May 18, 2012 admin

3 ਕਰੋੜ 51 ਲੱਖ ਤੋਂ ਵਧੇਰੇ ਬੱਚਿਆਂ ਨੇ ਹਾਸਿਲ ਕੀਤੀ ਸਕੂਲ ਤੋਂ ਪਹਿਲਾਂ ਦੀ ਸਿੱਖਿਆ

ਨਵੀਂ ਦਿੱਲੀ, 18 ਮਈ, 2012 : ਸੰਗਠਿਤ ਬਾਲ ਵਿਕਾਸ ਸੇਵਾਵਾਂ ਹੇਠ 3 ਤੋਂ 6 ਸਾਲ ਤੱਕ ਦੇ 3 ਕਰੋੜ 58 ਲੱਖ 21 ਹਜ਼ਾਰ ਬੱਚਿਆਂ ਨੇ ਸਕੂਲ ਤੋਂ ਪਹਿਲਾਂ ਦੀ ਸਿੱਖਿਆ ਪ੍ਰਾਪਤ ਕੀਤੀ ਹੈ। ਇਹ ਜਾਣਕਾਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਕ੍ਰਿਸ਼ਨਾ ਤੀਰਥ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ। ਊਨਾਂ• ਨੇ ਦੱਸਿਆ ਕਿ ਪ੍ਰੀ ਸਕੂਲ ਸਿੰਖਿਆ ਪ੍ਰਾਪਤ ਕਰਨਵਾਲਿਆਂ ਵਿੱਚ ਇੱਕ ਕਰੋੜ 82 ਲੱਖ 53 ਹਜ਼ਾਰ ਲੜਕੇ ਅਤੇ 1ਕਰੋੜ 75 ਲੱਖ 68 ਹਜ਼ਾਰ ਲੜਕੀਆਂ ਸ਼ਾਮਿਲ ਹਨ।
ਸਕੂਲ ਤੋਂ ਪਹਿਲਾਂ ਦੀ ਗ਼ੈਰ ਰਸਮੀ ਸਿੱਖਿਆ ਆਂਗਣਵਾੜੀ ਕੇਂਦਰਾਂ ਵਿੱਚ ਦਿੱਤੀ ਜਾਂਦੀ ਹੈ। ਹਰ ਆਂਗਣਵਾੜੀ ਕੇਂਦਰ ਨੂੰ ਇੱਕ ਹਜ਼ਾਰ ਰੁਪਏ ਦੀ ਲਾਗਤ ਵਾਲੀ ਸਿੱਖਿਆ ਕਿੱਟ ਮੁਹੱਈਆ ਕਰਵਾਈ ਜਾਂਦੀ ਹੈ। ਇਸ ਉਪਰ ਹੋਣ ਵਾਲਾ ਖਰਚੇ ਦਾ 90 ਫੀਸਦੀ ਕੇਂਦਰ ਅਤੇ 10 ਫੀਸਦੀ ਰਾਜਾਂ ਤੇ ਕੇਂਦਰ ਪ੍ਰਬੰਧਕੀ ਪ੍ਰਦੇਸਾਂ ਵੱਲੋਂ ਦਿੱਤਾ ਜਾਂਦਾ ਹੈ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨਾਂ• ਦੱਸਿਆ ਕਿ ਸਾਲ 2011-12 ਦੌਰਾਨ19 ਹਜ਼ਾਰ 500 ਔਰਤਾਂ ਤੇ ਲੜਕੀਆਂ ਨੂੰ ਸਿੱਖਿਆ ਦੇ ਸੰਖਿਪਤ ਕੋਰਸ ਦੌਰਾਨ ਸਿਖਲਾਈ ਦਿੱਤੀ ਗਈ ਹੈ । ਉਨਾਂ• ਵੱਲੋਂ ਦਿੱਤੇ ਗਏ ਵੇਰਵੇ ਮੁਤਾਬਿਕ ਪਿਛਲੇ ਤਿੰਨ ਵਿੱਤੀ ਵਰਿ•ਆਂ ਵਿੱਚ ਪੰਜਾਬ ਦੀਆ 850 ਔਰਤਾਂ ਤੇ ਲੜਕੀਆਂ ਨੂੰ ਇਸ ਦਾ ਲਾਭ ਪਹੁੰਚਿਆ ਹੈ।                                                                
ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਉਨਾਂ• ਦੱਸਿਆ ਕਿ ਸੰਗਠਿਤ ਬਾਲ ਵਿਕਾਸ ਸੇਵਾਵਾਂ ਹੇਠ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿੱਚ 6 ਸਾਲ ਤੋਂਂ ਘੱਟ ਉਮਰ ਦੇ ਬੱਚਿਆਂ ਨੂੰ ਪੌਸ਼ਟਿਕ ਖੁਰਾਕ, ਗਰਭਵਤੀ ਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਪੌਸ਼ਟਕ ਆਹਾਰ ਉਪਲਬੱਧ ਕਰਵਾਉਣਾ ਵੀ ਸ਼ਾਮਿਲ ਹੈ।

Translate »