May 18, 2012 admin

ਭਾਰਤ ਵਿੱਚ ਸਿੱਖਿਆ ‘ਤੇ ਕੁੱਲ ਘਰੇਲੂ ਉਤਪਾਦ ਦਾ 3.85 ਫੀਸਦੀ ਖਰਚ

ਨਵੀਂ ਦਿੱਲੀ, 18 ਮਈ, 2012 : ਸਾਲ 2009-10 ਦੌਰਾਨ ਕੁੱਲ ਘਰੇਲੂ ਉਤਪਾਦ ਦਾ 3.85 ਫੀਸਦੀ ਹਿੱਸਾ ਸਿੱਖਿਆ ‘ਤੇ ਖਰਚ ਕੀਤਾ ਗਿਆ ਹੈ। ਭਾਰਤ ਵਿੱਚ ਸਿੱਖਿਆ ‘ਤੇ 2 ਲੱਖ 35 ਹਜ਼ਾਰ 996 ਕਰੋੜ 22 ਲੱਖ ਰੁਪਏ ਖਰਚ ਕੀਤੇ ਗਏ। ਯੂਨੇਸਕੋ ਅੰਕੜਾ ਸੰਸਥਾ ਵੱਲੋਂ ਪ੍ਰਕਾਸਿਤ ਵਿਸ਼ਵ ਵਿਆਪੀ ਸਿੱਖਿਆ ਰਿਪੋਰਟ 2011 ਮੁਤਾਬਿਕ ਸਾਲ 2009 ਵਿੱਚ ਅਮਰੀਕਾ5.5 ਫੀਸਦੀ, ਇੰਗਲਂੈਂਡ5.4 ਫੀਸਦੀ, ਜਾਪਾਨ 3.4 ਫੀਸਦੀ,ਆਸਟ੍ਰੇਲੀਆ 4.4 ਫੀਸਦੀ, ਤਨਜਾਨੀਆ ਗਣਤੰਤਰ ਸੰਘ ਦਾ 6.8 ਫੀਸਦੀ ਕੁੱਲ ਘਰੇਲੂ ਉਤਪਾਦ ਵਿੱਚ ਸਿੱਖਿਆ ਦਾ ਯੋਗਦਾਨ ਰਿਹਾ ਹੈ। 12ਵੀਂ ਪੰਜ ਸਾਲਾ ਯੋਜਨਾ ਦੌਰਾਨ ਕੇਂਦਰ ਸਰਕਾਰ ਨੇ ਸਿੱਖਿਆ ਖੇਤਰ ਵਿੱਚ ਮਾਮੂਲੀ ਜਿਹਾ ਫੰਡ ਵਧਾਇਆ ਹੈ। ਇਹ ਜਾਣਕਾਰੀ ਮਨੁੱਖੀ ਸਰੋਤ ਵਿਕਾਸ ਰਾਜ ਮੰਤਰੀ ਸ਼੍ਰੀ ਵੀ. ਅਹਿਮਦ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ। 

Translate »