May 18, 2012 admin

ਸਿਵਲ ਸਰਜਨ ਤੇ ਜਿਲਾ ਸਿਹਤ ਅਫਸਰ ਵਲੋ ਮੁਲਾਜਮ ਆਗੂਆਂ ਨੂੰ ਧਮਕੀਆਂ ਮੁਲਾਜਮਾ ਵਲੋ ਦਿਨ ਭਰ ਦਫਤਰੀ ਕੰਮ ਕਾਜ ਠੱਪ

ਹੁਸ਼ਿਆਰਪੁਰ 18 ਮਈ, 2012 : ਅੱਜ ਸਿਵਲ ਸਰਜਨ ਦਫਤਰ ਦੇ ਸਮੂਹ ਸਟਾਫ ਵਲੋ ਸਿਵਲ ਸਰਜਨ ਅਵਤਾਰ ਸਿੰਘ ਹੁਸ਼ਿਆਰਪੁਰ ਵਲੋ ਸਿਹਤ ਅਫਸਰ ਖਿਲਾਫ ਕੋਈ ਕਾਰਵਾਈ  ਨਾ ਕਰਨ ਕਾਰਨ ਅਤੇ ਧੱਕੇਸਾਹੀ ਨਾਲ ਕੀਤੀਆ ਗਈਆ ਗਲਤ ਬਦਲੀਆ ਰੱਦ ਨਾ ਕਰਨ ਕਾਰਨ ਦਫਤਰੀ ਮੁਲਾਜਮਾ ਦਾ ਰੋਸ ਵੱਧ ਗਿਆ ਕਿਉ ਜੋ ਸਿਵਲ ਸਰਜਨ ਵਲੋ ਮੁਲਾਜਮਾ ਦੀ ਜਥੇਬੰਦੀ ਨਾਲ ਕੀਤੀਆ ਬਦਲੀਆ ਰੱਦ ਕਰਨ ਅਤੇ ਹੈਕੜ ਬਾਜ ਸਿਹਤ ਅਫਸਰ ਖਿਲਾਫ ਬਣਦੀ ਕਾਰਵਾਈ ਦੇ ਭਰੋਸੇ ਤੋ ਬਆਦ ਇਹਨਾ ਮੁਲਾਜਮਾ ਵਲੋ ਰੋਸ ਮੁਜਹਰਾ ਖਤਮ ਕਰਕੇ ਆਪਣਾ ਦਫਤਰੀ ਕੰਮ ਕਾਰ ਸ਼ੁਰੂ ਕਰ ਦਿੱਤਾ ਗਿਆ ਸੀ, ਪਰ ਕੱਲ ਸਿਵਲ ਸਰਜਨ ਵਲੋ ਆਪਣੀ ਗੱਲ ਨੂੰ ਬਦਲਦੇ ਹੋਏ ਟਾਲ ਮਟੋਲ ਵਾਲਾ ਰਵਈਆ ਅਪਣਾਇਆ ਗਿਆ। ਜਿਸ ਕਾਰਨ  ਮੁਲਾਜਮ ਹੋਰ ਭੜਕ ਗਏ ਉਹਨਾ ਵਲੋ ਦਫਤਰ ਦੇ ਬਾਹਰ ਇਕ ਰੋਸ ਮੁਜਾਹਰਾ ਕੀਤਾ ਗਿਆ। ਜਿਸ ਵਿੱਚ ਮਨਿਸਟ੍ਰੀਅਲ ਕਰਮਚਾਰੀਆ ਤੋ ਇਲਾਵਾ ਬਾਕੀ ਭਾਰਤੀ ਜਥੇਬੰਦੀਆ ਸ਼ਾਮਿਲ ਹੋ ਕੇ ਉਹਨਾ ਵਲੋ ਫੈਸਲਾ ਲਿਆ ਗਿਆ ਕਿ ਜਿਨੀ ਦੇਰ ਸਿਵਲ ਸਰਜਨ ਵਲੋ ਜਥੇਬੰਦੀ ਨਾਲ ਮੰਨੀ ਗੱਲ ਤੇ ਅਮਲ ਨਹੀ ਕੀਤਾ ਜਾਂਦਾ, ਉਨੀ ਦੇਰ ਤੱਕ ਇਹ ਸ਼ੰਘਰਸ਼ ਜਾਰੀ ਰਹੇਗਾ। ਸਿਹਤ ਵਿਭਾਗ ਕਲੈਰੀਕਲ ਜਥੇਬੰਦੀ ਦੇ ਪ੍ਰਧਾਨ ਸ੍ਰੀ ਭਗਵਾਨ ਸਿੰਘ ਵਲੋ ਦੱਸਿਆ ਗਿਆ ਇਹ ਸਾਰਾ ਘਟਨਾ ਕਰਮ ਉਹ ਪੀ ਐਸ ਐਮ ਐਸ ਜੂ ਜਿਲਾ ਬਾਡੀ ਤੇ ਸੂਬਾ ਕਮੇਟੀ ਦੇ ਧਿਆਨ ਵਿੱਚ ਲਿਆ ਰਹੇ ਹਨ ਸੋਮਵਾਰ ਤੋ ਇਹ ਲੜਾਈ ਸੂਬਾ ਕਮੇਟੀ ਵਲੋ ਲਏੈ ਗਏ ਫੈਸਲੇ ਅਨੁਸਾਰ ਲੜੀ ਜਾਵੇਗੀ। ਉਹਨਾ ਨੇ ਕਿਹਾ ਕਿ ਜੇਕਰ ਇਹ ਮਾਮਲਾ ਖਰਾਬ ਹੋਇਆ ਤਾਂੰ ਉਸ ਦੀ ਸਾਰੀ ਜਿੰਮੇਵਾਰੀ ਸਿਵਲ ਸਰਜਨ ਹੁਸ਼ਿਆਰਪੁਰ ਦੀ ਹੋਵੇਗੀ ।
ਸਮੂਹ ਕਰਮਚਾਰੀਆ ਵਲੋ ਜਿਲਾ ਸਿਹਤ ਅਫਸਰ ਖਿਲਾਫ ਇਕ ਸ਼ਿਕਾਇਤ ਡਿਪਟੀ ਕਮਿਸ਼ਨਰ ਹੁਸ਼ਿਆਪੁਰ ਜੀ ਨੂੰ ਦਿੱਤੀ ਗਈ। ਸ਼੍ਰੀ ਭਗਵਾਨ ਸਿੰਘ ਵਲੋ ਅਪੀਲ ਕੀਤੀ ਗਈ ਕਿ ਨਜਾਇਜ ਕੀਤੀਆ ਗਈਆ ਪਿਛਲੇ ਸਾਲ ਦੀਆਂ ਬਦਲੀਆਂ ਤੁਰੰਤ ਰੱਦ ਕੀਤੀਆ ਜਾਣ ਤਾਂ ਜੋ ਇਹ ਮੁਲਾਜਮ ਸ਼ਾਂਤ ਹੋ ਆਪਣੇ ਦਫਤਰ ਵਿੱਚ ਕੰਮ ਕਾਰ ਸਹੀ ਕਰ ਸਕਣ ।
ਇਸ ਧਰਨੇ ਨੂੰ ਸਬੋਧਿਨ ਕਰਦਿਆ ਪ.ਸ.ਸ.ਫ ਪੰਜਾਬ ਦੇ ਜਨਰਲ ਸਕੱਤਰ ਸਾਥੀ ਕੁਲਦੀਪ ਸਿੰਘ , ਅਸ਼ੋਕ ਕੁਮਾਰ ਪ੍ਰਧਾਨ , ਜਗਜੀਤ ਸਿੰਘ ਜੱਗੀ , ਜਿਲਾ ਜਨਰਲ ਸਕੱਤਰ ਪੀ ਐਸ ਐਸ ਐਫ ਸ਼ਾਮਿਲ ਸਨ। ਸਮੂਹ ਆਗੂਆਂ ਨੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਜਿਲਾ ਸਿਹਤ ਅਫਸਰ ਰਮੇਸ਼ ਕੁਮਾਰ ਦੇ ਵਿਰੋਧ ਮੁਲਜਾਮ ਵਿਰੁਧ ਬੇਨਿਯਮੀ ਅਤੇ ਬੇਅਸੂਲੀ ਵਿਤਕਰੇ ਬਾਜੀ ਕਾਰਨ ਅੱਜ ਸਮੂਚਾ ਸਿਹਤ ਕਾਮਾ ਧਰਨੇ ਉੱਪਰ ਬੈਠਾ ਹੈ। ਆਗੂਆਂ ਨੇ ਦੋਸ ਲਾਇਆ ਹੈ ਕਿ ਸਿਹਤ ਕਾਮਿਆ ਦੀ ਜਥੇਬੰਦੀ ਨੇ ਸਿਵਲ ਸਰਜਨ ਦੇ ਧਿਆਨ ਵਿੱਚ ਇਸ ਉਚ ਅਧਿਕਾਰੀ ਦੇ ਲਿਆਂਦਾ ਗਿਆ ਸੀ ਪਰ ਸਿਵਲ ਸਰਜਨ ਨੇ ਵੀ ਆਗੂਆਂ ਨੂੰ ਭਰੋਸੇ ਵਿੱਚ ਲੈਣ ਦੇ ਬਜਾਏ ਇਸ ਕ੍ਰੱਪਟ ਜਿਲਾ ਸਿਹਤ ਅਫਸਰ ਦੇ ਵਿਰੁਧ ਕੋਈ ਕਾਰਵਾਈ ਨਹੀ ਕੀਤੀ। ਇਹ ਗੱਲ ਇਹ ਸਾਬਿਤ ਕਰਦੀ ਹੈ ਕਿ ਇਸ ਕ੍ਰੱਪਟ ਅਧਿਕਾਰੀ ਸਿਵਲ ਸਰਜਨ ਅਵਤਾਰ ਸਿੰਘ ਜਰੇਵਾਲ ਦੇ ਨਾਲ ਮਿਲੀ ਭੁਗਤ ਕਰ ਰਿਹਾ ਹੈ ਹਨ ਉਥੇ ਉਹਨਾ ਇਹ ਵੀ ਕਿਹਾ ਕਿ ਜਿਥੇ ਦੇਸ ਅੰਦਰ ਵੱਡੇ ਵੱਡੇ ਘੁਟਲੇ ਹੋ ਰਿਹੇ ਉਥੇ ਸਿਵਲ ਸਰਜਨ ਦਫ਼ਤਰ ਚ ਬੈਠੇ ਅਧਿਕਾਰੀ ਕਿਸੇ ਨਾਲੋ ਘੱਟ ਨਹੀ ਹਨ ਦੇ ਸਿਹਤ ਮਹਿਕਮੇ ਦੇ ਮੁਲਾਜਮਾ ਨੂੰ ਤੰਗ ਤੇ ਜਲੀਲ ਕਰ ਕੇ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ।  ਇਸ ਸਬੰਧ ਵਿੱਚ ਮਹਿਕਮੇ ਦੇ ਮੁਲਾਜਮ ਆਗੂਆਂ ਨੂੰ ਅੱਜ ਸਵੇਰੇ ਤੋ ਹੀ ਸਿਵਲ ਸਰਜਨ ਅਤੇ ਜਿਲਾ ਸਿਹਤ ਅਫਸਰ ਰਮੇਸ ਕੁਮਾਰ ਵਲੋ ਸ਼ਰੇਆਮ ਧਮਕੀਆ ਦਿਤੀਆ ਜਾ ਰਹੀਆ ਹਨ ।  ਤੇ ਇਸ ਮੋਕੇ ਆਗੂਆ ਨੇ ਸਿਹਤ ਮੰਤਰੀ , ਸਿਹਤ ਸਕੈਟਰੀ ,ਸਿਹਤ ਡਾਇਰੈਕਟਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕੇ ਕਿ ਇਸ ਕਰੱਪਟ ਸਿਵਲ ਸਰਜਨ ਅਤੇ ਜਿਲਾ ਸਿਹਤ ਅਫਸਰ ਦੇ ਵਿਰੁਧ ਬਣਦੀ ਕਾਰਵਾਈ ਕਰਕੇ ਤਰੰਤ ਬਦਲੀ ਕੀਤੀ ਜਾਵੇ ਤੋ ਜੋ ਦਫਤਰ ਦਾ ਮਹੋਲ ਸੁਖਵਾ ਹੋ ਸਕੇ । ਇਸ ਮੋਕੇ ਹੋਰਨਾ ਤੋ ਇਲਾਵਾ ਰਜਿੰਦਰ ਕੋਰ ਸੁਪਰਡੈਟ , ਨੱਥੂ ਰਾਮ ਸਪਰਡੈਟ ,ਜਸਵਿੰਦਰ ਸਿੰਘ ਜਨਰਲ ਸਕੱਤਰ  ਰਣਜੀਤ ਸਿੰਘ ਮਲਟੀਪਰਪਜ ਪ੍ਰਧਾਨ , ਦਰਜਚਾਰ ਪ੍ਰਧਾਨ ਕੁਲਦੀਪ ਰਾਜ , ਸਰਪ੍ਰੀਤ ਸਿੰਘਤੇ ਪਰਮਜੀਤ ਸਿੰਘ ਡਾਰਾਇਵਰ ਯੂਨੀਆਨ ਪ੍ਰਧਾਨ ਬੀਨਾ ਦੇਵੀ , ਜੋਤੀ , ਬਿਮਲਾ ਦੇਵੀ , ਆਸਾ ਦੇਵੀ , ਨਿਰਮਲ ਕੋਰ , ਤਿਲਕ ਚੰਦ ਪ੍ਰਧਾਨ ਐਟੀਲਾਰਵਾ ਸਕੀਮ ਹੁਸ਼ਿਆਰਪੁਰ , ਇਸ ਸਟੇਜ ਦੀ ਕਾਰਵਾਈ ਕਿਰਪਾਲ ਸਿੰਘ ਝੱਲੀ ਵਲੋ ਬੇਖੁਵੀ ਨਿਵਾਈ ਗਈ ।

Translate »