May 18, 2012 admin

ਮਾਤਾ ਕੋਸ਼ਲਿਆਂ ਕਲਿਆਣ ਸਕੀਮ ਅਧੀਨ 6 ਕਰੋੜ ਰੁਪਏ ਦੀ ਰਾਸ਼ੀ ਜ਼ਾਰੀ

ਚੰਡੀਗੜ੍ਹ 18 ਮਈ :  ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਮਦਨ ਮੋਹਨ ਮਿਤੱਲ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਸਰਕਾਰ ਵਲੋ’ ਮਾਤਾ ਕੋਸ਼ਲਿਆਂ ਕਲਿਆਣ ਸਕੀਮ ਅਧੀਨ 6  ਕਰੋੜ ਰੁਪਏ ਦੀ ਰਾਸ਼ੀ ਜ਼ਾਰੀ ਕੀਤੀ ਗਈ ਹੈ। ਇਹ ਸਕੀਮ ਰਾਜ ਸਰਕਾਰ ਵਲੋ’ ਸੰਸਥਾਗਤ ਜਣੇਪਿਆਂ ਨੂੰ ਬੜਾਵਾ ਦੇਣ ਦੇ ਮੰਤਵ ਨਾਲ ਪੂਰੇ ਰਾਜ ਵਿੱਚ ਚਲਾਈ ਜਾ ਰਹੀ ਹੈ। ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਜਣੇਪਾ ਕਰਵਾਉਣ ‘ਤੇ ਹਰ ਗਰਭਵਤੀ ਮਹਿਲਾ ਨੂੰ 1000/-ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਮਾਵਾਂ ਅਤੇ ਬੱਚਿਆ ਦੀ ਮੌਤ ਦਰ ਨੂੰ ਘਟਾਉਣ ਤੇ ਮੰਤਵ ਨਾਲ ਮਾਤਾ ਕੌਸ਼ਲਿਆ ਕਲਿਆਣ ਸਕੀਮ ਰਾਜ ਸਰਕਾਰ ਵਲੋ’ ਸਾਲ 2011-12 ਦੌਰਾਨ ਸ਼ੁਰੂ ਕੀਤੀ ਗਈ ਸੀ।
       ਸਿਹਤ ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਵਲੋ’ ਪ੍ਰਾਪਤ ਹੋਈ 6 0 ਕਰੋੜ ਰੁਪਏ ਦੀ ਰਾਸ਼ੀ ਸਬੰਧਤ ਜ਼ਿਲ੍ਹਿਆਂ ਦੇ ਸਿਵਲ ਸਰਜਨਾ ਨੂੰ ਜ਼ਾਰੀ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਇਹ ਭਰੋਸਾ ਦਿਵਾਇਆ ਕਿ ਹੁਣ ਪੰਜਾਬ ਰਾਜ ਦੇ ਕਿਸੇ ਵੀ ਸਰਕਾਰੀ ਹਸਪਤਾਲ ਜਣੇਪਾ ਕਰਵਾਉਣ ਵਾਲੀਆਂ ਗਰਭਵਤੀ ਔਰਤਾ ਨੂੰ    1000/-ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਉਪਲਭਧ  ਕਰਵਾਈ ਜਾਵੇਗੀ। ਸ਼੍ਰੀ ਮਿਤੱਲ ਨੇ ਦੱਸਿਆ ਕਿ ਰਾਜ ਵਲੋ’ ਕੀਤੇ ਯਤਨਾ  ਸਦਕਾ ਪੰਜਾਬ ਵਿੱਚ ਮਾਵਾਂ ਦੀ ਮੌਤ ਦਰ ਵਿੱਚ 20 ਅੰਕਾਂ ਦੀ ਗਿਰਾਵਟ ਲਿਆਈ ਗਈ ਹੈ ਜੋ ਕਿ ਹੁਣ 172 ਹੈ। ਇਸ ਤਰ੍ਹਾਂ ਬੱਚਿਆ ਦੀ ਮੌਤ ਦਰ ਵਿੱਚ ਵੀ ਕਾਫ਼ੀ ਗਿਰਾਵਟ ਦਰਜ਼ ਹੋਈ ਹੈ ਜੋ ਕਿ ਹੁਣ 38 ਅੰਕਾਂ ਤੋ’ 34 ਅੰਕਾਂ ਤੇ ਆ ਗਈ ਹੈ। ਪੰਜਾਬ ਵਿੱਚ ਸਾਲ 2015 ਤੱਕ ਮਾਵਾਂ ਦੀ ਮੌਤ ਦਰ 107 ਅਤੇ ਬੱਚਿਆ ਦੀ ਮੌਤ ਦਰ 2015 ਤੱਕ 27 ਲਿਆਉਣ ਦੇ ਪੂਰ ਜ਼ੋਰ ਉਪਰਾਲੇ ਕੀਤੇ ਜਾਣਗੇ।

Translate »