May 18, 2012 admin

2928 ਅਧਿਆਪਕਾਂ ਨੂੰ ਲੈਕਚਰਾਰਾਂ ਵਜੋ ਪਦਉੱਨਤੀ – ਮਲੂਕਾ

ਚੰਡੀਗੜ੍ਹ, 18 ਮਈ:  ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਦਿਆਂ 2928 ਅਧਿਆਪਕਾਂ ਨੂੰ ਤੁਰੰਤ ਪ੍ਰਭਾਵ ਤੋ ਲੈਕਚਰਾਰਾਂ ਵਜੋ ਪਦਉੱਨਤ ਕਰ ਦਿੱਤਾ ਹੈ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਹੁਣ ਤੱਕ 178 ਜੀਵ ਵਿਗਿਆਨ ਲੈਕਚਰਾਰ, 186 ਰਸਾਇਣ ਵਿਗਿਆਨ ਲੈਕਚਰਾਰ, 345 ਕਮਰਸ ਲੈਕਚਰਾਰ, 140 ਅਰਥਸ਼ਾਸ਼ਤਰ ਲੈਕਚਰਾਰ, 203 ਅੰਗ੍ਰੇਜੀ ਲੈਕਚਰਾਰ, 5 ਫਾਈਨ ਆਰਟਸ ਲੈਕਚਰਾਰ, 41 ਭੂਗੋਲ ਲੈਕਚਰਾਰ, 32 ਹਿੰਦੀ ਲੈਕਚਰਾਰ, 463 ਇਤਿਹਾਸ ਲੈਕਚਰਾਰ, 215 ਗਣਿਤ ਲੈਕਚਰਾਰ, 15 ਸੰਗੀਤ ਲੈਕਚਰਾਰ, 118 ਭੌਤਿਕ ਵਿਗਿਆਨ ਲੈਕਚਰਾਰ, 102 ਸਰੀਰਕ ਸਿੱਖਿਆ ਲੈਕਚਰਾਰ, 499 ਰਾਜਨੀਤੀ ਵਿਗਿਆਨ ਲੈਕਚਰਾਰ, 381 ਪੰਜਾਬੀ ਲੈਕਚਰਾਰ, 3 ਸੰਸਕ੍ਰਿਤ ਲੈਕਚਰਾਰ ਅਤੇ 2 ਸਮਾਜ ਸਾਸ਼ਤਰ ਲੈਕਚਰਾਰ ਪਦਉੱਨਤ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਅਧਿਆਪਕ ਵਰਗ ਵਿਚ ਆਈ ਖੜੋਤ ਨੂੰ ਖਤਮ ਕਰਨ ਅਤੇ ਅਧਿਆਪਨ ਅਮਲੇ ਦੇ ਮਨੋਬਲ ਨੂੰ ਉਚਾ ਚੱਕਣ ਲਈ ਨਿੱਜੀ ਦਿਲਚਸਪੀ ਲੈ ਕੇ ਤਰੱਕੀਆਂ ਦਾ ਇਹ ਅਮਲ ਆਰੰਭ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਵੇ ਪਦਉੱਨਤ ਹੋਏ ਲੈਕਚਰਾਰਾਂ ਦੀ ਨਵੇ ਸਕੂਲਾਂ ਵਿਚ ਨਿਯੁਕਤੀ ਪੂਰਨ ਪਾਰਦਰਸ਼ੀ ਢੰਗ ਨਾਲ ਕੀਤਾ ਜਾ ਰਹੀ ਹੈ।

Translate »