May 18, 2012 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਲੋਂ ਅਕਾਦਮਿਕ ਸੈਸ਼ਨ 2012-13 ਦੇ ਸਵੈ-ਰੋਜ਼ਗਾਰ ਕੋਰਸਾਂ ਲਈ ਦਾਖਲਾ ਸ਼ਡਿਊਲ ਜਾਰੀ

ਅੰਮ੍ਰਿਤਸਰ, 18 ਮਈ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਲੋਂ ਅਕਾਦਮਿਕ ਸੈਸ਼ਨ 2012-13 ਲਈ 10ਵੀਂ ਅਤੇ 12ਵੀਂ ਪਾਸ ਬੇਰੋਜ਼ਗਾਰ ਲੜਕੇ ਅਤੇ ਲੜਕੀਆਂ ਲਈ ਸਵੈ-ਰੋਜ਼ਗਾਰ ਦੇ ਉਦੇਸ਼ ਨਾਲ ਅੰਮ੍ਰਿਤਸਰ, ਗੁਰਦਾਸਪੁਰ ਅਤੇ ਮੁਕੰਦਪੁਰ ਵਿਖੇ ਚਲਾਏ ਜਾ ਰਹੇ ਕੋਰਸਾਂ ਅਤੇ ਡਿਪਲੋਮਿਆਂ ਦੇ ਦਾਖਲੇ ਸਬੰਧੀ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ, ਵਿਭਾਗ ਦੀ ਡਾਇਰੈਕਟਰ ਅਤੇ ਮੁਖੀ, ਡਾ. ਰਜਿੰਦਰਜੀਤ ਕੌਰ ਪਵਾਰ ਨੇ ਦੱਸਿਆ ਕਿ ਸਰਟੀਫਿਕੇਟ ਕੋਰਸ ਇਨ ਡਰੈਸ ਡੀਜ਼ਾਈਨਿੰਗ ਕਟਿੰਗ ਐਂਡ ਟੇਲਰਿੰਗ ਤੋਂ ਇਲਾਵਾ ਡਿਪਲੋਮਾ ਇਨ ਟੈਕਸਟਾਈਲ ਡੀਜਾਈਨਿੰਗ, ਡਿਪਲੋਮਾ ਇਨ ਕਾਸਮੋਟੋਲੋਜੀ, ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ, ਡਿਪਲੋਮਾ ਇਨ ਕੰਪਿਊਟਰ ਹਾਰਡਵੇਅਰ ਮੇਂਨਟੀਨੈਂਸ, ਡਿਪਲੋਮਾ ਇਨ ਇੰਟੀਰੀਅਰ ਡੈਕੋਰੇਸ਼ਨ, ਅਡਵਾਂਸ ਕੰਪਿਊਟਰ ਕੋਰਸ ਇਨ ਵੈਬ ਡੀਜਾਈਨਿੰਗ ਅਤੇ ਅਡਵਾਂਸ ਕੰਪਿਊਟਰ ਕੋਰਸ ਇਨ ਅਕਾਂਊਟੈਂਸੀ ਕੋਰਸਾਂ ਵਿਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ 21 ਮਈ, 2012 ਤੋਂ 5 ਜੁਲਾਈ, 2012 ਤਕ ਦਾਖਲਾ ਭਰ ਸਕਦੇ ਹਨ।
ਡਾ. ਪੁਆਰ ਨੇ ਕਿਹਾ ਕਿ ਦਾਖਲਾ ਫਾਰਮ ਵਿਭਾਗ ਦੇ ਦਫਤਰ (ਵਰਕਿੰਗ ਵੂਮੈਨ ਹੋਸਟਲ ਦੀ ਪਹਿਲੀ ਮੰਜਿਲ) ਤੋਂ 5 ਜੁਲਾਈ, 2012 ਤਕ ਪ੍ਰਾਪਤ ਕਰਕੇ ਜਮ•ਾ ਕਰਵਾ ਸਕਦੇ ਹਨ। ਉਨ•ਾਂ ਕਿਹਾ ਕਿ ਸਰਟੀਫਿਕੇਟ ਕੋਰਸ ਇਨ ਡਰੈਸ ਡੀਜ਼ਾਈਨਿੰਗ ਕਟਿੰਗ ਐਂਡ ਟੇਲਰਿੰਗ ਵਿਚ ਦਾਖਲੇ ਲਈ ਇੰਟਰਵਿਊ 9 ਜੁਲਾਈ ਨੂੰ ਸਵੇਰੇ 10 ਵਜੇ ਵਿਭਾਗ ਦੇ ਦਫਤਰ ਵਿਖੇ ਹੋਵੇਗੀ। ਇਸ ਤੋਂ ਇਲਾਵਾ ਡਿਪਲੋਮਾ ਇਨ ਟੈਕਸਟਾਈਲ ਡੀਜਾਈਨਿੰਗ ਅਤੇ ਡਿਪਲੋਮਾ ਇਨ ਕਾਸਮੋਟੋਲੋਜੀ ਲਈ ਇੰਟਰਵਿਊ 10 ਜੁਲਾਈ ਨੂੰ ਸਵੇਰੇ 10 ਤੋਂ 12 ਵਜੇ ਤਕ ਵਿਭਾਗ ਦੇ ਦਫਤਰ ਵਿਖੇ ਹੋਵੇਗੀ। ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਲਈ ਇੰਟਰਵਿਊ 11 ਜੁਲਾਈ ਨੂੰ ਸਵੇਰੇ 10 ਵਜੇ (ਲੜਕੀਆਂ ਦੀ) ਅਤੇ ਦੁਪਹਿਰ 2 ਵਜੇ (ਲੜਕਿਆਂ ਦੀ), ਡਿਪਲੋਮਾ ਇਨ ਕੰਪਿਊਟਰ ਹਾਰਡਵੇਅਰ ਮੇਂਨਟੀਨੈਂਸ 12 ਜੁਲਾਈ ਨੂੰ ਸਵੇਰੇ 10 ਵਜੇ, ਡਿਪਲੋਮਾ ਇਨ ਇੰਟੀਰੀਅਰ ਡੈਕੋਰੇਸ਼ਨ 12 ਜੁਲਾਈ ਨੂੰ ਦੁਪਹਿਰ 2 ਵਜੇ, ਅਡਵਾਂਸ ਕੰਪਿਊਟਰ ਕੋਰਸ ਇਨ ਵੈਬ ਡੀਜਾਈਨਿੰਗ ਅਤੇ ਅਡਵਾਂਸ ਕੰਪਿਊਟਰ ਕੋਰਸ ਇਨ ਅਕਾਂਊਟੈਂਸੀ ਦੇ ਦਾਖਲੇ ਲਈ ਇੰਟਰਵਿਊ 13 ਜੁਲਾਈ ਨੂੰ ਸਵੇਰੇ 10 ਵਜੇ ਅਤੇ ਦੁਪਹਿਰ 12 ਵਜੇ ਵਿਭਾਗ ਦੇ ਦਫਤਰ ਵਿਖੇ ਹੋਵੇਗੀ।
 ਉਨ•ਾਂ ਦੱਸਿਆ ਕਿ ਯੂਨੀਵਰਸਿਟੀ ਦੇ ਰਿਜਨਲ ਕੈਂਪਸ, ਗੁਰਦਾਸਪੁਰ ਵਿਖੇ ਡਿਪਲੋਮਾ ਕੋਰਸ ਇਨ ਡਰੈਸ ਡੀਜ਼ਾਈਨਿੰਗ ਕਟਿੰਗ ਐਂਡ ਟੇਲਰਿੰਗ ਅਤੇ ਡਿਪਲੋਮਾ ਇਨ ਕੰਪਿਊਟਰ ਹਾਰਡਵੇਅਰ ਮੇਂਨਟੀਨੈਂਸ ਲਈ ਦਾਖਲਾ ਫਾਰਮ ਭਰਨ ਦੀ ਅੰਤਿਮ ਮਿਤੀ 5 ਜੁਲਾਈ, 2012 ਅਤੇ ਇੰਟਰਵਿਊ 16 ਜੁਲਾਈ, 2012 ਨੂੰ ਸਵੇਰੇ 11 ਵਜੇ ਅਤੇ ਦੁਪਹਿਰ 1 ਵਜੇ ਗੁਰਦਾਸਪੁਰ ਵਿਖੇ ਹੋਵੇਗੀ।
ਉਨ•ਾਂ ਕਿਹਾ ਕਿ ਯੂਨੀਵਰਸਿਟੀ ਦੇ ਕਾਲਜ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ (ਜਿਲ•ਾ ਸ਼ਹੀਦ ਭਗਤ ਸਿੰਘ ਨਗਰ) ਵਿਚ ਸਰਟੀਫਿਕੇਟ ਕੋਰਸ ਇਨ ਡਰੈਸ ਡੀਜ਼ਾਈਨਿੰਗ ਕਟਿੰਗ ਐਂਡ ਟੇਲਰਿੰਗ ਵਿਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ 5 ਜੁਲਾਈ, 2012 ਤਕ ਫਾਰਮ ਭਰ ਸਕਦੇ ਹਨ ਅਤੇ ਕੋਰਸ ਵਿਚ ਦਾਖਲੇ ਲਈ ਇੰਟਰਵਿਊ 18 ਜੁਲਾਈ, 2012 ਨੂੰ ਸਵੇਰੇ 11 ਵਜੇ ਕਾਲਜ ਵਿਖੇ ਹੀ ਹੇਵੇਗੀ।

Translate »