ਲੁਧਿਆਣਾ : ਅੱਜ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਵਾਇਸ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਦਾ ਲੋਕ ਸੇਵਾਵਾਂ ਦਫਤਰ ਆਤਮ ਨਗਰ, ਗਿੱਲ ਰੋਡ ਵਿਖੇ ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਪ੍ਰਧਾਨ ਜਿਲ•ਾਂ ਕਾਂਗਰਸ ਕਮੇਟੀ, ਨਿਰਮਲ ਸਿੰਘ ਕੈੜਾ ਪ੍ਰਧਾਨ ਕਾਂਗਰਸ ਸੇਵਾ ਦਲ ਲੁਧਿਆਣਾ ਸ਼ਹਿਰੀ ਅਤੇ ਬਰਜਿੰਦਰ ਸਿੰਘ ਵਿੱਕੀ ਯੂਥ ਨੇਤਾ ਵਲੋ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦਾ ਚਿੱਤਰ ਭੇਟ ਕਰਕੇ ਸਨਮਾਨ ਕੀਤਾ ਗਿਆ।
ਇਸ ਸਮੇ ਤੇਜ ਪ੍ਰਕਾਸ਼ ਸਿੰਘ ਨੇ ਨਗਰ ਨਿਗਮ ਦੀਆਂ ਚੋਣਾ ਸਬੰਧੀ ਕਿਹਾ ਕਿ ਚੋਣਾ ਵਿਚ ਕਾਂਗਰਸ ਪਾਰਟੀ ਉਹਨਾਂ ਉਮੀਦਵਾਰਾਂ ਨੂੰ ਹੀ ਉਤਾਰੇਗੀ ਜਿਹਨਾਂ ਦਾ ਪਿਛੋਕੜ ਕਾਂਗਰਸ ਪਾਰਟੀ ਨਾਲ ਜੁੜਿਆ ਹੋਵੇਗਾ ਅਤੇ ਸਮਾਜ ਦੇ ਹਰ ਵਰਗ ਵਿਚ ਚੰਗਾ ਪ੍ਰਭਾਵ ਰੱਖਣ ਵਾਲੇ ਹੋਣਗੇ। ਉਹਨਾਂ ਕਿਹਾ ਕਿ ਅਕਾਲੀ ਦਲ ਭਾਜਪਾ ਸਰਕਾਰ ਪਿਛਲੇ ਤਿੰਨ ਮਹੀਨਿਆ ‘ਚ ਪੰਜਾਬ ਦੇ ਲੋਕਾ ਲਈ ਕੁਝ ਨਹੀ ਕਰ ਸਕੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਖਜਾਨਾ ਖਾਲੀ ਹੈ, ਮੁਲਾਜਮਾ ਨੂੰ ਤਨਖਾਹਾਂ ਨਹੀ ਮਿਲ ਰਹੀਆਂ ਅਤੇ ਸਰਕਾਰ ਦੇ ਸ਼ੁਰੂ ਵਿਚ ਹੀ ਆਮ ਆਦਮੀ ਘੁਟਣ ਮਹਿਸੂਸ ਕਰ ਰਿਹਾ ਹੈ।
ਇਸ ਸਮੇ ਸ੍ਰੀ ਬਾਵਾ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਟਿਕਟਾ ਦੀ ਵੰਡ ਸਮੇ ਮਿਹਨਤੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਵਰਕਰਾਂ ਨੂੰ ਟਿਕਟਾ ਦੇਵੇ ਤਾਂ ਕਿ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇਗਾ, ਉਹਨਾਂ ਕਿਹਾ ਕਿ ਸ਼ਹਿਰ ਵਿਚ ਲਾਅ ਐਡ ਆਰਡਰ ਦੀ ਹਾਲਤ ਤਰਸਯੋਗ ਬਣੀ ਹੋਈ ਹੈ।
ਇਸ ਸਮੇ ਨਿਰਮਲ ਕੈੜਾ ਪ੍ਰਧਾਨ ਕਾਂਗਰਸ ਸੇਵਾ ਦਲ ਨੇ ਕਾਂਗਰਸ ਹਾਈ ਕਮਾਂਡ ਤੋ ਕਾਂਗਰਸ ਸੇਵਾ ਦਲ ਲੁਧਿਆਣਾ ਸ਼ਹਿਰੀ ਲਈ ਘੱਟੋ ਘੱਟ 5 ਸੀਟਾਂ ਦੀ ਮੰਗ ਕੀਤੀ ਅਤੇ ਆਸ ਪ੍ਰਗਟ ਕੀਤੀ ਕਿ ਕਾਂਗਰਸ ਹਾਈ ਕਮਾਂਡ ਉਹਨਾਂ ਦੀ ਮੰਗ ਵੱਲ ਜਰੂਰ ਸੰਜੀਦਗੀ ਨਾਲ ਧਿਆਨ ਦੇਵੇਗੀ।