ਨਵੀਂ ਦਿੱਲੀ, 18 ਮਈ, 2012 : ਅੰਕੜਾ ਅਤੇ ਪ੍ਰੋਗਰਾਮ ਲਾਗੂ ਰਾਜ ਮੰਤਰੀ ਸ਼੍ਰੀ ਸ੍ਰੀਕਾਂਤ ਕੁਮਾਰ ਜੇਨਾ ਨੇ ਰਾਜ ਸਭਾ ਵਿੱਚ ਇੰਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਪੱਟੀ ਦਰਜ ਕਬੀਲਿਆਂ ਲਈ ਜ਼ਿਆਦਾ ਸਮੂਦਾਇਕ ਇਸਤੇਮਾਲ ਸੰਪਤੀ ਦਾ ਨਿਰਮਾਣ ਕਰਨ ਅਤੇ ਪੱਟੀ ਦਰਜ ਕਬੀਲਿਆਂ ਦੀ ਜੀਵਨ ਦਸ਼ਾ ਸੁਧਾਰਨ ਦੇ ਕੰਮਾਂ ਲਈ ਸੋਸਾਇਟੀਆਂ ਨੂੰ ਪ੍ਰੋਤਸਾਹਨ ਕਰਨ ਲਈ ਸਾਂਸਦ ਸਥਾਨਕ ਖੇਤਰ ਵਿਕਾਸ ਫੰਡ ਵਿੱਚ ਵਧ ਤੋਂ ਵੱਧ 37 ਲੱਖ 50 ਹਜ਼ਾਰ ਰੁਪਏ ਖਰਚ ਕੀਤੇ ਜਾ ਸਕਦੇ ਹਨ, ਜਦਕਿ ਆਮ ਮਾਮਲਿਆਂ ਵਿੱਚ 25 ਲੱਖ ਹੈ। 12 ਲੱਖ 50 ਹਜਾਰ ਰੁਪਏ 50 ਫੀਸਦੀ ਤੋਂ ਵੱਧ ਪੱਟੀ ਦਰਜ ਕਬੀਲਿਆਂ ਦੀ ਵਸੋਂ ਵਾਲੇ ਬਲਾਕਾਂ ਵਿੱਚ ਪੱਟੀ ਦਰਜ ਕਬੀਲੇ ਦੇ ਲੋਕਾਂ ਲਈ ਮੁੱਢਲੇ ਫਾਇਦਿਆਂ ਲਈ ਦਿੱਤੇ ਜਾ ਸਕਦੇ ਹਨ।