ਅੰਮ੍ਰਿਤਸਰ, 18 ਮਈ : ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਹਾਥੀ ਗੇਟ ਵਿਖੇ ਐਸ.ਪੀ.ਸੀ.ਏ ਦੇ ਦਫਤਰ ਵਿਖੇ (ਜਾਨਵਰਾਂ ‘ਤੇ ਹੁੰਦੇ ਤਸ਼ੱਦਦ ਸਬੰਧੀ ਬਣੀ ਸਭਾ) ਜਾਨਵਰਾਂ ‘ਤੇ ਹੁੰਦੇ ਤਸ਼ੱਦਦ ਸਬੰਧੀ ਮੀਟਿੰਗ ਕੀਤੀ ਗਈ ।
ਐਸ.ਪੀ.ਸੀ. ਏ ਨੂੰ ਮਜਬੂਤ ਬਣਾਉਣ ਲਈ ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲੈਦਿਆਂ ਹੋਇਆਂ ਐਸ.ਪੀ.ਸੀ. ਏ ਦੇ ਕਾਰਜਕਾਰੀ ਮੈਬਰਾਂ ਦੀ ਗਿਣਤੀ ਜੋ ਕਿ ਪਹਿਲਾਂ 2 ਸੀ,ਉਸਨੂੰ ਵਧਾ ਕੇ 5 ਕਾਰਜਕਾਰੀ ਮੈਬਰ ਨਿਯੁਕਤ ਕੀਤੇ ਗਏ। ਇਸ ਸਬੰਧੀ ਵਧੇਰੇ ਜਾਣਕਾਰੀ ਦੇਦਿੰਆਂ ਸ੍ਰੀ ਅਗਰਵਾਲ ਨੇ ਦੱਸਿ ਆ ਕਿ ਐਸ.ਪੀ.ਸੀ. ਏ ਦੇ ਕਾਰਜਕਾਰੀ ਮੈਬਰਾਂ ਵਿੱਚ ਸ੍ਰੀਮਤੀ ਕਿਰਨ ਕਨੇਜੀਆ, ਸ੍ਰੀ ਮਕੇਸ ਸ਼ਰਮਾ ਅਤੇ ਸ੍ਰੀਮਤੀ ਸਹਿਜ ਗੁਲਾਟੀ ਨੂੰ ਨਵੇ ਮੈਬਰਾਂ ਵਜੋ ਸ਼ਾਮਿਲ ਕੀਤਾ ਿਗਆ ਹੈਜਦ ਕਿ ਇਸ ਤੋ ਪਹਿਲਾਂ ਇਸ ਸਭਾ ਵਿੱਚ ਸ੍ਰੀ ਨਿਤੇਸ਼ ਸਿੰਗਲਾ ਅਤੇ ਬੀਬੀ ਵਨੀਤ ਰੰਧਾਵਾ ਮੈਬਰ ਸਨ।
ਉਨਾ ਦੱਸਿਆ ਕਿ ਐਸ.ਪੀ.ਸੀ.ਏ ਦੀਆਂ ਮਾਲੀ ਲੋੜਾਂ ਪੂਰੀਆਂ ਕਰਨ ਲਈ ਉਸ ਦੇ ਕੰਪਲੈਕਸ ਵਿੱਚ ਬਣੀ ਦੁਕਾਨ ਦਾ ਨਵੀਨੀਕਰਨ ਕਰਨ ਉਪਰੰਤ ਉਸਨੂੰ ਕਿਰਾਏ ‘ਤੇ ਚੜਾਉਣ ਦਾ ਫੈਸਲਾ ਲਿਆ ਗਿਆ ਤਾਂ ਜੋ ਆਮਦਨ ਦਾ ਜਰੀਆ ਵੱਧ ਸਕੇ। ਉਨਾ ਦੱਸਿਆ ਕਿ ਵਿੱਤੀ ਮਾਮਲਿਆ ਵਿੱਚ ਪਾਰਦਸ਼ਤਾ ਲਿਆਉਣ ਲਈ ਪਿਛਲੇ ਸਾਲ ਦੀ ਵਿੱਤੀ ਸਟੇਟਮੈਂਟ ਤਿਆਰ ਕਰਵਾ ਕੇ ਉਸਨੂੰ ਚਾਰਟਡ ਅਕਾਊਟੈਟ ਪਾਸੋ ਆਡਿਟ ਕਰਵਾਇਆ ਜਾਵੇਗਾ। ਸ੍ਰੀ ਅਗਰਵਾਲ ਨੇ ਅੱਗੇ ਦੱਸਿਆ ਕਿ ਨਗਰ ਨਿਗਮ ਦੇ ਸਿਹਤ ਅਫਸਰ ਡਾ. ਯੋਗੇਸ਼ ਅਰੋੜਾ ਨੂੰ ਐਸ.ਪੀ.ਸੀ.ਏ ਵਲੋਂ ਜਾਨਵਰਾਂ ਦੇ ਰੱਖ-ਰਖਾਅ ਲਈ ਨਿਰਧਾਰਿਤ ਸਥਾਨ ‘ਤੇ ਮਿੱਟੀ ਪਵਾ ਕੇ ਉੱਚਾ ਚੁੱਕਣ ਅਤੇ ਲੋੜੀਦੀ ਸਾਫ ਸਫਾਈ ਆਪਣੀ ਦੇਖ ਰੇਖ ਹੇਠ ਕਰਵਾਉਣ ਦਾ ਜਿੰਮਾ ਸੌਪਿਆ ਗਿਆ। ਐਸ.ਡੀ.ਐਮ ਸ੍ਰੀ ਮਨਮੋਹਨ ਸਿੰਘ ਕੰਗ ਨੂੰ ਸ਼ਹਿਰ ਵਿੱਚ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਨ ਸਬੰਧੀ ਕੇਸ ਦੀ ਜਾਂਚ ਵਿੱਚ ਪੁਲਿਸ ਨਾਲ ਸਹਿਯੋਗ ਕਰਕੇ ਤੇਜੀ ਲਿਆਉਣ ਦੀ ਜ਼ਿੰਮੇਵਾਰੀ ਸੌਪੀ ਗਈ। ਸ੍ਰੀ ਅਗਰਵਾਲ ਨੇ ਅੱਗੇ ਦੱਸਿਆ ਕਿ ਐਮ.ਪੀ ਲੈਡ ਸਕੀਮ ਤਹਿਤ ਪ੍ਰਾਪਤ ਰਾਸ਼ੀ ਨਾਲ ਐਸ.ਪੀ.ਸੀ ਏ ਦੇ ਕੰਪਲੈਕਸ ਵਿੱਚ ਬਿਮਾਰ ਤੇ ਜ਼ਖਮੀ ਕੁੱਤਿਆਂ ਦੀ ਦੇਖਰੇਖ ਲਈ ਵਿਸ਼ੇਸ ਸਥਾਨ ਤਿਆਰ ਕਰਵਾਇਆ ਜਾਵੇਗਾ।
ਇਸ ਮੌਕੇ ਡਾ. ਜਗਦੀਸ ਚੰਦਰ ਸ਼ੌਰੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੇ ਦੱਸਿਆ ਕਿ ਪਸ਼ੂਆਂ ਦੇ ਜਨਮ ਦਰ ਕੰਟਰੋਲ ਕਰਨ ਲਈ ਜਲਦੀ ਹੀ ਜਿਲੇ ਵਿੱਚ ਇੱਕ ਵਿਸ਼ੇਸ ਪ੍ਰੋਗਰਾਮ ਚਲਾਇਆ ਜਾਵੇਗਾ, ਜਿਸ ਸਬੰਧੀ ਭਾਰਤ ਦੇ ਪਸ਼ੂ ਭਲਾਈ ਬੋਰਡ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਭਾਰਤੀ ਪਸ਼ੂ ਭਲਾਈ ਬੋਰਡ ਤੋ ਸਹਿਮਤੀ ਪ੍ਰਾਪਤ ਹੋਣ ਉਪੰਰਤ ਜਿਲੇ ਵਿੱਚ ਮੀਵਾਟ ਤਕਨੀਕ ਨਾਲ ਪਸ਼ੂਆਂ ਦੀ ਜਨਸੰਖਿਆ ‘ਤੇ ਕੰਟਰੋਲ ਕੀਤਾ ਜਾਵੇਗਾ। ਯਾਦ ਰਹੇ , ਮੀਵਾਟ ਨਾਮੀ ਤਕਨੀਕ ਅੰਮ੍ਰਿਤਸਰ ਦੇ ਡਾਕਟਰਾਂ ਵਲੋ ਬੀਤੇ ਦਿੱਨੀ ਏਜਾਦ ਕੀਤੀ ਗਈ ਸੀ, ਜਿਸ ਨਾਲ ਪਸੂਆਂ ਦੇ ਆਪਰੇਸ਼ਨ ਸਮੇਂ ਨਾਮਾਤਰ ਦਰਦ ਹੁੰਦੀ ਹੈ ਤੇ ਆਪਰੇਸ਼ਨ ਤੋ ਅਗਲੇ ਹੀ ਦਿਨ ਆਮ ਜਿੰਦਗੀ ਬਤੀਤ ਕਰ ਸਕਦੇ ਹਨ।