May 19, 2012 admin

ਖਾਲਸਾ ਕਾਲਜ ਸੀ: ਸੈ: ਸਕੂਲ ਦੇ ਵਿਦਿਆਰਥੀਆਂ ਕਰਵਾਏ ਗਏ ਖ਼ੇਡ ਮੁਕਾਬਲਿਆਂ ‘ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 19 ਮਈ ¸ ਸਥਾਨਕ ਖਾਲਸਾ ਕਾਲਜ ਗਵਰਨਿੰਗ ਅਧੀਨ ਚਲ ਰਹੇ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਅੰਮ੍ਰਿਤਸਰ ਜ਼ਿਲ੍ਹਾ ਟੂਰਨਾਂਮੈਂਟ ਕਮੇਟੀ ਵੱਲੋਂ ਕਰਵਾਏ ਜਾ ਰਹੇ ਸਾਲ 2011-12 ਦੇ ਵੱਖ-ਵੱਖ ਖੇਡ ਮੁਕਾਬਲਿਆਂ ‘ਚ ਮੱਲ੍ਹਾਂ ਮਾਰਕੇ 17 ਟਰਾਫ਼ੀਆਂ ਦੀ ਜਿੱਤ ਦਰਜ ਕਰਵਾਕੇ ਸਕੂਲ ਦੀ ਸ਼ਾਨ ‘ਚ ਚਾਰ-ਚੰਨ ਲਗਾ ਦਿੱਤਾ ਹੈ।
ਇਸ ਮੌਕੇ ਪ੍ਰਿੰਸੀਪਲ ਤਜਿੰਦਰ ਕੌਰ ਨੇ ਜੇਤੂ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਵੱਲੋਂ ਜੋ ਖੇਡ ਮੁਕਾਬਲੇ ‘ਚ ਹਿੰਮਤ ਅਤੇ ਜੋਸ਼ ਵਿਖਾਇਆ ਹੈ ਉਹ ਇਸ ਨੂੰ ਅਗਾਂਹ ਵੀ ਇਸੇ ਤਰ੍ਹਾਂ ਬਣਾਈ ਰੱਖਣ ਤਾਂ ਆਉਣ ਵਾਲੇ ਸਮੇਂ ‘ਚ ਹੋਰ ਬੇਜੋੜ ਉਪਲਬੱਧੀਆਂ ਹਾਸਲ ਕਰਕੇ ਸਕੂਲ ਦਾ ਹੀ ਨਹੀਂ, ਬਲਕਿ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਕਰਵਾਏ ਗਏ ਸਾਫ਼ਟਬਾਲ, ਐਥਲੈਟਿਕਸ, ਬੇਸਬਾਲ, ਬਾਲ ਬੈਡਮਿੰਟ, ਵਾਲੀਵਾਲ, ਜਿਮਨਾਸਟਿਕ, ਫੈਨਸਿੰਗ, ਗੱਤਕਾ, ਤੈਰਾਕੀ ਆਦਿ ਮੁਕਾਬਲਿਆਂ ‘ਚ ਸਕੂਲ ਦੇ ਵਿਦਿਆਰਥੀਆਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਟਰਾਫ਼ੀ ਚੁੰਮਦਿਆਂ ਸਕੂਲ ਦਾ ਮਾਣ ਵਧਾਇਆ ਹੈ।

Translate »