May 19, 2012 admin

ਪੰਜਾਬ ਵਿੱਚ ਕਣਕ ਦੀ ਖਰੀਦ 12641828 ਟਨ

ਚੰਡੀਗੜ•, 19 ਮਈ:  ਪੰਜਾਬ ਵਿੱਚ ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਵਲੋਂ ਪਿਛਲੀ ਸ਼ਾਮ ਤੱਕ 1750 ਖਰੀਦ ਕੇਂਦਰਾਂ ਤੋ 12641828 ਟਨ ਤੋਂ ਵੱਧ ਦੀ ਕਣਕ ਦੀ ਖਰੀਦ ਕੀਤੀ ਗਈ ਹੈ।
ਸਰਕਾਰੀ ਬੁਲਾਰੇ ਮੁਤਾਬਿਕ ਹੁਣ ਤੱਕ ਹੋਈ ਕੁੱਲ 12641828 ਟਨ ਕਣਕ ਦੀ ਖਰੀਦ ਵਿਚੋਂ ਸਰਕਾਰੀ ਏਜੰਸੀਆਂ ਨੇ 12544195 ਲੱਖ ਟਨ ਕਣਕ ਜਦ ਕਿ ਮਿਲ ਮਾਲਕਾਂ ਨੇ 2141 ਲੱਖ ਟਨ  ਕਣਕ ਦੀ ਖਰੀਦ ਕੀਤੀ ਹੈ। ਪਨਸਪ ਨੇ 2854155 (22.58 ਫੀਸਦੀ) ਟਨ, ਮਾਰਕਫੈਡ ਨੇ 2775422 (21.95 ਫੀਸਦੀ) ਟਨ, ਪਨਗ੍ਰੇਨ ਨੇ 2150224 ਟਨ (17.01 ਫੀਸਦੀ), ਪੰਜਾਬ ਰਾਜ ਗੁਦਾਮ ਨਿਗਮ ਨੇ 1444139 ਟਨ (11.42 ਫੀਸਦੀ), ਪੰਜਾਬ ਐਗਰੋ ਇੰਡਸਟਰੀ ਨਿਗਮ ਨੇ 1424711 ਟਨ (11.27 ਫੀਸਦੀ) ਅਤੇ ਭਾਰਤੀ ਖੁਰਾਕ ਨਿਗਮ ਨੇ 1895544 ਟਨ  (14.99 ਫੀਸਦੀ ) ਕਣਕ ਦੀ ਖਰੀਦ ਕੀਤੀ ਹੈ।
ਬੁਲਾਰੇ ਨੇ ਹੋਰ ਦੱਸਿਆ ਕਿ ਜ਼ਿਲ•ਾ ਸੰਗਰੂਰ 1214779ਟਨ ਕਣਕ ਖਰੀਦ ਕੇ ਸਭ ਤੋਂ ਅੱਗੇ ਚੱਲ ਰਿਹਾ ਹੈ ਜਦਕਿ ਜ਼ਿਲ•ਾ ਲੁਧਿਆਣਾ 1036785 ਟਨ ਕਣਕ ਖਰੀਦ ਕੇ ਦੂਜੇ ਨੰਬਰ ‘ਤੇ ਰਿਹਾ ਅਤੇ ਜ਼ਿਲ•ਾ ਪਟਿਆਲਾ 1022624 ਟਨ ਕਣਕ ਖਰੀਦ ਕੇ ਤੀਜੇ ਨੰਬਰ ‘ਤੇ ਰਿਹਾ।

Translate »