May 18, 2012 admin

ਡੱਬਾਬੰਦ ਖੁਰਾਕ ਸਨਅਤ ਵਿੱਚ 80 ਲੱਖ ਲੋਕਾਂ ਨੂੰ ਰੋਜ਼ਗਾਰ

ਨਵੀਂ ਦਿੱਲੀ, 18 ਮਈ, 2012 : ਡੱਬਾਬੰਦ ਖੁਰਾਕ ਸਨਅਤ ਖੇਤਰ ਵਿੱਚ 80 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ ਤੇ ਕੁੱਲ ਘਰੇਲੂ ਉਤਪਾਦ ਵਿੱਚ ਡੱਬਾਬੰਦ ਸਨਅਤ ਹਰ ਵਰੇ• 55 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਯੋਗਦਾਨ ਪਾਉਂਦੀ ਹੈ। ਖੇਤੀਬਾੜੀ ਤੇ ਡੱਬਾਬੰਦ ਸਨਅਤ ਬਾਰੇ ਰਾਜ ਮੰਤਰੀ ਪ੍ਰੋਫੇਸਰ ਹਰੀਸ਼ ਰਾਵਤ ਨੇ ਰਾਜ ਸਭਾ ਵਿੱਚ ਦੱਸਿਆ ਕਿ ਰਾਸ਼ਟਰੀ ਸੈਂਪਲ ਸਰਵੇ ਸੰਸਥਾ ਦੇ 62ਵੇਂ ਦੌਰ ਦੇ ਸਰਵੇ ਮੁਤਾਬਿਕ 2005-06 ਵਿੱਚ 63 ਲੱਖ ਵਿਅਕਤੀ ਗ਼ੈਰ ਸੰਗਠਿਤ ਡੱਬਾਬੰਦ ਖੁਰਾਕ ਸਨਅਤ ਖੇਤਰ ਵਿੱਚ ਕੰਮ ਕਰ ਰਹੇ ਸਨ। ਸਨਅਤਾਂ ਦੇ ਸਾਲਾਨਾ ਸਰਵੇ 2007-08 ਮੁਤਾਬਿਕ ਰਜਿਸਟਰਡ ਡੱਬਾਬੰਦ ਖੁਰਾਕ ਸਨਅਤਾਂ ਵਿੱਚ 15 ਲੱਖ ਵਿਅਕਤੀਆਂ ਨੂੰ ਰੋਜ਼ਗਾਰ ਹਾਸਿਲ ਸੀ। ਉਨਾਂ• ਨੇ ਇਹ ਜਾਣਕਾਰੀ ਵੀ ਦਿੱਤੀ ਕਿ ਡੱਬਾਬੰਦ ਖੁਰਾਕ ਸਨਅਤ 2004-05 ਤੋਂ ਲੈ ਕੇ ਸਾਲ 2009-10 ਤੱਕ ਕੁੱਲ ਘਰੇਲੂ ਉਤਪਾਦ ਵਿੱਚ 55 ਹਜ਼ਾਰ 788 ਕਰੋੜ ਰੁਪਏ ਦਾ ਔਸਤਨ ਸਾਲਾਨਾ ਯੋਗਦਾਨ ਪਾ ਰਹੀ ਹੈ। ਸ਼੍ਰੀ ਰਾਵਤ ਨੇ ਦੱਸਿਆ ਕਿ ਇਸ ਸਨਅਤ ਨੂੰ ਹੱਲਾਸ਼ੇਰੀ ਦੇਣ ਲਈ ਸਰਕਾਰ ਵੱਲੋਂ ਕਈ ਕਦਮ ਚੁੱਕੇ ਗਏ ਹਨ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸ਼੍ਰੀ ਰਾਵਤ ਨੇ ਦੱਸਿਆ ਕਿ ਰਾਸ਼ਟਰੀ ਬਾਗਬਾਨੀ ਮਿਸ਼ਨ, ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ, ਉਤਰ ਪੂਰਵ ਤੇ ਪਹਾੜੀ ਰਾਜਾਂ ਲਈ ਬਾਗਬਾਨੀ ਮਿਸ਼ਨ ਹੇਠ ਆਰਗੈਨਿਕ ਉਤਪਾਦਾਂ ਵਿੱਚ ਵਾਧਾ ਕਰਨ ਦੇ ਠੋਸ ਉਪਰਾਲੇ ਕੀਤੇ ਜਾ ਰਹੇ ਹਨ।

Translate »