May 18, 2012 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਅੰਤਰ-ਰਾਸ਼ਟਰੀ ਬਾਇਓਡਵਰਸਿਟੀ ਦਿਵਸ 22 ਮਈ ਨੂੰ

ਅੰਮ੍ਰਿਤਸਰ, 18 ਮਈ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੋਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਵਲੋਂ 22 ਮਈ ਨੂੰ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਅੰਤਰ-ਰਾਸ਼ਟਰੀ ਬਾਇਓਡਵਰਸਿਟੀ ਦਿਵਸ ਮਨਾਇਆ ਜਾਵੇਗਾ। ਇਹ ਦਿਵਸ
ਪੰਜਾਬੀ ਬਾਇਓਡਾਇਵਰਸਿਟੀ ਬੋਰਡ ਅਤੇ ਰਾਸ਼ਟਰੀ ਬਾਇਓਡਾਇਵਰਸਿਟੀ ਅਥੋਰਟੀ, ਭਾਰਤ ਸਰਕਾਰ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ।
ਵਿਭਾਗ ਦੇ ਮੁਖੀ, ਡਾ. ਅਦਰਸ਼ਪਾਲ ਵਿਗ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਵਿਸ਼ਾ ਮਾਹਿਰਾਂ ਵਲੋਂ ਭਾਸ਼ਣਾਂ ਤੋਂ ਇਲਾਵਾ ਇਕ ਛੋਟੀ ਫਿਲਮ ਵੀ ਵਖਾਈ ਜਾਵੇਗੀ। ਉਨ•ਾਂ ਦੱਸਿਆ ਕਿ ਇਸ ਮੌਕੇ ਫੋਟੋਗ੍ਰਾਫੀ ਅਤੇ ਕੈਪਸ਼ਨ ਮੁਕਾਬਲੇ ਦੇ ਜੇਤੁ ਵਿਦਿਆਰਥੀਆਂ ਨੂੰ ਕੈਸ਼ ਅਤੇ ਸਰਟੀਫਿਕੇਟ ਦਿੱਤੇ ਜਾਣਗੇ।

Translate »