਼੍ਰੀ ਵਯਾਲਾਰ ਰਵੀ ਨੇ ਰਾਜ ਸਭਾ ਵੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਭਾਰਤ ਸਰਕਾਰ ਵੱਲੋਂ12 ਅਕਤੂਬਰ, 2011 ਨੂੰ ਜਰਮਨੀ ਦੇ ਨਾਲ ਇੱਕ ਵਿਆਪਕ ਸਮਾਜਿਕ ਸੁਰੱਖਿਆ ਸਮਝੌਤੇ ਉਤੇ ਦਸਤਖ਼ਤ ਕੀਤੇ ਗਏ ਹਨ। ਇਸ ਤੋਂ ਪਹਿਲਾਂ, ਨਿਯੁਕਤ ਕੀਤੇ ਗਏ ਕਾਰੀਗਰਾਂ ਦੇ ਸਬੰਧ ਵਿੱਚ 8 ਅਕਤੁਬਰ, 2008 ਨੁੰ ਜਰਮਨੀ ਦੇ ਨਾਲ ਸਮਾਜਿਕ ਬੀਮਾ ਉਤੇ ਇੱਕ ਸਮਝੋਤਾ ਉਤੇ ਦਸਤਖ਼ਤ ਕੀਤੇ ਗਏ ਸਨ।
ਹੁਣ ਤੱਕ ਭਾਰਤ ਨੇ ਬੈਲਜੀਅਮ, ਫਰਾਂਸ, ਜਰਮਨੀ ਵਿੱਚ ਭਾਰਤੀ ਕਾਰੀਗਰਾਂ ਲਈ ਸਮਾਜਿਕ ਬੀਮਾ, ਸਿਵਟਜਰਲੈਂਡ, ਲਗਜਮਬਰਗ, ਨੀਂਦਰਲੈਂਡ, ਡੈਨਮਾਰਕ ਅਤੇ ਕੋਰੀਆਂ ਗਣਰਾਜ ਦੇ ਨਾਲ ਦੋ ਪੱਖੀ ਸਮਾਜਿਕ ਸੁਰੱਖਿਆ ਸਮਝੌਤਿਆਂ ਉਤੇ ਦਸਤਖ਼ਤ ਕੀਤੇ ਹਨ ।