ਨਵੀਂ ਦਿੱਲੀ, 18 ਮਈ, 2012 : ਪੰਚਾਇਤ ਰਾਜ ਮਤਰਾਲੇ ਵੱਲੋਂ ਜਨਤਕ ਨਿੱਜੀ ਪੰਚਾਇਤ ਭਾਈਵਾਲੀ ਦੇ ਸਿਧਾਂਤਾਂ ਉਤੇ ਗ੍ਰਾਮੀਣ ਖੇਤਰਾਂ ਵਿੱਚ ਉਪਲਬੰਧ ਕੱਚੇ ਮਾਲ ਦੀ ਕੁਸ਼ਲਤਾ ਦੀ ਵਰਤੋਂ ਕਰਨ ਲਈ ਗ੍ਰਾਮੀਣ ਵਪਾਰਕ ਕੇਂਦਰਾਂ ਦੀ ਕੇਂਦਰੀ ਖੇਤਰੀ ਸਕੀਮ ਨੂੰ ਲਾਗੂ ਕੀਤਾ ਗਿਆ ਹੈ। ਇਸ ਸਕੀਮ ਵਿੱਚ ਘਰੇਲੂ ਅਤੇ ਬਰਾਮਦ ਬਾਜ਼ਾਰਾਂ ਵਿੱਚ ਵੱਡੇ ਬਾਜ਼ਾਰ ਪਹੁੰਚ ਰਾਹੀਂ ਗ੍ਰਾਮੀਣ ਕਲਾਕਾਰਾਂ ਨੂੰ ਟਿਕਾਉ ਰੋਜ਼ਗਾਰ ਮੁਹੱਈਆ ਕਰਵਾਇਆ ਜਾਂਦਾ ਹੈ। ਮੰਤਰਾਲੇ ਵੱਲੋਂ ਇਸ ਸਕੀਮ ਹੇਠ ਕਿੱਤਾ ਮੁੱਖੀ ਸਮਰੱਥ ਸੇਵਾਵਾ, ਸਿਖਲਾਈ, ਕੁਸ਼ਲ ਵਿਕਾਸ ਅਤੇ ਛੋਟੇ ਉਪਕਰਣਾਂ ਦੀ ਖਰੀਦ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਆਰ.ਬੀ .ਐਚ. ਸਕੀਮ ਹੇਠ ਵੱਖ ਵੱਖ ਮੰਤਰਾਲੇ ਅਤੇ ਵਿਭਾਗਾਂ ਨਾਲ 273 ਸਹਿਮਤੀ ਪੱਤਰਾਂ ਉਤੇ ਦਸਤਖ਼ਤ ਕੀਤੇ ਗਏ । ਵੱਖ ਵੱਖ ਰਾਜਾਂ ਵਿੱਚ 72 ਪ੍ਰਾਜੈਕਟ ਚਲ ਰਹੇ ਹਨ। ਇਹ ਜਾਣਕਾਰੀ ਪੰਚਾਇਤੀ ਰਾਜ ਮੰਤਰੀ ਸ਼੍ਰੀ ਵੀ. ਕਿਸ਼ੋਰ ਚੰਦਰ ਦਿਓ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।