May 18, 2012 admin

ਲੋਕਾਂ ਵਲੋਂ ਸੜਕਾਂ ਦੇ ਨਜਦੀਕ ਕੀਤੇ ਨਜਾਇਜ ਕਬਜਿਆਂ ਨੂੰ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 18 ਮਈ:  ਲੋਕਾਂ ਵਲੋਂ ਸੜਕਾਂ ਦੇ ਨਜਦੀਕ ਕੀਤੇ ਨਜਾਇਜ ਕਬਜਿਆਂ ਨੂੰ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਇਹ ਪ੍ਰਗਟਾਵਾ  ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਸ੍ਰੀ ਰਜਤ ਅਗਰਵਾਲ ਨੇ ਅੱਜ ਭੈਣੀ ਗਿੱਲਾਂ , ਪੰਧੇਰ, ਕੋਟਲਾ ਗੁਜਰਾ, ਗਹਿਰੀ ਮੰਡੀ ਸਮੇਤ ਵੱਖ-ਵੱਖ ਪਿੰਡਾਂ ਦੀਆਂ ਸੜਕਾਂ ਦੇ ਬਰਮਾ ਤੇ ਮਨਰੇਗਾ ਸਕੀਮ ਅਧੀਨ ਪੈ ਰਹੀ ਮਿੱਟੀ ਦੇ ਕੰਮ ਦਾ ਨਿਰੀਖਣ ਕਰਨ ਉਪਰੰਤ ਕੀਤਾ। ਉਨਾ ਕਿਹਾ ਕਿ ਲੋਕਾਂ ਵਲੋਂ ਸੜਕਾਂ ਦੇ ਨਜਦੀਕ ਕੀਤੇ ਨਜਾਇਜ ਕਬਜਿਆ ਕਾਰਨ ਰੋਜਾਨਾ ਹਾਦਸੇ ਵਾਪਰਦੇ ਹਨ, ਜਿਸ ਵਿੱਚ ਕਈ ਕੀਮਤੀ ਜਾਨਾਂ ਦਾ ਨੁਕਸਾਨ ਹੁੰੰਦਾ ਹੈ, ਇਸ ਲਈ ਇਹ ਸਾਡਾ ਨੈਤਿਕ ਫਰਜ਼ ਬਣਦਾ ਹੈ ਕਿ ਅਸ਼ੀ ਅਜਿਹੇ ਨਜਾਇਜ ਕਬਜਿਆਂ ਤੋਂ ਗੁਰੇਜ ਕਰੀਏ।
                                        ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਪਿੰਡਾਂ , ਕਸਬਿਆਂ ਤੇ ਸ਼ਹਿਰਾਂ ਵਿੱਚ ਲੋਕਾਂ ਵਲੋਂ ਗਲੀਆਂ ਅਤੇ ਬਜ਼ਾਰਾ ਆਦਿ ਵਿੱਚ ਨਜਾਇਜ਼ ਕਬਜੇ ਕੀਤੇ ਹੋਏ ਹਨ, ਜੋ ਨਾ ਕੇਵਲ ਹਦਸਿਆਂ ਦਾ ਸਬੱਬ ਬਣਦੇ ਹਨ ਬਲਕਿ ਇਨਾ ਨਾਲ ਆਵਾਜਾਈ ਵੀ ਬਹੁਤ ਪ੍ਰਭਾਵਿਤ ਹੁੰਦੀ ਹੈ। ਉਨਾਂ ਨੇ  ਲੋਕਾਂ ਨੂੰ ਸੜਕਾਂ ਦੇ ਨਜ਼ਦੀਕ ਕੀਤੇ ਨਜਾਇਜ ਕਬਜ਼ਿਆਂ ਨੂੰ ਹਟਾਉਣ ਲਈ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।
                         ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੰਦੀਪ ਰਿਸ਼ੀ, ਬੀ.ਡੀ.ਪੀ.ਓ ਮਜੀਠਾ ਤੇ ਜੰਡਿਆਲਾ ਗੁਰੂ ਹਾਜਰ ਸਨ।

Translate »