May 18, 2012 admin

ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ

ਲੁਧਿਆਣਾ-ਮਈ-2012 : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਵੈਟਨਰੀ ਸੂਖਮ ਜੀਵ ਵਿਗਿਆਨ ਵਿਭਾਗ ਵੱਲੋਂ ‘ਸੂਖਮ ਜੀਵ ਵਿਗਿਆਨ ਅਤੇ ਆਣਵਿਕ ਜੀਵ ਵਿਗਿਆਨ’ ਵਿਸ਼ੇ ਉੱਤੇ ਇਕ ਮਹੀਨੇ ਦਾ ਵਿਸ਼ੇਸ਼ ਸਿਖਲਾਈ  ਕੋਰਸ ਸ਼ੁਰੂ ਕੀਤਾ ਗਿਆ ਹੈ। ਇਹ ਕੋਰਸ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਦੀਆਂ ਵਿੱਚ ਕੀਤਾ ਜਾਂਦਾ ਹੈ। ਇਸ ਕੋਰਸ ਵਿੱਚ ਵੱਖ- ਵੱਖ ਸੰਸਥਾਵਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਸ਼ਾਮਿਲ ਹੁੰਦੇ ਹਨ।
ਇਸ ਕੋਰਸ ਦੇ ਸੰਯੋਜਕ ਡਾ. ਨਰਿੰਦਰ ਸਿੰਘ ਸ਼ਰਮਾ ਨੇ ਕੋਰਸ ਦੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਸੂਖਮ ਜੀਵ ਵਿਗਿਆਨ ਇਹ ਬਹੁਤ ਮਹੱਤਵਪੂਰਨ ਵਿਗਿਆਨ ਹੈ ਜਿਸ ਨਾਲ ਅਸੀਂ ਜੀਵਾਂ ਅਤੇ ਮਾਦਿਆਂ ਨੂੰ  ਹੋਰ ਗਹਿਰਾਈ ਅਤੇ ਨੀਝ ਨਾਲ ਪੜਚੋਲ ਸਕਦੇ ਹਾਂ। ਉਨ•ਾਂ ਨੇ ਵਿਭਾਗ ਵਿੱਚ ਚੱਲ ਰਹੇ ਖੋਜ ਪ੍ਰਾਜੈਕਟਾਂ ਅਤੇ ਕੀਤੇ ਜਾ ਰਹੇ ਕੰਮਾਂ ਸਬੰਧੀ ਰੋਸ਼ਨੀ ਪਾਈ। ਇਸ ਸਿਖਲਾਈ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ• ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਨਤਾ ਪ੍ਰਾਪਤ ਕਾਲਜਾਂ ਤੋਂ 36 ਵਿਦਿਆਰਥੀ ਭਾਗ ਲੈਣ ਲਈ ਪਹੁੰਚੇ ਹਨ। ਇਨ•ਾਂ ਵਿੱਚ ਪ੍ਰਮੁੱਖ ਕਾਲਜ ਗੁਰੂ ਨਾਨਕ ਗਰਲਜ਼  ਕਾਲਜ, ਮਾਡਲ ਟਾਊਨ, ਲੁਧਿਆਣਾ, ਗੁਰੂ ਹਰਗੋਬਿੰਦ ਖਾਲਸਾ ਕਾਲਜ, ਗੁਰੂਸਰ ਸੁਧਾਰ, ਮਾਤਾ ਗੁਜਰੀ ਕਾਲਜ, ਫਤਹਿਗੜ• ਸਾਹਿਬ. ਐਸ, ਡੀ. ਕਾਲਜ ਬਰਨਾਲਾ ਅਤੇ ਚੰਡੀਗੜ• ਗਰੁੱਪ ਆਪ ਕਾਲਜਿਸ ਪ੍ਰਮੁੱਖ ਹਨ। ਇਨ•ਾਂ ਸਿੱਖਿਆਰਥੀਆਂ ਨੂੰ ਕੀਟਾਣੂ ਵਿਗਿਆਨ, ਵਿਸ਼ਾਣੂ ਵਿਗਿਆਨ, ਉੱਲੀ ਵਿਗਿਆਨ ਅਤੇ ਰੋਗ-ਪ੍ਰਤੀਰੋਧਕਤਾ ਬਾਰੇ ਸੂਖਮ ਜੀਵ ਵਿਗਿਆਨ ਅਤੇ ਸੂਖਮ ਜੀਵੀਆਂ ਸਬੰਧੀ ਰੋਗਾਂ ਦੀ ਪਰਖ ਲਈ ਨਵੀਆਂ ਤਕਨੀਕਾਂ ਦੱਸੀਆਂ ਜਾਣਗੀਆਂ ਅਤੇ ਸਿਖਲਾਈ ਦਿੱਤੀ ਜਾਵੇਗੀ।

Translate »