ਬਰਨਾਲਾ, 18 ਮਈ – ਸ: ਗੁਰਪ੍ਰੀਤ ਸਿੰਘ ਥਿੰਦ (ਪੀ.ਸੀ.ਐਸ) ਨੇ ਜ਼ਿਲ•ਾ ਟਰਾਂਸਪੋਰਟ ਦਫ਼ਤਰ, ਬਰਨਾਲਾ ਵਿਖੇ ਜ਼ਿਲ•ਾ ਟਰਾਂਸਪੋਰਟ ਅਫ਼ਸਰ (ਵਾਧੂ ਚਾਰਜ) ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਸ: ਥਿੰਦ ਇਸ ਦੇ ਨਾਲ-ਨਾਲ ਬਤੌਰ ਜ਼ਿਲ•ਾ ਟਰਾਂਸਪੋਰਟ ਅਫ਼ਸਰ, ਸੰਗਰੂਰ ਵਿਖੇ ਵੀ ਸੇਵਾ ਨਿਭਾ ਰਹੇ ਹਨ। ਸ: ਥਿੰਦ ਨੇ ਆਪਣੇ ਦਫ਼ਤਰ ਵਿਖੇ ਅਹੁਦਾ ਸੰਭਾਲਦਿਆਂ ਸਮੂਹ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਇਮਾਨਦਾਰੀ ਅਤੇ ਲੋਕਾਂ ਪ੍ਰਤੀ ਸਮਰਪਿਤ ਰਹਿ ਕੇ ਕੰਮ ਕਰਨ ਦੀ ਗੱਲ ਕਹੀ। ਉਨ•ਾਂ ਕਿਹਾ ਉਹ ਜ਼ਿਲ•ਾ ਟਰਾਂਸਪੋਰਟ ਅਫ਼ਸਰ ਵਜੋਂ ਪੰਜਾਬ ਸਰਕਾਰ ਦੀਆਂ ਟਰਾਂਸਪੋਰਟ ਨੀਤੀਆਂ ਦੀ ਇੰਨ-ਬਿੰਨ ਪਾਲਣਾ ਕਰਨ ਨੂੰ ਤਵੱਜੋਂ ਦੇਣਗੇ।