May 19, 2012 admin

ਪੰਜਾਬ ਸਰਕਾਰ ਵੱਲੋਂ 2 ਜ਼ਿਲ੍ਹਾ ਮਾਲ ਅਫ਼ਸਰਾਂ, 5 ਤਹਿਸੀਲਦਾਰਾਂ ਅਤੇ 85 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

ਚੰਡੀਗੜ੍ਹ, 18 ਮਈ: ਪੰਜਾਬ ਸਰਕਾਰ ਨੇ ਅੱਜ ਹੁਕਮ ਜਾਰੀ ਕਰਦਿਆਂ 2 ਜ਼ਿਲ੍ਹਾ ਮਾਲ ਅਫ਼ਸਰਾਂ, 5 ਤਹਿਸੀਲਦਾਰਾਂ ਅਤੇ 85 ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਕੀਤੀਆਂ ਹਨ।
       ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਦਰਬਾਰਾ ਸਿੰਘ ਨੂੰ ਜ਼ਿਲ੍ਹਾ ਮਾਲ ਅਫ਼ਸਰ, ਜਲੰਧਰ ਅਤੇ ਸ੍ਰੀ ਰਾਜੀਵ ਕੁਮਾਰ ਵਰਮਾ ਨੂੰ ਪ੍ਰਿੰਸੀਪਲ, ਰਾਜ ਪਟਵਾਰ ਸਕੂਲ, ਜਲੰਧਰ ਸਮੇਤ ਤਹਿਸੀਲਦਾਰ, ਸ਼ਾਹਕੋਟ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਤਬਦੀਲ ਕੀਤੇ ਗਏ ਪੰਜ ਤਹਿਸੀਲਦਾਰਾਂ ਵਿੱਚ ਸ੍ਰੀ ਦਰਸ਼ਨ ਸਿੰਘ ਨੂੰ ਪਟਿਆਲਾ, ਸ੍ਰੀ ਪ੍ਰਕਾਸ਼ ਸਿੰਘ ਮਾਹਲ ਨੂੰ ਖਡੂਰ ਸਾਹਿਬ, ਸ੍ਰੀ ਰਮੇਸ਼ ਕੁਮਾਰ ਜੈਨ ਨੂੰ ਗਿੱਦੜਬਾਹਾ, ਸ੍ਰੀ ਕੁਲਦੀਪ ਸਿੰਘ ਨੂੰ ਬਠਿੰਡਾ ਅਤੇ ਸ੍ਰੀ ਗੁਰਮੇਲ ਸਿੰਘ ਨੂੰ ਰਾਮਪੁਰਾ ਫੂਲ ਸਮੇਤ ਤਲਵੰਡੀ ਸਾਬੋ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
       ਬੁਲਾਰੇ ਨੇ ਅੱਗੇ ਦੱਸਿਆ ਕਿ ਤਬਦੀਲ ਕੀਤੇ ਗਏ 85 ਨਾਇਬ ਤਹਿਸੀਲਦਾਰਾਂ ਵਿੱਚ ਸ੍ਰੀ ਗੁਰਵਰਿਆਮ ਸਿੰਘ ਨੂੰ ਮਜੀਠਾ (ਅੰਮ੍ਰਿਤਸਰ), ਸ੍ਰੀ ਪ੍ਰਵੀਨ ਕੁਮਾਰ ਛਿੱਬਰ ਨੂੰ ਜਲੰਧਰ-1, ਸ੍ਰੀ ਕਿਰਨਦੀਪ ਸਿੰਘ ਭੁੱਲਰ ੂਨੂੰ ਚੌਹਲਾ ਸਾਹਿਬ (ਤਰਨਤਾਰਨ), ਅਮਰਜੀਤ ਸਿੰਘ ਨੂੰ ਸਬ ਤਹਿਸੀਲ ਲੋਹੀਆਂ (ਜਲੰਧਰ), ਂਿÂੰਦਰਜੀਤ ਸਿੰਘ ਨੂੰ ਕਾਂਦੀਆਂ (ਗੁਰਦਾਸਪੁਰ), ਅਜੀਤ ਸਿੰੰਘ ਗਿੱਲ ਨੂੰ ਬਟਾਲਾ (ਸਮੇਤ ਵਾਧੂ ਚਾਰਜ ਸਬ ਤਹਿਸੀਲ ਨੌਸ਼ਹਿਰਾ ਮੱਝਾ ਸਿੰਘ, ਗੁਰਦਾਸਪੁਰ), ਹਰਵਿੰਦਰ ਸਿੰਘ ਗਿੱਲ ਨੂੰ ਫਗਵਾੜਾ (ਕਪੂਰਥਲਾ) , ਨਵਤੇਜ ਸਿੰਘ ਸੋਢੀ ਨੂੰ ਰਮਦਾਸ (ਅੰਮ੍ਰਿਤਸਰ), ਗੁਰਪ੍ਰੀਤ ਸਿੰਘ ਨੂੰ ਤਰਸਿੱਕਾ (ਅੰਮ੍ਰਿਤਸਰ), ਕੁਲਦੀਪ ਸਿੰਘ ਬਾਠ ਨੂੰ ਝਬਾਲ (ਤਰਨਤਾਰਨ), ਵਰਿੰਦਰ ਭਾਟੀਆ ਨੂੰ ਭਿੱਖੀਵਿੰਡ (ਤਰਨਤਾਰਨ), ਬਖਸ਼ੀਸ਼ ਸਿੰਘ ਨੂੰ ਬਮਿਆਲ (ਗੁਰਦਾਸਪੁਰ), ਬਲਕਾਰ ਸਿੰਘ ਨੂੰ ਗੋਇੰਦਵਾਲ ਸਾਹਿਬ (ਤਰਨਤਾਰਨ), ਪਰਦੀਪ ਕੁਮਾਰ ਨੂੰ ਸ਼ਾਹਕੋਟ (ਜਲੰਧਰ) ਅਤੇ ਪ੍ਰੇਮ ਚੰਦ ਨੂੰ ਗੁਰਦਾਸਪੁਰ, ਸੁਰਿੰਦਰਪਾਲ ਸਿੰਘ ਨੂੰ ਡੇਰਾ ਬਾਬਾ ਨਾਨਕ ਦੇ ਨਾਲ ਧਾਰੀਵਾਲ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।
       ਇਸ ਤਰ੍ਹਾਂ ਹੀ ਮੋਹਨ ਲਾਲ ਨੂੰ ਧਾਰ ਕਲਾਂ (ਗੁਰਦਾਸਪੁਰ) , ਨਿਰਜੀਤ ਸਿੰਘ ਨੂੰ ਨਕੋਦਰ (ਜਲੰਧਰ), ਕੁਲਵੰਤ ਸਿੰਘ ਨੂੰ ਨੂਰਮਹਿਲ (ਜਲੰਧਰ), ਮਨਜੀਤ ਸਿੰਘ ਨੂੰ ਕਲਾਨੌਰ (ਗੁਰਦਾਸਪੁਰ), ਸਤਵਿੰਦਰਜੀਤ ਸਿੰਘ ਨੂੰ ਭੋਗਪੁਰ (ਜਲੰਧਰ), ਰਾਜਿੰਦਰ ਸਿੰਘ ਨੂੰ ਢਿੱਲਵਾਂ (ਕਪੂਰਥਲਾ) , ਸੁਖਦੇਵ ਬੰਗੜ ਨੂੰ  ਤਲਵਾੜਾ (ਹੁਸ਼ਿਆਰਪੁਰ), ਮਨਜੀਤ ਸਿੰਘ ਨੂੰ ਫਤਿਹਗੜ੍ਹ ਚੂੜੀਆਂ (ਗੁਰਦਾਸਪੁਰ), ਅਰਵਿੰਦ ਸਲਵਾਨ ਨੂੰ ਹੁਸ਼ਿਆਰਪੁਰ, ਲਖਵਿੰਦਰ ਸਿੰਘ ਨੂੰ ਦਸੂਹਾ (ਹੁਸ਼ਿਆਰਪੁਰ), ਨਿਰਮਲ ਸਿੰਘ ਨੂੰ ਗੜਦੀਵਾਲਾ (ਹੁਸ਼ਿਆਰਪੁਰ), ਗੁਰਸੇਵਕ ਚੰਦ ਨੂੰ ਮਾਹਲਪੁਰ (ਹੁਸ਼ਿਆਰਪੁਰ), ਨਵਪ੍ਰੀਤ ਸਿੰਘ ਨੂੰ ਨਾਇਬ ਤਹਿਸੀਲਦਾਰ (ਰਿਕਵਰੀ) ਗੜ੍ਹਸ਼ੰਕਰ, ਰਣਜੀਤ ਸਿੰਘ ਨੂੰ ਜਲੰਧਰ-2, ਧਰਮਿੰਦਰ ਕੁਮਾਰ ਨੂੰ ਫਿਲੌਰ (ਜਲੰਧਰ), ਬਾਵਾ ਸਿੰਘ ਨੂੰ ਕਰਤਾਰਪੁਰ (ਜਲੰਧਰ), ਲਖਵਿੰਦਰ ਸਿੰਘ ਨੂੰ ਆਦਮਪੁਰ (ਜਲੰਧਰ), ਸੁਖਬੀਰ ਕੌਰ ਨੂੰ ਗੋਰਾਇਆ (ਜਲੰਧਰ), ਅਮਰਨਾਥ ਨੂੰ ਸੁਲਤਾਨਪੁਰ ਲੋਧੀ (ਕਪੂਰਥਲਾ), ਲਖਵਿੰਦਰ ਸਿੰਘ ਨੂੰ ਐਲ.ਏ. ਓ. ਜਲੰਧਰ ਅਤੇ ਮਹਿੰਦਰ ਸਿੰਘ ਨੂੰ ਰਿਕਵਰੀ, ਅੰਮ੍ਰਿਤਸਰ ਤਬਦੀਲ ਕੀਤਾ ਗਿਆ ਹੈ।
       ਇਸ ਤਰ੍ਹਾਂ ਹੀ ਫਿਰੋਜ਼ਪੁਰ ਡਵੀਜ਼ਨ ਵਿੱਚੋਂ  ਸੁਖਪਿੰਦਰ ਕੌਰ ਨੂੰ ਸ੍ਰੀ ਮੁਕਤਸਰ ਸਾਹਿਬ, ਨਰਿੰਦਰ ਕੁਮਾਰ ਨੂੰ ਤਲਵੰਡੀ ਭਾਈ (ਫਿਰੋਜ਼ਪੁਰ), ਗੁਰਮੇਲ ਸਿੰਘ ਨੂੰ ਜ਼ੀਰਾ (ਫਿਰੋਜ਼ਪੁਰ), ਬਚਿੱਤਰ ਸਿੰਘ ਨੂੰ ਸੀਤੋਗੁਨੋ (ਫਾਜ਼ਿਲਕਾ), ਬੇਅੰਤ ਸਿੰਘ ਸਿੱਧੂ ਨੂੰ ਮਮਦੋਟ (ਫਿਰੋਜ਼ਪੁਰ), ਜਗਮੇਲ ਸਿੰਘ ਨੂੰ ਬਰੀਵਾਲਾ (ਸ੍ਰੀ ਮੁਕਤਸਰ ਸਾਹਿਬ), ਸੁਰਿੰਦਰਪਾਲ ਸਿੰਘ ਨੂੰ ਲੱਖੇਵਾਲੀ (ਸ੍ਰੀ ਮੁਕਤਸਰ ਸਾਹਿਬ), ਗੁਰਮੇਲ ਸਿੰਘ ਢੱਡਾ ਨੂੰ ਗਿੱਦੜਬਾਹਾ ਦੇ ਨਾਲ ਸਬ ਤਹਿਸੀਲ ਦੋਦਾ, ਸ੍ਰੀ ਮੁਕਤਸਰ ਸਾਹਿਬ ਦਾ ਵਾਧੂ ਚਾਰਜ, ਨੀਰਜ ਕੁਮਾਰ ਨੂੰ ਨਾਇਬ ਤਹਿਸੀਲਦਾਰ ਐਗਰੇਰੀਅਨ, ਫਿਰੋਜ਼ਪੁਰ ਅਤੇ ਗੁਰਮੀਤ ਸਿੰਘ ਨੂੰ ਕੋਟ ਈਸੇ ਖਾਂ (ਮੋਗਾ) ਵਿਖੇ ਤਾਇਨਾਤ ਕੀਤਾ ਗਿਆ ਹੈ।
       ਫਰੀਦਕੋਟ ਡਵੀਜ਼ਨ ਵਿੱਚੋਂ ਦਰਸ਼ਨ ਸਿੰਘ ਨੂੰ ਨਾਇਬ ਤਹਿਸੀਲਦਾਰ ਐਗਰੇਰੀਅਨ, ਫਰੀਦਕੋਟ, ਬਲਜਿੰਦਰਪਾਲ ਕੌਰ ਨੂੰ ਭਗਤਾ ਭਾਈ ਕਾ (ਬਠਿੰਡਾ), ਸੁਭਾਸ਼ ਮਿੱਤਲ ਨੂੰ ਸੰਗਤ ਮੰਡੀ (ਬਠਿੰਡਾ), ਗੁਰਤੇਜ ਸਿੰੰਘ ਨੂੰ ਮੌੜ (ਬਠਿੰਡਾ) ਸਮੇਤ ਸਬ ਤਹਿਸੀਲ ਬਾਲਿਆਂਵਾਲੀ (ਬਠਿੰਡਾ) ਦਾ ਵਾਧੂ ਚਾਰਜ, ਦਿੱਤਾ ਗਿਆ ਹੈ।
ਪਟਿਆਲਾ ਡਵੀਜ਼ਨ ਵਿੱਚੋਂ ਜਸਪਾਲ ਸਿੰਘ ਨੂੰ ਰਾਜਪੁਰਾ (ਪਟਿਆਲਾ), ਜਸਬੀਰ ਸਿੰਘ ਵਾਲੀਆ ਨੂੰ ਕਲੌਨਾਈਜੇਸ਼ਨ ਫਿਰੋਜ਼ਪੁਰ, ਜੋਹਰੀ ਰਾਮ ਨੂੰ ਪਾਤੜਾਂ (ਪਟਿਆਲਾ), ਗੁਰਪ੍ਰਤਾਪ ਸਿੰਘ ਵਾਲੀਆ ਨੂੰ ਕਲੌਨਾਈਜੇਸ਼ਨ ਸੰਗਰੂਰ, ਗੁਰਮੀਤ ਸਿੰਘ ਮਿਚਰਾ ਨੂੰ ਭਾਦਸੋਂ (ਪਟਿਆਲਾ), ਕਮਲਪ੍ਰੀਤ ਕੌਰ ਨੂੰ ਮੋਰਿੰਡਾ (ਰੋਪੜ), ਰੁਲਦੂ ਸਿੰਘ ਨੂੰ ਸੁਨਾਮ (ਸੰਗਰੂਰ) ਸਮੇਤ ਵਾਧੂ ਚਾਰਜ ਸਬ ਤਹਿਸੀਲ ਚੀਮਾਂ, ਸੰਗਰੂਰ, ਸਤਪਾਲ ਨੂੰ ਪਾਇਲ (ਲੁਧਿਆਣਾ), ਗੁਰਮੀਤ ਸਿੰਘ ਨੂੰ ਖੰਨਾ (ਲੁਧਿਆਣਾ), ਬਲਵਿੰਦਰ ਸਿੰਘ-2 ਨੂੰ ਐਸ.ਵਾਈ.ਐਲ.ਪਟਿਆਲਾ, ਬਹਾਦਰ ਸਿੰਘ ਨੂੰ ਨਾਇਬ ਤਹਿਸੀਲਦਾਰ ਐਗਰੇਰੀਅਨ, ਪਟਿਆਲਾ, ਭੂਪਿੰਦਰ ਸਿੰਘ ਨੂੰ ਐਲ.ਏ.ਓ.ਪੀ.ਐਸ.ਈ.ਬੀ. ਪਟਿਆਲਾ, ਨਿਰਮਲ ਸਿੰਘ ਨੂੰ ਐਸ.ਵਾਈ.ਐਲ. ਰਾਜਪੁਰਾ (ਪਟਿਆਲਾ), ਰਾਜਪਾਲ ਸਿੰਘ ਸੇਖੋਂ ਨੂੰ ਐਮ.ਐਲ.ਏ. ਫਿਰੋਜ਼ਪੁਰ ਅਤੇ ਵਾਧੂ ਚਾਰਜ ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਹਰਿੰਦਰ ਕੁਮਾਰ ਨੂੰ ਲੁਧਿਆਣਾ ਈਸਟ, ਹਰਮਿੰਦਰ ਸਿੰਘ ਨੂੰ ਲੁਧਿਆਣਾ ਵੈਸਟ, ਪਰਮਿੰਦਰ ਸਿੰਘ ਨੂੰ ਲੁਧਿਆਣਾ ਨਾਰਥ ਸਮੇਤ ਵਾਧੂ ਚਾਰਜ ਡੇਹਲੋਂ (ਲੁਧਿਆਣਾ), ਰਾਜੇਸ਼ ਕੁਮਾਰ ਨੇਹਰਾ ਨੂੰ ਸਮਰਾਲਾ (ਲੁਧਿਆਣਾ), ਸੁਖਦੇਵ ਸਿੰਘ ਨੂੰ ਲਹਿਰਾਗਾਗਾ, (ਸੰਗਰੂਰ),ਗੁਰਨਾਮ ਸਿੰਘ ਨੂੰ ਭਵਾਨੀਗੜ੍ਹ (ਸੰਗਰੂਰ), ਹਰਪਾਲ ਸਿੰਘ ਨੂੰ ਬਰਨਾਲਾ, ਰਾਜੇਸ਼ ਕੁਮਾਰ ਗਰਗ ਨੂੰ ਲੁਧਿਆਣਾ ਸੈਂਟਰਲ, ਕਮਲਪ੍ਰੀਤ ਪੁਰੀ ਨੂੰ ਮੁੱਲਾਂਪੁਰ ਦਾਖਾ ਸਮੇਤ ਵਾਧੂ ਚਾਰਜ ਸਿੱਧਵਾਂ ਬੇਟ (ਲੁਧਿਆਣਾ), ਮਨਮੋਹਨ ਸਿੰਘ ਨੂੰ ਸੰਗਰੂਰ, ਸਾਧੂ ਸਿੰਘ ਨੂੰ ਨੰਗਲ (ਰੋਪੜ), ਹਰੀ ਸਿੰਘ ਨੂੰ ਤਪਾ (ਬਰਨਾਲਾ), ਪਰਮਜੀਤ ਸਿੰਘ ਨੂੰ ਮਲੇਰਕੋਟਲਾ (ਸੰਗਰੂਰ), ਜਸਪਾਲ ਕੌਰ ਨੂੰ ਅਹਿਮਦਗੜ੍ਹ (ਸੰਗਰੂਰ), ਪਰਮਜੀਤ ਸਿੰਘ ਨੂੰ ਨਾਇਬ ਤਹਿਸੀਲਦਾਰ ਐਗਰੇਰੀਅਨ, ਬਰਨਾਲਾ, ਵਰਿੰਦਰਪਾਲ ਸਿੰਘ ਧੂਤ ਨੂੰ ਢੋਲਬਾਹਾ ਡੈਮ ਸਮੇਤ ਵਾਧੂ ਚਾਰਜ ਡੇਰਾਬਸਹ, ਮੁਹਾਲੀ, ਵਿਵੇਕ ਨਿਰਮੋਹੀ ਨੂੰ ਮੁਹਾਲੀ ਅਤੇ ਹਰਪ੍ਰੀਤ ਕੌਰ ਨੂੰ ਖਮਾਣੋਂ (ਫਤਿਹਗੜ੍ਹ ਸਾਹਿਬ) ਵਿਖੇ ਤਬਦੀਲ ਕੀਤਾ ਗਿਆ ਹੈ।

Translate »